ਸਿੱਖ ਫਾਰ ਜਸਟਿਸ ਖਿਲਾਫ (SFJ) ਕੇਂਦਰ ਸਰਕਾਰ ਸਖਤ ਹੁੰਦੀ ਦਿਖਾਈ ਦੇ ਰਹੀ ਹੈ। ਕੇਂਦਰ ਵੱਲੋਂ ਕੈਨੇਡਾ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਜਿਸ ‘ਚ ਉਨ੍ਹਾਂ ਕੈਨੇਡਾ ‘ਚ ਚੱਲ ਰਹੀਆਂ ਰੈਫਰੈਂਡਮ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਰੈਫਰੈਂਡਮ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਰੈਫਰੈਂਡਰ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਵੱਲੋਂ ਇਹ ਜੋ ਰਾਇਸ਼ੁਮਾਰੀ ਕਰਵਾਈ ਜਾ ਰਹੀ ਉਸ ‘ਤੇ ਕੈਨੇਡਾ ਸਰਕਾਰ ਰੋਕ ਲਗਾਵੇ। 6 ਸਤੰਬਰ 2022 ਨੂੰ ਓਂਟਾਰਿਓ ‘ਚ ਇਹ ਰਾਇਸ਼ੁਮਾਰੀ ਕਰਵਾਈ ਗਈ ਸੀ। ਜਿਸਦਾ ਭਾਰਤ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਸੀ।
ਦੱਸ ਦੇਈਏ ਕਿ 10 ਜੁਲਾਈ 2019 ਨੂੰ ਭਾਰਤ ‘ਚ ਸਿੱਖ ਫਾਰ ਜਸਟਿਸ (SFJ) ‘ਤੇ ਪਾਬੰਦੀ ਲਗਾਈ ਸੀ। ਉਪਾਮਾ ਤਹਿਤ ਇਸ ਸਮੂਹ ਨੂੰ ਪਾਬੰਦੀਸ਼ੁਦਾ ਐਲਾਨਿਆ ਗਿਆ ਸੀ।ਖਾਲਿਸਤਾਨ ਸਮੂਹਾਂ ਨਾਲ ਜੁੜੇ 9 ਵਿਅਕਤੀਆਂ ਨੂੰ ਅੱਤਵਾਦੀ ਵੀ ਐਲਾਨਿਆ ਗਿਆ ਹੈ। ਖਾਲਿਸਤਾਨ ਪੱਖੀ 40 ਦੇ ਕਰੀਬ ਵੈੱਬਸਾਈਟਾਂ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।