ਕਾਲਜ ਸਟੂਡੈਂਟ ਨੂੰ ਹਨੀਟ੍ਰੈਪ ‘ਚ ਫਸਾ ਕੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋਸ਼ੀਆਂ ਨੂੰ ਅੱਜ ਮੋਹਾਲੀ ਪੁਲਿਸ ਕੋਰਟ ‘ਚ ਪੇਸ਼ ਕਰੇਗੀ ਤੇ ਰਿਮਾਂਡ ਦੀ ਮੰਗ ਕਰੇਗੀ।ਮਿਲੀ ਜਾਣਕਾਰੀ ਮੁਤਾਬਕ ਪੁਲਿਸ ਇਨ੍ਹਾਂ ਦੋਸ਼ੀਆਂ ਦਾ ਕ੍ਰਿਮੀਨਲ ਬੈਕਗ੍ਰਾਊਂਡ ਪਤਾ ਕਰਨਾ ਚਾਹੁੰਦੀ ਹੈ।ਦੂਜੇ ਪਾਸੇ ਸਾਥੀਆਂ, ਹਥਿਆਰਾਂ ਦੀ ਖ੍ਰੀਦ ਤੇ ਅਪਰਾਧ ਨੂੰ ਅੰਜਾਮ ਦੇਣ ਦੇ ਤਰੀਕੇ ਦੀ ਜਾਣਕਾਰੀ ਵੀ ਪੁਲਿਸ ਜੁਟਾ ਰਹੀ ਹੈ।ਇਸ ਤੋਂ ਇਲਾਵਾ ਖਰੜ ਦੇ ਜਿਸ ਫਲੈਟ ‘ਚ ਦੋਸ਼ੀ ਰਹਿ ਰਹੇ ਸੀ, ਉਸਦੀ ਜਾਣਕਾਰੀ ਪੁਲਿਸ ਨੂੰ ਚਾਹੀਦੀ।
ਇਹ ਵੀ ਪੜ੍ਹੋ : ITBP ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਸ਼ੁਰੂ, 10ਵੀਂ ਪਾਸ ਵੀ ਕਰ ਸਕਦੇ ਅਪਲਾਈ…
20 ਸਾਲਾ ਕਾਲਜ ਸਟੂਡੈਂਟ ਹਿਤੇਸ਼ ਭੂਸਲਾ ਨੂੰ ਦੋਸ਼ੀਆਂ ਨੇ ਕਿਡਨੈਪ ਕਰਕੇ ਖਰੜ ਦੇ ਰਣਜੀਤ ਨਗਰ ਸਥਿਤ ਫਲੈਟ ‘ਚ ਬੰਧਕ ਬਣਾਇਆ ਸੀ।ਦੋਸ਼ੀਆਂ ‘ਚ ਸੋਨੀਪਤ ਦਾ ਅਜੈ ਕਾਦੀਆਨ, ਰਾਖੀ ਤੇ ਸਿਰਸਾ ਦਾ ਅਜੈ ਸ਼ਾਮਿਲ ਹੈ।ਲੜਕੀ ਨੇ ਸੋਸ਼ਲ ਮੀਡੀਆ ‘ਤੇ ਹਿਤੇਸ਼ ਨੂੰ ਫਸਾਇਆ ਸੀ।ਉਸ ਨੂੰ ਮਿਲਣ ਦੇ ਬਹਾਨੇ ਬੁਲਾ ਕੇ ਕਿਡਨੈਪ ਕਰ ਲਿਆ ਗਿਆ ਸੀ।ਹਿਤੇਸ਼ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦਾ ਹੈ।
