Treanding News: ਵਿਗਿਆਨ ‘ਚ ਚਮਤਕਾਰ ਹੁੰਦੇ ਰਹਿੰਦੇ ਹਨ। ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਹਾਲ ਹੀ ‘ਚ ਫਰਾਂਸ ‘ਚ ਇੱਕ ਡਾਕਟਰ ਨੇ ਇੱਕ ਔਰਤ ਦੀ ਬਾਂਹ ‘ਤੇ ਨੱਕ ਬਣਾਈ ਤੇ ਉਸ ਨੂੰ ਟਰਾਂਸਪਲਾਂਟ ਕਰਕੇ ਉਸ ਦੇ ਚਿਹਰੇ ‘ਤੇ ਲਗਾ ਦਿੱਤਾ। ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਪੜ੍ਹਣ ਵਾਲਾ ਹਰ ਕੋਈ ਹੈਰਾਨ ਹੋ ਰਿਹਾ ਹੈ, ਪਰ ਇਹ ਸੱਚ ਹੈ।
ਇਸ ਮਾਮਲਾ ਫਰਾਂਸ ਦਾ ਹੈ, ਜਿੱਥੇ Nasal Cavity Cancer ਕਾਰਨ ਔਰਤ ਦੀ ਨੱਕ ਚਲੀ ਗਈ ਸੀ। 2013 ਤੋਂ ਉਹ ਬਗੈਰ ਨੱਕ ਦੇ ਰਹਿ ਰਹੀ ਸੀ ਪਰ ਮੈਡੀਕਲ ਸਾਇੰਸ ਦੀ ਮਦਦ ਨਾਲ ਉਸ ਨੂੰ ਮੁੜ ਨੱਕ ਮਿਲ ਗਈ। ਦੱਸ ਦਈਏ ਕਿ ਨੇਸਲ ਕੈਵਿਟੀ ਕੈਂਸਰ ਇੱਕ ਖਤਰਨਾਕ ਕੈਂਸਰ ਹੈ। ਇਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਕ ਰਿਪੋਰਟ ਮੁਤਾਬਕ Nasal Cavity Cancer ਨੱਕ ਦੇ ਆਲੇ-ਦੁਆਲੇ ਦੀ ਗਤੀਵਿਧੀ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ ਆਪਣਾ ਨੱਕ ਵੀ ਗਵਾ ਲੈਂਦਾ ਹੈ। ਫਰਾਂਸ ਦੀ ਰਹਿਣ ਵਾਲੀ ਇਸ ਔਰਤ ਨਾਲ ਵੀ ਅਜਿਹਾ ਹੀ ਹੋਇਆ। ਹਾਲਾਂਕਿ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਮਹਿਲਾ ਨੂੰ ਇੱਕ ਵਾਰ ਫਿਰ ਤੋਂ ਨੱਕ ਮਿਲ ਗਿਆ। ਡਾਕਟਰ ਨੇ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਔਰਤ ਦੀ ਬਾਂਹ ਤੇ ਨੱਕ ਬਣਾਇਆ ਤੇ ਟਰਾਂਸਪਲਾਂਟ ਦੀ ਮਦਦ ਨਾਲ ਨੱਕ ਔਰਤ ਦੇ ਚਿਹਰੇ ‘ਤੇ ਲਗਾ ਦਿੱਤਾ। ਇਸ ਦੌਰਾਨ 10 ਦਿਨ ਹਸਪਤਾਲ ‘ਚ ਬਿਤਾਉਣ ਤੇ ਦਵਾਈਆਂ ਲੈਣ ਤੋਂ ਬਾਅਦ ਔਰਤ ਪੂਰੀ ਤਰ੍ਹਾਂ ਤੰਦਰੁਸਤ ਹੈ।