ਚੇਨਈ ਦੇ ਵਿਰੁਗਮਬੱਕਮ ਇਲਾਕੇ ‘ਚ ਸਥਿਤ ਉਨ੍ਹਾਂ ਦੇ ਅਪਾਰਟਮੈਂਟ ‘ਚ ਦੱਖਣੀ ਭਾਰਤੀ ਅਦਾਕਾਰਾ ਪੌਲੀਨ ਜੈਸਿਕਾ ਦੀ ਲਾਸ਼ ਲਟਕਦੀ ਮਿਲਣ ਤੋਂ ਬਾਅਦ ਫਿਲਮ ਇੰਡਸਟਰੀ ‘ਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਦੀਪਾ ਦੇ ਨਾਂ ਨਾਲ ਮਸ਼ਹੂਰ 29 ਸਾਲਾ ਪਾਲਿਨ ਨੇ ਖੁਦਕੁਸ਼ੀ ਕੀਤੀ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ।
ਪਿਛਲੇ ਕੁਝ ਸਮੇਂ ਤੋਂ ਦੀਪਾ ਇਕੱਲੀ ਰਹਿ ਰਹੀ ਸੀ
ਖਬਰਾਂ ਮੁਤਾਬਕ ਦੀਪਾ ਪਿਛਲੇ ਕੁਝ ਸਮੇਂ ਤੋਂ ਇਕੱਲੀ ਰਹਿ ਰਹੀ ਸੀ। ਵਾਰ-ਵਾਰ ਫੋਨ ਕਰਨ ‘ਤੇ ਵੀ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਮਿਲਣ ‘ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦਾ ਪਤਾ ਲੱਗਾ ਅਤੇ ਉਨ੍ਹਾਂ ਨੇ ਆਪਣੇ ਇਕ ਦੋਸਤ ਨੂੰ ਉਸ ਨੂੰ ਦੇਖਣ ਲਈ ਭੇਜਿਆ, ਜਿਸ ਨੇ ਪੱਖੇ ਨਾਲ ਲਟਕਦੀ ਹੋਈ ਨੂੰ ਦੇਖਿਆ । ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਅਤੇ ਖੁਦਕੁਸ਼ੀ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਆਰ ‘ਚ ਪ੍ਰੇਸ਼ਾਨੀ ਦੇ ਚਲਦਿਆਂ ਜਾਨ ਦੇ ਦਿੱਤੀ
ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਪਾ ਨੇ ਆਪਣੀ ਲਵ ਲਾਈਫ ‘ਚ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ।ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਚ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਖਿਆ।ਪਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਜਿੰਦਗੀਭਰ ਪਿਆਰ ਕਰਦੀ ਰਹੇਗੀ।ਦੀਪਾ ਕਿਸੇ ਨੂੰ ਬੇਹੱਦ ਪਿਆਰ ਕਰਦੀ ਸੀ ਤੇ ਰਿਲੇਸ਼ਨਸ਼ਿਪ ‘ਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਬਰਦਾਸ਼ਤ ਨਹੀਂ ਕਰ ਸਕੀ।
ਦੀਪਾ ਨੇ ਕਦੇ ਉਜਾਗਰ ਨਹੀਂ ਕੀਤਾ ਨਾਮ
ਸੋਸ਼ਲ ਮੀਡੀਆ ‘ਤੇ ਦੀਪਾ ਅਕਸਰ ਪਿਆਰ ਭਰੇ ਮੈਸੇਜ ਪੋਸਟ ਕਰਦੀ ਰਹਿੰਦੀ ਸੀ।ਪਰ ਇਸ ‘ਚ ਵੀ ਉਨ੍ਹਾਂ ਨੂੰ ਕਦੇ ਕਿਸੇ ਦੇ ਨਾਮ ਦਾ ਨਹੀਂ ਲਿਖਿਆ।ਉਨਾਂ੍ਹ ਦੇ ਦੋਸਤਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੀ ਲਵ ਲਾਈਫ ਦੇ ਮੁੱਦੇ ਦੇ ਚਲਦਿਆਂ ਆਪਣੀ ਜਾਨ ਦੇ ਦਿਤੀ।ਉਨਾਂ੍ਹ ਨੇ ਇਹ ਵੀ ਕਿਹਾ ਕਿ ਦੀਪਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਤੋੰ ਗੁਜਰ ਰਹੀ ਸੀ।
ਤਮਿਲ ਸਿਨੇਮਾ ਦੀਆਂ ਕਈ ਫਿਲਮਾਂ ਵਿੱਚ ਨਜ਼ਰ ਆਈ
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਾ ਕੋਲੀਵੁੱਡ ਯਾਨੀ ਤਾਮਿਲ ਸਿਨੇਮਾ ਦੀ ਉਭਰਦੀ ਅਦਾਕਾਰਾ ਸੀ। ਉਨ੍ਹਾਂ ਨੇ ਕੁਝ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦੀ ਇਕ ਫਿਲਮ ‘ਵੈਧਾ’ ਇਸ ਸਾਲ 27 ਮਈ ਨੂੰ ਰਿਲੀਜ਼ ਹੋਈ ਸੀ। ਮਹੀਵਰਮਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸੀ.ਐਸ. ਸਵਾਮੀ ਅਤੇ ਨਾਸਰ ਦੀਆਂ ਮੁੱਖ ਭੂਮਿਕਾਵਾਂ ਸਨ। ਉਸ ਨੇ ‘ਥੁਪਰੀਵਾਲਨ’ ਵਰਗੀਆਂ ਕੁਝ ਹੋਰ ਫ਼ਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਕੀਤੀਆਂ ਹਨ।
ਹਾਲ ਹੀ ‘ਚ ਗੀਤਕਾਰ ਦੀ ਬੇਟੀ ਨੇ ਜਾਨ ਦੇ ਦਿੱਤੀ ਹੈ
ਹਾਲ ਹੀ ‘ਚ ਤਾਮਿਲ ਫਿਲਮਾਂ ਦੇ ਗੀਤਕਾਰ ਕਾਬਿਲਨ ਦੀ ਬੇਟੀ ਥੋਰੀਗਈ ਦੇ ਖੁਦਕੁਸ਼ੀ ਮਾਮਲੇ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਥੋਰੀਗਈ ਨੇ ਇਸ ਗੱਲ ਤੋਂ ਗੁੱਸੇ ‘ਚ ਆ ਕੇ ਖੁਦਕੁਸ਼ੀ ਕਰ ਲਈ ਸੀ ਕਿ ਉਸ ਦਾ ਪਰਿਵਾਰ ਉਸ ‘ਤੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ।