ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੀ ਇਸ ਦੁਨੀਆ ‘ਚ ਨਹੀਂ ਰਿਹਾ ਪਰ ਅੱਜ ਵੀ ਉਸਦੀ ਦੀਵਾਨਗੀ ਪੰਜਾਬ ਸਮੇਤ ਕਈ ਦੇਸ਼ਾਂ ‘ਚ ਦੇਖਣ ਨੂੰ ਮਿਲ ਰਹੀ ਹੈ।ਲੁਧਿਆਣਾ ‘ਚ ਇਕ ਬੱਚੇ ਦੇ ਆਪਰੇਸ਼ਨ ਦਾ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸਦੀ ਹਰ ਪਾਸੇ ਚਰਚਾ ਹੋ ਰਹੀਹੈ।ਦਰਅਸਲ ਇਸ ਵੀਡੀਓ ‘ਚ ਡਾਕਟਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ਲਗਾ ਕੇ ਇੱਕ ਬੱਚੇ ਦੇ ਪੈਰ ਦਾ ਪਲਾਸਟਰ ਚੜ੍ਹਾ ਰਿਹਾ ਹੈ ਅਤੇ ਬੱਚੇ ਗਾਣੇ ‘ਤੇ ਨੱਚ ਹੋਇਆ ਨਜ਼ਰ ਆ ਰਿਹਾ ਹੈ।ਇਸ ਦੌਰਾਨ ‘ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ; ਗਾਣੇ ‘ਤੇ ਬੱਚੇ ਦੇ ਨਾਲ ਸਟਾਫ ਵੀ ਨੱਚਣ ਲੱਗਾ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸਦਾ ਪਿਤਾ ਹੈਂਡੀਕੈਪਡ ਹੈ।ਬੱਚੇ ਦਾ ਇਕ ਹਾਦਸੇ ‘ਚ ਪੈਰ ਕਾਰ ਦੇ ਹੇਠਾਂ ਆ ਗਿਆ ਜਿਸ ਨਾਲ ਕਾਰਨ ਉਹ ਜਖਮੀ ਹੋ ਗਿਆ।ਸੜਕ ਹਾਦਸੇ ‘ਚ ਜਖਮੀ ਬੱਚੇ ਨੂੰ ਉਸਦੀ ਦਾਦੀ ਸਿਵਿਲ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।ਇਸੇ ਵਿਚਾਲੇ ਬੱਚੇ ਦੀ ਦਾਦੀ ਨੇ ਹੈਲਪਿੰਗ ਹੇਡ ਸੋਸਾਇਟੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਕਤ ਕੇਸ ਸੁਖਵੀਨ ਹਸਪਤਾਲ ਜਗਰਾਓਂ ਨੂੰ ਸੌਂਪ ਦਿੱਤਾ।ਇਸ ਦੌਰਾਨ ਜਦੋਂ ਬੱਚੇ ਦੇ ਪੈਰ ਦਾ ਆਪਰੇਸ਼ਨ ਹੋਣਾ ਸੀ ਤਾਂ ਉਹ ਡਰ ਗਿਆ।
ਇਸ ਦੌਰਾਨ ਮੌਜੂਦ ਡਾਕਟਰਾਂ ਨੇ ਬੱਚੇ ਦਾ ਡਰ ਦੂਰ ਕਰਨ ਲਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ਵਜਾ ਦਿੱਤਾ।ਜਿਸਦੇ ਚਲਦਿਆਂ ਹੀ ਬੱਚੇ ਦਾ ਡਰ ਦੂਰ ਹੋਇਆ ਅਤੇ ਉਹ ਨੱਚਣ ਲੱਗਾ।ਦੱਸਿਆ ਜਾਰਿਹਾ ਹੈ ਕਿ ਬੱਚਾ ਹੁਣ ਠੀਕ ਹੈ ਅਤੇ ਕੁਝ ਦਿਨਾਂ ‘ਚ ਤੁਰਨ ਵੀ ਲੱਗੇਗਾ।ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ‘ਚ ਤਾਬੜਤੋੜ ਗੋਲੀਆਂ ਚਲਾ ਹੱਤਿਆ ਕਰ ਦਿੱਤੀ ਗਈ ਸੀ