[caption id="attachment_108673" align="alignnone" width="768"]<img class="size-full wp-image-108673" src="https://propunjabtv.com/wp-content/uploads/2022/12/christmas.jpg" alt="" width="768" height="596" /> ਦੁਨੀਆ 'ਚ ਕ੍ਰਿਸਮਿਸ ਦਾ ਆਪਣਾ ਵੱਖਰਾ ਹੀ ਰੰਗ ਹੁੰਦਾ ਹੈ। ਪੂਰੀ ਦੁਨੀਆ ਵਿੱਚ ਈਸਾਈ ਧਰਮ ਦਾ ਇਹ ਸਭ ਤੋਂ ਵੱਡਾ ਤਿਉਹਾਰ ਬਹੁਤ ਹੀ ਉਤਸੁਕਤਾ ਨਾਲ ਮਨਾਇਆ ਜਾਂਦਾ ਹੈ, ਪਰ ਯੂਰਪ ਵਿੱਚ ਇਸ ਦਾ ਨਜ਼ਾਰਾ ਕੁਝ ਅਲੱਗ ਹੀ ਹੁੰਦਾ ਹੈ।[/caption] [caption id="attachment_108675" align="alignnone" width="768"]<img class="size-full wp-image-108675" src="https://propunjabtv.com/wp-content/uploads/2022/12/christmas-1.jpg" alt="" width="768" height="576" /> ਤਕਰੀਬਨ ਇੱਕ ਮਹੀਨੇ ਤੋਂ ਵੀ ਪਹਿਲਾਂ ਬਾਜ਼ਾਰਾਂ ਵਿੱਚ ਕ੍ਰਿਸਮਿਸ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕ੍ਰਿਸਮਿਸ ਸਾਰੇ ਈਸਾਈਆਂ ਦਾ ਸਾਂਝਾ ਤਿਉਹਾਰ ਹੈ ਅਤੇ ਹਰ ਦੇਸ਼ ਇਸ ਨੂੰ ਆਪਣੀ ਸੱਭਿਆਚਾਰਕ ਰਵਾਇਤ ਨਾਲ ਮਨਾਉਂਦਾ ਹੈ, ਪਰ ਫਿਰ ਵੀ ਇਸ ਵਿੱਚ ਕੋਈ ਬਹੁਤ ਵੱਡਾ ਫ਼ਰਕ ਨਹੀਂ ਹੁੰਦਾ।[/caption] [caption id="attachment_108676" align="alignnone" width="768"]<img class="size-full wp-image-108676" src="https://propunjabtv.com/wp-content/uploads/2022/12/norvey.jpg" alt="" width="768" height="551" /> ਇਸੇ ਤਰ੍ਹਾਂ ਨੌਰਵੇ ਦੀ ਕ੍ਰਿਸਮਿਸ ਵੀ ਆਪਣੇ ਆਪ ਵਿੱਚ ਵੱਖਰੀ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਹੀ ਨੌਰਵਿਜਨ ਲੋਕ ਕ੍ਰਿਸਮਿਸ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਜਿਸ ਵਿੱਚ ਆਪਣੀਆਂ ਛੁੱਟੀਆਂ ਦੇ ਇੰਤਜ਼ਾਮ ਤੋਂ ਲੈ ਕੇ ਤੋਹਫ਼ਿਆਂ ਦੀ ਖਰੀਦਦਾਰੀ ਅਤੇ ਰਵਾਇਤੀ ਖਾਣਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ[/caption] [caption id="attachment_108677" align="alignnone" width="768"]<img class="size-full wp-image-108677" src="https://propunjabtv.com/wp-content/uploads/2022/12/market.jpg" alt="" width="768" height="586" /> ਸਾਰੇ ਸ਼ਹਿਰਾਂ ਵਿੱਚ ਕ੍ਰਿਸਮਿਸ ਮਾਰਕੀਟ ਲੱਗ ਜਾਂਦੀ ਹੈ ਜਿਸ ਵਿੱਚ ਬੱਚਿਆਂ ਲਈ ਝੂਲੇ, ਚੰਡੋਲਾਂ ਅਤੇ ਵੱਖ ਵੱਖ ਖਾਣਿਆਂ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਹੱਥਾਂ ਨਾਲ ਬੁਣੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਵੀ ਦੇਖਣ ਨੂੰ ਮਿਲਦੀਆਂ ਹਨ।[/caption] [caption id="attachment_108679" align="alignnone" width="828"]<img class="size-full wp-image-108679" src="https://propunjabtv.com/wp-content/uploads/2022/12/norveyy.jpg" alt="" width="828" height="610" /> ਇਨ੍ਹਾਂ ਦਿਨਾਂ ਵਿੱਚ ਨੌਰਵੇ ਦੀ ਪੁਰਾਣੀ ਰਾਜਧਾਨੀ ਬਰਗਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਿੰਜਰ ਬ੍ਰੈੱਡ ਟਾਊਨ ਬਣਾਇਆ ਜਾਂਦਾ ਹੈ। ਇਸ ਦੀ ਪ੍ਰਦਰਸ਼ਨੀ ਤਕਰੀਬਨ ਡੇਢ ਮਹੀਨਾ ਚੱਲਦੀ ਹੈ।[/caption] [caption id="attachment_108680" align="alignnone" width="1199"]<img class="size-full wp-image-108680" src="https://propunjabtv.com/wp-content/uploads/2022/12/jinjer.jpg" alt="" width="1199" height="674" /> ਜਿੰਜਰ ਬ੍ਰੈੱਡ ਅਸਲ ਵਿੱਚ ਇੱਕ ਬਿਸਕੁਟ ਹੀ ਹੈ ਜੋ ਕਿ ਮੈਦੇ, ਲੌਂਗ, ਸੁੰਢ ਪਾਊਡਰ, ਦਾਲਚੀਨੀ, ਕਾਲੀ ਮਿਰਚ ਆਦਿ ਦੇ ਸੁਮੇਲ ਨਾਲ ਬਣਦਾ ਹੈ। ਜ਼ਿਆਦਾਤਰ ਮਸਾਲਿਆਂ ਦੀ ਵਰਤੋਂ ਇਸ ਦੇ ਸੁਆਦ ਵਿੱਚ ਵਿਲੱਖਣਤਾ ਪੈਦਾ ਕਰਦੀ ਹੈ।[/caption] [caption id="attachment_108681" align="alignnone" width="875"]<img class="size-full wp-image-108681" src="https://propunjabtv.com/wp-content/uploads/2022/12/x-maz.jpg" alt="" width="875" height="583" /> ਜਿੰਜਰ ਬ੍ਰੈਡ ਨੂੰ ਵੰਨ ਸੁਵੰਨੇ ਆਕਾਰਾਂ ਵਿੱਚ ਬਣਾਇਆ ਜਾਂਦਾ ਹੈ ਜਿਵੇਂ ਦਿਲ ਦਾ ਆਕਾਰ, ਤਾਰੇ, ਦਰੱਖਤ ਦਾ ਆਕਾਰ ਆਦਿ। ਇੱਕ ਤਰ੍ਹਾਂ ਨਾਲ ਇਹ ਸਾਰੇ ਆਕਾਰ ਕ੍ਰਿਸਮਿਸ ਨਾਲ ਹੀ ਸਬੰਧਿਤ ਹੁੰਦੇ ਹਨ।[/caption] [caption id="attachment_108682" align="alignnone" width="1000"]<img class="size-full wp-image-108682" src="https://propunjabtv.com/wp-content/uploads/2022/12/chrstmas.jpg" alt="" width="1000" height="563" /> ਜਿੰਜਰ ਬ੍ਰੈੱਡ ਟਾਊਨ ਬਣਾਉਣ ਦੀ ਸ਼ੁਰੂਆਤ 1991 ਵਿੱਚ ਹੋਈ, ਜਦੋਂ ਸ਼ਹਿਰ ਦੀ ਗੈਲਰੀ ਵਿੱਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਵੱਡੇ ਬ੍ਰੈੱਡ ਟਾਊਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਬਾਅਦ ਇਸ ਦੀ ਪ੍ਰਦਰਸ਼ਨੀ ਦੇ ਸਥਾਨ ਬਦਲਦੇ ਰਹੇ ਹਨ। ਇਹ ਜਿੰਜਰ ਬ੍ਰੈੱਡ ਟਾਊਨ ਇੱਥੋਂ ਦੇ ਸਕੂਲਾਂ, ਕਿੰਡਰਗਾਰਟਨ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਬਣਾਇਆ ਜਾਂਦਾ ਹੈ।[/caption]