Protest on Hit and Run Law: ਭਾਰਤ ਸਰਕਾਰ ਦੁਆਰਾ ਸੋਧ ਕੇ ਨਵੇਂ ਬਣਾਏ ਗਏ ਕਾਨੂੰਨ ਹਿਟ ਐਂਡ ਰਨ (Protest on Hit and Run Law) ਦੇ ਵਿਰੋਧ ਵਿੱਚ ਫਿਰ ਤੋਂ ਤੇਲ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਨਬੱਸ ਤੇ ਰੋਡਵੇਜ ਦੇ ਸਰਕਾਰੀ ਡੀਪੂ ਦੇ ਵਿੱਚ ਰੋਡਵੇਜ਼ ਤੇ ਪਨਬੱਸ ਦੇ ਕੰਟਰੈਕਟ ਵਰਕਰਾਂ ਦੇ ਵੱਲੋਂ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਡਰਾਈਵਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਾਨੂੰਨ ਉਹ ਡਰਾਈਵਰ ਵੀਰਾਂ ਲਈ ਬਣਾਇਆ ਗਿਆ ਹੈ ਜੋ ਸਿਰਫ਼ 10 ਜਾਂ 15 ਤੇ ਹਜ਼ਾਰ ਵਿੱਚ ਕੰਮ ਕਰਦਾ ਹੈ ਤੇ ਧੁੰਦਾਂ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਡਰਾਈਵਰੀ ਕਰਦਾ ਹੈ ਤੇ ਸਾਰੇ ਦੇਸ਼ ਨੂੰ ਚਲਾਉਂਦਾ ਹੈ ਤੇ ਡਰਾਈਵਰ ਇੱਕ ਅਹਿਮ ਘੜੀ ਹੈ।
ਇਸ ਦੇ ਨਾਲ ਹੀ ਤੇਲ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ। ਇਸ ਹੜਤਾਲ ਨੂੰ ਲੈ ਕੇ ਬਠਿੰਡਾ ਦੇ ਤੇਲ ਡੀਪੂਆਂ ਉੱਪਰ ਟਰੱਕ ਨਹੀਂ ਚੱਲ ਰਹੇ। ਟਰੱਕਾਂ ਨੂੰ ਸੈਡਾਂ ਵਿੱਚ ਲਾ ਕੇ ਡਰਾਈਵਰ ਹੜਤਾਲ ਤੇ ਚਲੇ ਗਏ ਹਨ ਅਤੇ ਪੁਲਿਸ ਤੇਲ ਡੀਪੂਆ ਦੇ ਬਾਹਰ ਲਗਾਈ ਗਈ ਹੈ।
ਜੇਕਰ ਚੱਕਾ ਚਲਦਾ ਹੈ ਤਾਂ ਦੇਸ਼ ਦਾ ਜੋ ਸਿਸਟਮ ਹੈ ਉਹ ਚਲਦਾ ਹੈ 10 ਤੇ 15 ਹਜ਼ਾਰ ਰੁਪਏ ਤੇ ਕੰਮ ਕਰਨ ਵਾਲੇ ਵਾਸਤੇ ਇਹ ਕਾਨੂੰਨ ਲੈ ਕੇ ਆਉਣਾ ਇੱਕ ਮੰਦਭਾਗਾ ਹੈ 10ਤੇ 15 ਹਜਾਰ ਤੇ ਕੰਮ ਕਰਨ ਵਾਲਾ 10 ਲੱਖ ਰੁਪਇਆ ਨਹੀਂ ਭਰ ਸਕਦਾ।
ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਤੇਲ ਟੈਂਕਰ ਡਰਾਈਵਰ ਮੰਗਲਵਾਰ ਦੁਪਹਿਰ ਨੂੰ ਫਿਰ ਹੜਤਾਲ ‘ਤੇ ਚਲੇ ਗਏ। ਇਸ ਕਾਰਨ ਬੁੱਧਵਾਰ ਨੂੰ ਫਿਰ ਤੋਂ ਪੈਟਰੋਲ ਪੰਪਾਂ ‘ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਟੈਂਕਰ ਚਾਲਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ’ਤੇ ਚਲੇ ਗਏ ਸਨ। ਇਸ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰਵਾਈ ਗਈ ਪਰ ਸਰਕਾਰ ਨੇ ਅਜੇ ਤੱਕ ਡਰਾਈਵਰਾਂ ਦੇ ਹਿੱਤ ਵਿੱਚ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਹੈ। ਇਸ ਕਾਰਨ ਟੈਂਕਰ ਚਾਲਕਾਂ ਨੂੰ ਹੁਣ ਮੁੜ ਹੜਤਾਲ ’ਤੇ ਜਾਣਾ ਪੈ ਰਿਹਾ ਹੈ।