ਇੱਕ ਪਾਸੇ ਜਿੱਥੇਵਿਆਹ ਵਾਲੇ ਦਿਨ ਲਾੜਾ ਲਾੜੀ ਵਿਆਹ ਦੀਆਂ ਰਸਮਾਂ ‘ਚ ਰੁੱਝੇ ਨਜ਼ਰ ਆਉਂਦੇ ਹਨ, ਦੂਜੇ ਪਾਸੇ ਇਕ ਲਾੜੀ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਦਾਈ ਤੋਂ ਪਹਿਲਾਂ ਵੋਟ ਪਾਉਂਦੀ ਨਜ਼ਰ ਆਈ।
ਖਬਰ ਰਾਜਸਥਾਨ ਦੀ ਹੈ ਜਿੱਥੇ ਅੱਜ 12 ਜ਼ਿਲਿ੍ਹਆਂ ‘ਚ ਸਵੇਰੇ 7 ਵਜੇ ਤੋਂ ਹੀ ਵੋਟਾਂ ਪਾਈਆਂ ਜਾ ਰਹੀਆਂ ਹਨ।ਸਵੇਰ ਤੋਂ ਹੀ ਭਾਰੀ ਗਿਣਤੀ ‘ਚ ਮਤਦਾਤਾ ਵੋਟਿੰਗ ਸੈਂਟਰ ਪਹੁੰਚ ਰਹੇ ਹਨ, ਭਿਆਨਕ ਗਰਮੀ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਪਰ ਆਪਣੀ ਜ਼ਿੰਮੇਵਾਰੀ ਤੋਂ ਉਹ ਪਿੱਛੇ ਨਹੀਂ ਹਟ ਰਹੇ।ਦੂਜੇ ਪਾਸੇ ਇਕ ਦੁਲਹਨ ਵੀ ਵੋਟ ਪਾਉਣ ਪਹੁੰਚੀ।ਵੋਟਿੰਗ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਬਸੇੜੀ, ਕਰੌਲੀ ‘ਚ ਇਕ ਦੁਲਹਨ ਵੋਟ ਪਾਉਣ ਪਹੁੰਚੀ।
ਰਾਤਭਰ ਵਿਆਹ ਦੀਆਂ ਰਸਮਾਂ ਨਿਭਾਉਣ ਦੇ ਬਾਅਦ ਸਵੇਰੇ ਵਿਦਾਈ ਤੋਂ ਪਹਿਲਾਂ ਸ਼ਿਵਾਨੀ ਆਪਣੇ ਮਤਦਾਨ ਕੇਂਦਰ ਪਹੁੰਚੀ ਅਤੇ ਮਹਿੰਦੀ ਵਾਲੇ ਹੱਥਾਂ ਤੇ ਨੀਲੀ ਸਿਆਹੀ ਲਗਵਾਈ।ਜਿਵੇਂ ਹੀ ਸ਼ਿਵਾਨੀ ਵੋਟਿੰਗ ਸੈਂਟਰ ਪਹੁੰਚੀ, ਲੋਕਾਂ ਦਾ ਧਿਆਨ ਉਸ ਪਾਸੇ ਚਲਾ ਗਿਆ।ਮਾਂਗ ‘ਚ ਸੰਦੂਰ ਅਤੇ ਭਾਰੀ ਲਹਿੰਗੇ ‘ਚ ਹੀ ਸ਼ਿਵਾਨੀ ਵੋਟ ਪਾਉਣ ਪਹੁੰਚੀ।ਸ਼ਿਵਾਨੀ ਨੇ ਦੱਸਿਆ ਕਿ ਵਿਦਾਈ ਦੇ ਬਾਅਦ ਉਹ ਆਪਣੇ ਕੇਂਦਰ ਵੋਟ ਤੋਂ ਦੂਰ ਚਲੀ ਜਾਵੇਗੀ।ਇਸ ਲਈ ਉਸਨੇ ਵਿਦਾਈ ਤੋਂ ਪਹਿਲਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ।