ਅਮ੍ਰਤਿਸਰ ਦੇ ਐਨ.ਆਰ.ਆਈ ਪਰਿਵਾਰ ਦਾ ਮਸਲਾ ਅਜੇ ਸੁਲਝਿਆ ਹੀ ਨਹੀਂ ਹੈ ਹੁਣ ਗੁਰਦਾਸਪੁਰ ਵਿੱਚ ਇਕ ਐਨ.ਆਰ.ਆਈ. ਪਰਿਵਾਰ ਨੂੰ ਪੁਲਿਸ ਵਲੋਂ ਇਨਸਾਫ ਨਾ ਦੇਣ ਦਾ ਮਸਲਾ ਸਾਹਮਣੇ ਆ ਗਿਆ ਹੈ। ਪੰਜਾਬ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਦੇਸ਼ਾਂ ਤੋਂ ਦੇਸ਼ ਵਿਚ ਅਤੇ ਪੰਜਾਬ ਵਿੱਚ ਕਾਰੋਬਾਰੀਆਂ ਨੂੰ ਕਾਰੋਬਾਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਪਰ ਪੰਜਾਬ ਅੰਦਰ ਵਿਦੇਸ਼ ਤੋਂ ਪਰਿਵਾਰ ਸਮੇਤ ਵਾਪਸ ਆ ਕੇ ਕੰਮ ਕਰ ਰਹੇ ਗੁਰਸਿੱਖ ਅਮ੍ਰਿਤਧਾਰੀ ਕਾਰੋਬਾਰੀ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਆਪਣਾ ਰੰਗਲਾ ਪੰਜਾਬ ਛੱਡ ਕੇ ਵਿਦੇਸ਼ ਜਾਣ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕਰ ਰਹੇ ਹਨ।
ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜਦੀਕੀ ਕਸਬਾ ਕਾਹਨੂੰਵਾਨ ਦਾ ਹੈ ਜਿੱਥੇ ਇਕ ਵੱਡੇ ਕਾਰੋਬਾਰੀ ਗੁਰਮੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਪੰਜਾਬ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਕਾਰੋਬਾਰ ਨੂੰ ਅਸੁਰੱਖਿਅਤ ਦੱਸਦੇ ਹੋਏ ਦੇਸ਼ ਛੱਡਣ ਦਾ ਖੁਲਾਸਾ ਕੀਤਾ ਹੈ। ਵਿਦੇਸ਼ ਤੋਂ ਪੰਜਾਬ ਆ ਕੇ ਕਾਰੋਬਾਰ ਕਰ ਰਹੇ ਗੁਰਮੀਤ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ 2020 ਵਿਚ ਕਨੈਡਾ ਤੋਂ ਪਰਿਵਾਰ ਸਮੇਤ ਵਾਪਿਸ ਪੰਜਾਬ ਆਕੇ ਕਸਬਾ ਕਾਹਨੂੰਵਾਨ ਵਿਖੇ ਆੜਤ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪੱਧਰ ਤੇ ਖਾਦਾਂ, ਦਵਾਈਆਂ ਅਤੇ ਖੇਤੀ ਦੀਆਂ ਲੋੜੀਂਦੀਆਂ ਵਸਤਾਂ ਦਾ ਵਪਾਰ ਕਰਦਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕੇ ਉਹਨਾਂ ਦੀ ਦੁਕਾਨ ਉਪਰ ਕੁਝ ਕਰਿੰਦੇ ਕੰਮ ਕਰਦੇ ਹਨ। ਉਨ੍ਹਾਂ ਵਿਚੋਂ ਇਕ ਕਰਿੰਦਾ ਕਾਹਨੂੰਵਾਨ ਦਾ ਹੀ ਰਹਿਣ ਵਾਲਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਕਰਿੰਦੇ ਉਪਰ ਦੁਕਾਨ ਵਿੱਚੋਂ ਚੋਰੀ ਕਰਨ ਦਾ ਸ਼ੱਕ ਸੀ ਪਰ ਉਹ ਬੰਦੇ ਉਪਰ ਕਿਸੇ ਕਿਸਮ ਦੀ ਕਾਰਵਾਈ ਰੰਗੇ ਹੱਥੀ ਕਾਬੂ ਕਰਕੇ ਹੀ ਕਰਵਾਉਣੀ ਚਾਹੁੰਦਾ ਸੀ।
ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਸ ਨੇ ਆਪਣੇ ਕਰਿੰਦੇ ਨੂੰ ਦੁਕਾਨ ਵਿੱਚ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ ਅਤੇ ਇਸ ਕਰਿੰਦੇ ਨੂੰ ਥਾਣਾ ਕਾਹਨੂੰਵਾਨ ਦੀ ਪੁਲਸ ਹਵਾਲੇ ਕਰ ਦਿੱਤਾ। ਜਦੋਂ ਉਹ ਅਗਲੇ ਦਿਨ ਨੂੰ ਪੁਲਿਸ ਕੋਲ ਇਸ ਬਾਰੇ ਕੀਤੀ ਕਾਨੂੰਨੀ ਕਾਰਵਾਈ ਬਾਰੇ ਪਤਾ ਕਰਨ ਗਿਆ ਤਾਂ ਪੁਲਸ ਨੇ ਕਿਹਾ ਕਿ ਥਾਣੇ ਵਿਚ ਲਿਆਂਦੇ ਗਏ ਵਿਅਕਤੀ ਵੱਲੋਂ ਗੁਰਮੀਤ ਸਿੰਘ ਉਪਰ ਤਸ਼ੱਦਦ ਕਰਨ ਦੇ ਦੋਸ਼ ਲਗਾਏ ਗਏ ਕਿ ਉਸਦਾ ਕਰਿੰਦਾ ਗੁਰਮੀਤ ਸਿੰਘ ਵੱਲੋਂ ਕੀਤੇ ਤਸਦਦ ਕਾਰਨ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਦੇਖ ਰਹੇ ਅਧਿਕਾਰੀ ਅਤੇ ਥਾਣਾ ਮੁਖੀ ਵੱਲੋਂ ਉਸ ਨੂੰ ਇਸ ਮਾਮਲੇ ਵਿੱਚ ਰਾਜ਼ੀਨਾਮਾਂ ਕਰਨ ਦਾ ਦਬਾਅ ਬਣਾਇਆ ਗਿਆ।
ਗੁਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸ ਨੌਜਵਾਨ ਉਪਰ ਕੋਈ ਕਾਰਵਾਈ ਨਾ ਕਰਨ ਅਤੇ ਨੌਜਵਾਨ ਦੀ ਸ਼ਿਕਾਇਤ ‘ਤੇ ਗੁਰਮੀਤ ਸਿੰਘ ‘ਤੇ ਹੀ ਬਣਦੀ ਕਾਰਵਾਈ ਕਰਨ। ਪ੍ਰੈਸ ਕਾਨਫਰੰਸ ਵਿੱਚ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਤੋਂ ਇਲਾਵਾ ਉਸ ਦੀ ਧੀ ਹਰਕੀਰਤ ਕੌਰ ਨੇ ਦੱਸਿਆ ਕਿ ਉਹ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ, ਇਸ ਲਈ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਦੁਬਾਰਾ ਕੈਨੇਡਾ ਪਰਿਵਾਰ ਸਮੇਤ ਚਲੇ ਜਾਣਗੇ। ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇੱਕ ਇਮਾਨਦਾਰ ਕਾਰੋਬਾਰੀ ਹੋਣ ਦੇ ਨਾਤੇ ਸਰਕਾਰ ਦੇ ਖਜ਼ਾਨੇ ਵਿੱਚ ਲੱਖਾਂ ਰੁਪਏ ਦਾ ਟੈਕਸ ਅਦਾ ਕਰਦੇ ਹਨ ਪਰ ਇਸ ਦੇ ਬਾਵਜੂਦ ਵੀ ਥਾਣਾ ਕਾਹਨੂੰਵਾਨ ਦੀ ਪੁਲਸ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਾਹਨੂੰਵਾਨ ਪੁਲਿਸ ਉਪਰ ਗੰਭੀਰ ਦੋਸ਼ ਲਗਾਏ ਅਤੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ।
ਉਥੇ ਹੀ ਕਾਹਨੂੰਵਾਨ ਦੇ ਵਾਸੀ ਕੁਲਵੰਤ ਸਿੰਘ ਭਾਟੀਆ ਨੇ ਗੁਰਮੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਪੁਲਿਸ ਸਰਾਸਰ ਗਲਤ ਕਰ ਰਹੀ ਹੈ ਓਹਨਾਂ ਕਿਹਾ ਕਿ ਪਹਿਲਾਂ ਵੀ ਕਾਹਨੂੰਵਾਨ ਵਿੱਚ ਕਈ ਚੋਰੀਆਂ ਹੋ ਚੁਕੀਆਂ ਹਨ ਜਿਹਨਾਂ ਵਿਚ ਚੋਰਾਂ ਨੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿਤਾ ਹੈ ਪਰ ਕਾਹਨੂੰਵਾਨ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸੇ ਚੋਰ ਨੂੰ ਫੜਿਆ ਅਤੇ ਜੇਕਰ ਗੁਰਮੀਤ ਸਿੰਘ ਨੇ ਖੁਦ ਚੋਰ ਫੜ ਕੇ ਪੁਲਿਸ ਹਵਾਲੇ ਕੀਤਾ ਤਾਂ ਪੁਲਿਸ ਵਲੋਂ ਉਲਟਾ ਗੁਰਮੀਤ ਸਿੰਘ ਨੂੰ ਉਸ ਉਤੇ ਹੀ ਕੇਸ ਦਰਜ ਕਰ ਦੇਣ ਦੇ ਡਰ ਨਾਲ ਧਮਕਾਇਆ ਜਾ ਰਿਹਾ ਹੈ ਇਹ ਸਰਾਸਰ ਗਲਤ ਹੈ।
ਓਥੇ ਹੀ ਇਸ ਮਾਮਲੇ ਸੰਬੰਧੀ ਜਦੋਂ ਇਸ ਥਾਣਾ ਕਾਹਨੂੰਵਾਨ ਦੇ ਇੰਚਾਰਜ ਐਸ.ਐਚ.ਓ. ਸੁਖਜੀਤ ਸਿੰਘ ਰਿਆੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਓਹੀ ਰਟਿਆ ਰਟਾਇਆ ਜਵਾਬ ਸੀ ਕਿ ਇਨਸਾਫ ਜਰੂਰ ਦਿੱਤਾ ਜਾਵੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਨੂੰ ਨਵਾਂ ਪਿੰਡ ਕਾਹਨੂੰਵਾਨ ਦੇ ਹੀ ਇਕ ਨੌਜਵਾਨ ਉਪਰ ਚੋਰੀ ਦੇ ਮਾਮਲੇ ਵਿੱਚ ਜਾਣਕਾਰੀ ਦਿੱਤੀ ਸੀ ਪਰ ਇਸ ਨੌਜਵਾਨ ਵੱਲੋਂ ਵੀ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਉਤੇ ਉਸ ਦੀ ਕੁੱਟਮਾਰ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਇਸ ਉਪਰੰਤ ਗੁਰਮੀਤ ਸਿੰਘ ਵੱਲੋਂ ਉਸ ਨੌਜ਼ਵਾਨ ਖਿਲਾਫ਼ ਕੋਈ ਲਿਖਤੀ ਬਿਆਨ ਨਹੀਂ ਦਿੱਤੇ ਹਨ ਜਿਸ ਦੇ ਅਧਾਰ ਤੇ ਉਸ ਨੌਜੁਆਨ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰਮੀਤ ਸਿੰਘ ਵੱਲੋਂ ਪੁਲਿਸ ਉਪਰ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਵੀ ਉਨ੍ਹਾਂ ਨੇ ਨਕਾਰ ਦਿੱਤਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h