ਉਸਦੇ ਪਿਤਾ ਲੁਧਿਆਣਾ ਐੱਮਸੀ ‘ਚ ਐੱਸਡੀਓ ਹਨ।ਪੁਲਿਸ ਨੇ ਦੋਸ਼ੂਆਂ ਕੋਲੋ 32 ਬੋਰ ਦੀ ਪਿਸਟਲ, 9 ਕਾਰਤੂਸ , 5 ਮੋਬਾਇਲ ਫੋਨ ਤੇ ਵਾਰਦਾਤ ‘ਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਸੀ।ਰਾਖੀ ਨੇ ਹਿਤੇਸ਼ ਨੂੰ ਚੈਟ ਕਰਕੇ ਫਸਾ ਕੇ ਮੋਹਾਲੀ-ਖਰੜ ਰੋਡ ‘ਤੇ ਮਾਲ ਦੇ ਬਾਹਰ ਬੁਲਾਇਆ।17 ਅਗਸਤ ਦੀ ਇਹ ਘਟਨਾ ਹੈ।ਰਾਖੀ ਘਰ ‘ਚ ਪਾਰਟੀ ਦੇ ਨਾਮ ‘ਤੇ ਹਿਤੇਸ਼ ਨੂੰ ਖਰੜ ਲੈ ਗਈ।ਕਾਰ ‘ਚ ਦੋਸ਼ੀਆਂ ਨੇ ਉਸਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਬੇਹੋਸ਼ੀ ਦਾ ਟੀਕਾ ਲਗਾ ਦਿੱਤਾ ਤੇ ਕਿਡਨੈਪ ਕਰਕੇ ਬੰਧਕ ਬਣਾ ਲਿਆ ਗਿਆ।
ਦੋਸ਼ੀਆਂ ਨੇ ਪਰਿਵਾਰ ਤੋਂ 50 ਲੱਖ ਫਿਰੌਤੀ ਮੰਗੀ।ਦੂਜੇ ਪਾਸੇ ਪੁਲਿਸ ਤੇ ਪਰਿਵਾਰ ਨੂੰ ਬੇਵਕੂਫ ਬਣਾਉਣ ਲਈ ਹਰਿਦੁਆਰ ‘ਚ ਫਿਰੌਤੀ ਦੀ ਰਕਮ ਪਹੁੰਚਾਉਣ ਨੂੰ ਕਿਹਾ।ਦੋਸ਼ੀ 6 ਨੰਬਰਾਂ ਤੋਂ ਕਾਲ ਕਰ ਰਹੇ ਸੀ।ਇਨ੍ਹਾਂ ਦੀ ਲੋਕੇਸ਼ਨ ਸੋਨੀਪਤ, ਉਤਰ ਪ੍ਰਦੇਸ਼ ਤੇ ਹਰਿਦੁਆਰ ਦੀ ਸੀ।ਪੰਜਾਬ ਪੁਲਿਸ ਦੀਆਂ ਟੀਮਾਂ ਨੇ ਟ੍ਰੈਪ ਲਗਾ ਰੱਖਿਆ ਸੀ, ਇਸ ਲਈ ਦੋਸ਼ੀ ਖਰੜ ਤੋਂ ਫੜੇ ਗਏ।ਅਜੇ ਕਾਦੀਅਨ ਦੇ ਪਿਤਾ ਦੀ ਸੋਨੀਪਤ ‘ਚ ਕੈਮਿਸਟ ਦੀ ਦੁਕਾਨ ਹੈ।ਉਸ ਪਤਾ ਸੀ ਕਿ ਕਿਹੜੇ ਟੀਕੇ ਨਾਲ ਕਿੰਨੇ ਸਮੇਂ ਤੱਕ ਬੇਹੋਸ਼ ਸਕਦਾ ਹੈ।
ਇਹ ਵੀ ਪੜ੍ਹੋ : ਸਾਬਕਾ ਜੇਲ੍ਹ ਮੰਤਰੀ ਨੇ VIP ਟ੍ਰੀਟਮੈਂਟ ‘ਤੇ ‘ਆਪ’ ਸਰਕਾਰ ਨੂੰ ਕੀਤਾ ਚੈਲੇਂਜ,ਜੋ ਮਰਜੀ ਪੁੱਛਗਿੱਛ ਕਰੋ. ..