ਪੰਜਾਬ ਕਾਂਗਰਸ ‘ਚ ਘਮਾਸਾਨ ਵੱਧ ਗਿਆ ਹੈ।ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ ਹੈ।ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਖਹਿਰਾ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਧਰਨਾ ਹਟਾਉਣ ਦੀ ਸਲਾਹ ਦਿੱਤੀ ਸੀ।ਇਹ ਧਰਨਾ ਟੈਂਡਰ ਸਕੈਮ ‘ਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਪੋਰਟ ‘ਚ ਸੀ।ਪਾਰਟੀ ਇੰਚਾਰਜ ਨੇ ਸਿੱਧੇ ਵੜਿੰਗ ਜਾਂ ਪਾਰਟੀ ਫੋਰਮ ਦੇ ਬਜਾਏ ਸੋਸ਼ਲ ਮੀਡੀਆ ‘ਤੇ ਗੱਲ ਕਰਨ ਦਾ ਕਾਰਨ ਤੋਂ ਖਹਿਰਾ ਤੋਂ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ : Government Job’s: ਪੁਲਿਸ ਵਿੱਚ ਵਿਸ਼ੇਸ਼ ਪੁਲਿਸ ਅਧਿਕਾਰੀ ਦੀ ਨਿਕਲੀ ਭਰਤੀ, 12ਵੀਂ ਪਾਸ ਕਰੋ ਜਲਦ ਅਪਲਾਈ
ਇਸ ਤੋਂ ਪਹਿਲਾਂ ਵੜਿੰਗ ਨੇ ਵੀ ਖਹਿਰਾ ਨੂੰ ਕਿਹਾ ਕਿ ਬਿਨ੍ਹਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ।ਇਸ ਨਾਲ ਕਦਰ ਘੱਟ ਜਾਂਦੀ ਹੈ।ਇਸ ‘ਤੇ ਖਹਿਰਾ ਨੇ ਪਲਟਵਾਰ ਕੀਤਾ ਕਿ ਨੇਤਾਵਾਂ ਨੂੰ ਸਭ ਤੋਂ ਛੋਟੇ ਵਰਕਰਾਂ ਦੀ ਸਲਾਹ ਵੀ ਨਜ਼ਰਅੰਦਾਜ਼ ਨਹੀਂ ਕਰਨੀ ਚਾਹੀਦੀ।
ਖਹਿਰਾ ਦੇ ਬਹਾਨੇ ਅਬੋਹਰ ਤੋਂ ਕਾਂਗਰਸ ਵਿਧਾਇਕ ਸੰਦੀਪ ਜਾਖੜ ਨੇ ਵੀ ਮੋਰਚਾ ਖੋਲ੍ਹ ਦਿੱਤਾ।ਜਾਖੜ ਨੇ ਰਾਜਾ ਵੜਿੰਗ ਨੂੰ ਹੰਕਾਰੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਵਰਗੇ ਸੀਨੀਅਰ ਨੇਤਾਵਾਂ ਨੂੰ ਸਮਾਜਿਕ ਤੌਰ ‘ਤੇ ਝਿੜਕਣਾ ਪ੍ਰਧਾਨ ਦਾ ਹੰਕਾਰ ਦਿਖਾਉਂਦਾ ਹੈ।ਇੰਝ ਇੱਜਤ ਨਹੀਂ ਮਿਲੇਗੀ।
ਪਟਿਆਲਾ ਤੋਂ ਕਾਂਗਰਸ ਸਾਂਸਦ ਪ੍ਰਨੀਤ ਕੌਰ ਦੇ ਵਿਰੁੱਧ ਕਾਂਗਰਸ ਵਿਧਾਇਕ ਦਲ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੋਰਚਾ ਖੋਲ੍ਹ ਦਿੱਤਾ ਹੈ।ਬਾਜਵਾ ਨੇ ਕਿਹਾ ਕਿ ਮੇਰੀ ਦਿੱਲੀ ਦੇ ਨੇਤਾਵਾਂ ਨਾਲ ਗੱਲ ਹੋ ਚੁੱਕੀ ਹੈ।ਪ੍ਰਨੀਤ ਹੁਣ ਕਾਂਗਰਸ ‘ਚ ਨਹੀਂ ਹੈ।ਉਨ੍ਹਾਂ ਨੂੰ ਅੱਗੇ ਟਿਕਟ ਵੀ ਨਹੀਂ ਮਿਲੇਗੀ।ਪ੍ਰਨੀਤ ਜਲਦ ਭਾਜਪਾ ‘ਚ ਸ਼ਾਮਿਲ ਹੋ ਜਾਵੇਗੀ।
ਇਹ ਵੀ ਪੜ੍ਹੋ : ਬੱਸਾਂ ਨੂੰ ਹਰੀ ਝੰਡੀ ਦੇਣ ਆਏ ਕੇਜਰੀਵਾਲ ਰੁਕੇ 2.18 ਲੱਖ ਬਿੱਲ ਵਾਲੇ 4 ਸਟਾਰ ਹੋਟਲ ‘ਚ ਜਿਸਦਾ ਬੋਝ ਪੰਜਾਬ ਦੇ ਖਜ਼ਾਨੇ ‘ਤੇ ਪੈਣਾ : ਕਾਂਗਰਸ