ਮੋਹਾਲੀ ਦੇ ਖਰੜ ‘ਚ ਇਕ ਵਿਅਕਤੀ ਨੇ ਆਪਣੇ ਭਰਾ, ਭਾਬੀ ਤੇ ਭਤੀਜੇ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ।ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਅਜੇ ਇਸ ਮਾਮਲੇ ‘ਚ ਘਰ ‘ਚ ਲੜਾਈ ਝਗੜੇ ਨੂੰ ਕਾਰਨ ਮੰਨ ਰਹੀ ਹੈ।ਗ੍ਰਿਫਤਾਰ ਕੀਤੇ ਗਏ ਆਰੋਪੀ ਦੀ ਪਛਾਣ ਲਖਬੀਰ ਸਿੰਗ ਦੇ ਵਜੋਂ ਹੋਈ ਹੈ।ਪੁਲਿਸ ਆਰੋਪੀ ਤੋਂ ਇਸ ਘਟਨਾ ਸਬੰਧੀ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਆਰੋਪੀ ਨੇ ਆਪਣੇ ਭਰਾ ਸਤਬੀਰ ਸਿੰਘ ਤੇ ਭਾਬੀ ਅਮਨਦੀਪ ਕੌਰ ਦੀ ਲਾਸ਼ ਰੋਪੜ ਨਹਿਰ ‘ਚ ਸੁੱਟ ਦਿੱਤੀ।ਦੂਜੇ ਪਾਸੇ 2 ਸਾਲ ਦੇ ਬੱਚੇ ਅਨਹਦ ਨੂੰ ਮੋਰਿੰਡਾ ਨਹਿਰ ‘ਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ।ਜਦੋਂ ਮਾਮਲੇ ‘ਚ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਇਕ ਲਾਸ਼ ਬਰਾਮਦ ਕਰ ਲਈ ਹੈ।ਅਜੇ ਉਸਦੀ ਸਨਾਖ਼ਤ ਨਹੀਂ ਹੋਈ ਹੈ।ਆਰੋਪੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਆਰੋਪੀ ਦਾ ਭਰਾ ਉਸਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ।ਇਸ ਨੂੰ ਲੈ ਕੇ ਉਸਦੇ ਪਰਿਵਾਰ ‘ਚ ਅਕਸਰ ਝਗੜਾ ਰਹਿੰਦਾ ਸੀ।ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ।ਇਸਦੇ ਬਾਅਦ ਆਰੋਪੀ ਨੇ ਭਰਾ ਦੇ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਸੀ।ਪੁਲਿਸ ਇਸ ਮਾਮਲੇ ‘ਚ ਆਸਪਾਸ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ।ਪੁਲਿਸ ਨੂੰ ਸ਼ੱਕ ਹੈ ਕਿ ਆਰੋਪੀ ਇਸ ਮਾਮਲੇ ‘ਚ ਇਕੱਲਾ ਨਹੀਂ ਹੋ ਸਕਦਾ।ਉਸਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਇਹ ਸਭ ਕੀਤਾ ਹੋਵੇਗਾ।ਹੁਣ ਪੁਲਿਸ ਇਸ ਮਾਮਲੇ ‘ਚ ਉਸਦੇ ਸਾਥੀਆਂ ਦੀ ਪੜਤਾਲ ‘ਚ ਲੱਗੀ ਹੋਈ ਹੈ, ਪਰ ਅਜੇ ਤਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।ਦੂਜੇ ਪਾਸੇ ਗ੍ਰਿਫ਼ਤਾਰ ਆਰੋਪੀ ਲਖਬੀਰ ਸਿੰਘ ਪੁੱਛਗਿੱਛ ‘ਚ ਪੁਲਿਸ ਨੂੰ ਸਹਿਯੋਗ ਨਹੀਂ ਕਰ ਰਿਹਾ ਹੈ।
ਪੁਲਿਸ ਨੂੰ ਆਰੰਭਿਕ ਜਾਂਚ ‘ਚ ਪਤਾ ਲੱਗਾ ਹੈ ਕਿ ਆਰੋਪੀ ਨੇ ਆਪਣੇ ਭਰਾ ਦੇ ਸਿਰ ‘ਤੇ ਸੱਟ ਮਾਰ ਕੇ ਕਤਲ ਕੀਤਾ ਸੀ।ਇਸ ਤੋਂ ਬਾਅਦ ਭਾਬੀ ਦਾ ਕਿਸੇ ਕੱਪੜੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ।ਇਨ੍ਹਾਂ ਦੋਵਾਂ ਨੂੰ ਉਸਨੇ ਰੋਪੜ ਨਹਿਰ ‘ਚ ਸੁੱਟਿਆ।ਇਸਦੇ ਬਾਅਦ ਆਰੋਪੀ ਨੇ ਆਪਣੇ ਭਤੀਜੇ ਦੀ ਹੱਤਿਆ ਕੀਤੀ ਤੇ ਉਸ ਨੂੰ ਮੋਰਿੰਡਾ ਨਹਿਰ ‘ਚ ਸੁੱਟਿਆ।ਇਸ ਟ੍ਰਿਪਲ ਮਰਡਰ ਮਾਮਲੇ ‘ਚ ਖਰੜ ਦੇ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ।ਆਰੰਭਿਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਪਰਿਵਾਰਿਕ ਝਗੜਾ ਹੈ।ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਅਜੇ ਉਸ ਤੋਂ ਪੁੱਛਗਿੱਛ ਚੱਲ ਰਹੀ।ਜਲਦ ਹੀ ਉਸਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।