Corornavirus Update in Punjab: ਪੰਜਾਬ ‘ਚ ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਚੰਗੇ ਸੰਕੇਤ ਦਿਸਣੇ ਸ਼ੁਰੂ ਹੋ ਗਏ ਹਨ। ਸਮਾਂ ਬੀਤਣ ਦੇ ਨਾਲ-ਨਾਲ ਕੋਰੋਨਾ ਦਾ ਪ੍ਰਭਾਵ ਵੀ ਘਟਦਾ ਨਜ਼ਰ ਆ ਰਿਹਾ ਹੈ। ਪਿਛਲੇ 5 ਦਿਨਾਂ ਵਿੱਚ ਸੂਬੇ ‘ਚ ਦੋ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇੰਨਾ ਹੀ ਨਹੀਂ ਪੂਰੇ ਸੂਬੇ ‘ਚ ਹੁਣ ਕੋਈ ਵੀ ਕੋਰੋਨਾ ਮਰੀਜ਼ ਆਕਸੀਜਨ, ਆਈਸੀਯੂ ਜਾਂ ਵੈਂਟੀਲੇਟਰ ਸਪੋਰਟ ‘ਤੇ ਨਹੀਂ ਹੈ।
ਜੇਕਰ ਪੰਜਾਬ ‘ਚ ਕੋਰੋਨਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ 23 ਹੈ। ਉੱਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵੀ ਕਮੀ ਆਈ ਹੈ। ਅਕਤੂਬਰ ਮਹੀਨੇ ‘ਚ ਜਿੱਥੇ ਪੂਰੇ ਸੂਬੇ ‘ਚ 7 ਮਰੀਜ਼ਾਂ ਦੀ ਮੌਤ ਹੋ ਗਈ। ਜਦੋਂ ਕਿ ਨਵੰਬਰ ਵਿੱਚ ਇਹ ਗਿਣਤੀ ਘਟ ਕੇ ਸਿਰਫ਼ 2 ਰਹਿ ਗਈ। ਸਤੰਬਰ ਮਹੀਨੇ ਦੀ ਗੱਲ ਕਰੀਏ ਤਾਂ ਮਰਨ ਵਾਲਿਆਂ ਦੀ ਗਿਣਤੀ 103 ਤੱਕ ਪਹੁੰਚ ਗਈ ਸੀ। ਇਸ ਦੇ ਨਾਲ ਹੀ ਪੰਜਾਬ ‘ਚ ਪਿਛਲੇ 5 ਦਿਨਾਂ ਵਿੱਚ ਕੀਤੇ ਜਾ ਰਹੇ ਟੈਸਟਾਂ ‘ਚ ਕੋਈ ਵੀ ਪੌਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ।
29 ਨਵੰਬਰ ਨੂੰ ਮਿਲੇ ਸੀ 5 ਮਰੀਜ਼
29 ਨਵੰਬਰ ਨੂੰ ਸੂਬੇ ‘ਚ 1320 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਚੋਂ 5 ਮਰੀਜ਼ ਪੌਜ਼ੇਟਿਵ ਪਾਏ ਗਏ ਸੀ। 30 ਨਵੰਬਰ ਨੂੰ 2253, 1 ਦਸੰਬਰ ਨੂੰ 4465, 2 ਦਸੰਬਰ ਨੂੰ 3126, 3 ਦਸੰਬਰ ਨੂੰ 3399 ਅਤੇ 4 ਦਸੰਬਰ ਨੂੰ 3233 ਮਰੀਜ਼ਾਂ ਦੇ ਸੈਂਪਲ ਲਏ ਗਏ ਸੀ ਪਰ 2 ਦਸੰਬਰ ਨੂੰ ਛੱਡ ਕੇ ਇਨ੍ਹਾਂ ਦਿਨਾਂ ਵਿਚ ਕੋਈ ਵੀ ਪੌਜ਼ੇਟਿਵ ਮਰੀਜ਼ ਨਹੀਂ ਮਿਲਿਆ। 2 ਤੇ 4 ਦਸੰਬਰ ਨੂੰ 1-1 ਕੋਰੋਨਾ ਮਰੀਜ਼ ਸਾਹਮਣੇ ਆਇਆ।
ਪੰਜਾਬ ‘ਚ ਕੋਰੋਨਾ ਦਾ ਅੰਕੜਾ
ਪੰਜਾਬ ‘ਚ ਹੁਣ ਤੱਕ 7,84,140 ਕੋਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪਿਛਲੇ ਦਿਨ ਪੂਰੇ ਪੰਜਾਬ ਵਿੱਚ 3 ਠੀਕ ਹੋਏ ਤੇ ਐਕਟਿਵ ਕੇਸਾਂ ਦੀ ਗਿਣਤੀ 23 ਰਹਿ ਗਈ। ਇਸ ਦੇ ਨਾਲ ਹੀ ਇੱਕ ਪੌਜ਼ੇਟਿਵ ਮਰੀਜ਼ ਵੀ ਸਾਹਮਣੇ ਆਇਆ ਹੈ।