ਤੇਲੰਗਾਨਾ ਦੇ ਵਿਕਾਰਾਬਾਦ ‘ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਗਠਬੰਧਨ ਇੰਡੀਆ ‘ਤੇ ਹਮਲਾ ਕੀਤਾ ਅਤੇ ਕਿਹਾ ਕਿ ਜੇਕਰ ਇਹ ਸਰਕਾਰ ਬਣਾਉਂਦੇ ਹਨ ਤਾਂ ਇਕ ਇਕ ਸਾਲ ‘ਚ ਦੇਸ਼ ਦਾ ਪੀਐੱਮ ਬਦਲੇਗਾ।
ਦੇਸ਼ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਦੌਰ ਜਾਰੀ ਹੈ।ਇਸ ਕ੍ਰਮ ‘ਚ ਤੇਲੰਗਾਨਾ ਦੇ ਵਿਕਾਰਾਬਾਦ ‘ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਗਠਬੰਧਨ ‘ਇੰਡੀਆ’ ‘ਤੇ ਤੰਜ ਕੱਸਿਆ।ਉਨ੍ਹਾਂ ਨੇ ਕਿਹਾ ਕਿ ਮੰਨ ਲਓ ਇੰਡੀਆ ਗਠਬੰਧਨ ਨੂੰ ਬਹੁਮਤ ਮਿਲ ਗਿਆ… ਹਾਲਾਂਕਿ ਅਜਿਹਾ ਹੋਣ ਵਾਲਾ ਨਹੀਂ ਹੈ।ਫਿਰ ਵੀ ਇੱਕ ਮਿੰਟ ਲਈ ਮੰਨ ਲਓ ਉਨ੍ਹਾਂ ਨੂੰ ਬਹੁਮਤ ਮਿਲ ਗਿਆ ਤਾਂ ਵਿਰੋਧੀਆਂ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ?
ਵਿਰੋਧੀਆਂ ‘ਤੇ ਤੰਜ਼ ਕੱਸਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਚਲੋ ਮੈਂ ਇਕ ਇਕ ਕਰਕੇ ਨਾਮ ਲੈ ਲੈਂਦਾਂ ਹਾਂ।ਕੀ ਰਾਹੁਲ ਬਾਬਾ ਪ੍ਰਧਾਨ ਮੰਤਰੀ ਬਣ ਸਕਦੇ ਹਨ? ਸਰਦ ਪਵਾਰ ਬਣ ਸਕਦੇ ਹਨ?ਮਮਤਾ ਜੀ ਬਣ ਸਕਦੀ ਹੈ? ਸਟਾਲਿਨ, ਊਧਵ ਠਾਕਰੇ ਬਣ ਸਕਦੇ? ਰਾਹੁਲ ਬਾਬਾ ਬਣ ਸਕਦੇ ਹਨਕੀ? ਇਨ੍ਹਾਂ ਦੇ ਕੋਲ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੀ ਨਹੀਂ ਹੈ।ਰਾਹੁਲ ਗਾਂਧੀ ਦਾ ਨਾਮ ਲੈਂਦੇ ਹੋਏ ਸ਼ਾਹ ਨੇ ਲੋਕਾਂ ਨੂੰ ਕਿਹਾ ਕਿ ਮੈਂ ਜਿਸਦਾ ਨਾਮ ਲੈ ਰਿਹਾ ਹਾਂ ਉਹ ਸੁਣ ਕੇ ਹੱਸੋ ਨਾ…
ਤਾਂ ਇਕ ਇਕ ਸਾਲ ‘ਚ ਬਦਲੇਗਾ ਪੀਐੱਮ
ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਇਕ ਪੱਤਰਕਾਰ ਨੇ ਵਿਰੋਧੀਆਂ ਦੇ ਨੇਤਾਵਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੈ? ਜੇਕਰ ‘ਇੰਡੀਆ ਗਠਬੰਧਨ’ ਆਉਣ ਵਾਲੀਆਂ ਲੋਕਸਭਾ ਚੋਣਾਂ ‘ਚ ਜਿੱਤ ਦਰਜ ਕਰਦਾ ਹੈ ਤਾਂ, ਇਸ ਸਵਾਲ ਦਾ ਜਵਾਬ ਵਿਰੋਧੀ ਨੇਤਾਵਾਂ ਨੇ ਅਜੀਬ ਦਿੱਤਾ।ਉਨ੍ਹਾਂ ਨੇ ਕਿਹਾ ਕਿ ਇਕ ਇਕ ਸਾਲ ‘ਚ ਅਸੀਂ ਪੀਐੱਮ ਚੇਂਜ ਕਰ ਦੇਵਾਂਗੇ।ਰੈਲੀ ‘ਚ ਮੌਜੂਦ ਲੋਕਾਂ ਨੂੰ ਅਮਿਤ ਸ਼ਾਹ ਨੇ ਸਵਾਲੀਆ ਲਹਿਜ਼ੇ ‘ਚ ਕਿਹਾ ਕਿ ਤੁਸੀਂ ਦੱਸੋ ਇੰਝ ਦੇਸ਼ ਚਲ ਸਕਦਾ?