ਜੀਓ ਨੇ ਆਪਣੇ ਰਿਚਾਰਜ ਪਲਾਨਸ ਦੀਆਂ ਕੀਮਤਾਂ ‘ਚ ਇਜ਼ਾਫਾ ਕਰ ਦਿੱਤਾ ਹੈ।ਹਾਲਾਂਕਿ, ਕੰਪਨੀ ਨੇ ਦੂਜੀਆਂ ਸੇਵਾਵਾਂ ਦੇ ਪਲਾਨ ਫਿਲਹਾਲ ਮਹਿੰਗੇ ਨਹੀਂ ਕੀਤੇ ਹਨ।
ਅਸੀਂ ਜੀਓ ਸਿਨੇਮਾ ਤੇ ਜੀਓ ਟੀਵੀ ਪ੍ਰੀਮੀਅਮ ਵਰਗੀਆਂ ਸੇਵਾਵਾਂ ਦੀ ਗੱਲ ਕਰ ਰਹੇ ਹਾਂ।ਕੰਪਨੀ ਨੇ ਜੀਓ ਟੀਵੀ ਪ੍ਰੀਮੀਅਮ ਦੇ ਚਾਰ ਪਲਾਨ ਆਫਰ ਕਰਦੀ ਹੈ।
ਜੀਓ ਟੀਵੀ ਪ੍ਰੀਮਿਅਮ ਪਲਾਨ ਕਾਫੀ ਹੱਦ ਤੱਕ ਏਅਰਟਲ ਐਕਸਟ੍ਰੀਮ ਪ੍ਰੀਮੀਅਮ ਦੀ ਤਰ੍ਹਾਂ ਹੈ।ਇਸਦਾ ਸਭ ਤੋਂ ਸਸਤਾ ਪਲਾਨ 150 ਰੁ. ਤੋਂ ਘੱਟ ‘ਚ ਆਉਂਦਾ ਹੈ।
ਕੀ ਮਿਲਦਾ ਹੈ ਇਸ ਪਲਾਨ ‘ਚ ਇਸਦੇ 148 ਰੁ. ਦੇ ਪਲਾਨ ‘ਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲਿਡਿਟੀ ਦੇ ਲਈ 10 ਜੀਬੀ ਡੇਟਾ ਮਿਲਦਾ ਹੈ।ਇਸ ‘ਚ ਇਕ ਲਾਗਇਨ ਤੇ ਕਈ ਓਟੀਟੀ ਕੰਟੈਂਟ ਦਾ ਐਕਸਸ ਮਿਲੇਗਾ।
ਇਸ ‘ਚ ਯੂਜ਼ਰਸ ਨੂੰ ਸੋਨੀਲਿਵ, ਜੀ5, ਜੀਓਸਿਨੇਮਾ ਪ੍ਰੀਮਿਅਮ, ਡਿਸਕਵਰ+, ਸਨਟੈਕਸ ਦਾ ਐਕਸਸ ਮਿਲਦਾ ਹੈ।
ਜੀਓ ਟੀਵੀ ਪ੍ਰੀਮੀਅਮ ਦੇ ਦੂਜੇ ਪਲਾਨਸ ਦੀ ਗੱਲ ਕਰੀਏ, ਤਾਂ ਕੰਪਨੀ 398 ਰੁ., 1198 ਰੁ. ਅਤੇ 4498 ਰੁ. ਦਾ ਪਲਾਨ ਆਫਰ ਕਰਦੀ ਹੈ।
ਦੱਸ ਦੇਈਏ ਕਿ 148 ਰ. ਦਾ ਪਲਾਨ ਇਕ ਡੇਟਾ ਵਾਊਚਰ ਹੈ।ਇਸਦਾ ਮਤਲਬ ਹੈ ਕਿ ਇਸ ਨੂੰ ਯੂਜ਼ ਕਰਨ ਦੇ ਲਈ ਤੁਹਾਡੇ ਕੋਲ ਐਕਟਿਵ ਪਲਾਨ ਹੋਣਾ ਚਾਹੀਦਾ।