ਅਯੁੱਧਿਆ ‘ਚ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਲਈ ਇਕੱਠੇ ਕੀਤੇ ਜਾਣ ਵਾਲੇ ਨਕਦ ਦਾਨ ਦੀ ਰਕਮ ਤਿੰਨ ਗੁਣਾ ਵਧ ਗਈ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਮ ਜਨਮ ਭੂਮੀ ‘ਤੇ ਆਉਣ ਵਾਲੇ ਸ਼ਰਧਾਲੂ ਵੱਡੀ ਮਾਤਰਾ ‘ਚ ਨਕਦ ਦਾਨ ਕਰ ਰਹੇ ਹਨ।
ਟਰੱਸਟ ਦੇ ਦਫ਼ਤਰ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਦਾਨ ਬਾਕਸ ਵਿੱਚੋਂ ਨਿਕਲਣ ਵਾਲੇ ਪੈਸੇ ਦੀ ਗਿਣਤੀ ਅਤੇ ਜਮ੍ਹਾਂ ਕਰਵਾਉਣ ਲਈ ਨਿਯੁਕਤ ਕੀਤੇ ਗਏ ਬੈਂਕ ਅਧਿਕਾਰੀਆਂ ਨੇ ਟਰੱਸਟ ਨੂੰ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਪੈਸੇ ਵਿੱਚ 3 ਗੁਣਾ ਵਾਧਾ ਹੋਇਆ ਹੈ।
ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਰਾਮ ਮੰਦਰ ਲਈ ਦਾਨ ਬਾਕਸ ‘ਚੋਂ ਇਕ ਵਾਰ ‘ਚ ਨਿਕਲੇ ਪੈਸੇ ਨੂੰ ਗਿਣਨ ‘ਚ 15 ਦਿਨ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਰਫ਼ 15 ਦਿਨਾਂ ਵਿੱਚ ਦਾਨ ਦੀ ਰਕਮ ਇੱਕ ਕਰੋੜ ਰੁਪਏ ਹੋ ਗਈ ਹੈ। ਰਾਮ ਮੰਦਰ ਦਾ ਦਾਨ ਬਾਕਸ ਹਰ 10 ਦਿਨਾਂ ਬਾਅਦ ਖੋਲ੍ਹਿਆ ਜਾਂਦਾ ਹੈ।
ਇਸਦੀ ਗਿਣਤੀ ਕਰਨ ਲਈ ਐਸਬੀਆਈ ਦੇ ਦੋ ਕਰਮਚਾਰੀ ਲੱਗੇ
ਉਨ੍ਹਾਂ ਦੱਸਿਆ ਕਿ ਭਾਰਤੀ ਸਟੇਟ ਬੈਂਕ ਨੇ ਰਾਮ ਮੰਦਿਰ ਦੇ ਦਾਨ ਬਾਕਸ ਵਿੱਚ ਦਿੱਤੇ ਪੈਸੇ ਦੀ ਗਿਣਤੀ ਕਰਨ ਅਤੇ ਗਿਣਤੀ ਕਰਨ ਤੋਂ ਬਾਅਦ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਦੋ ਕਰਮਚਾਰੀ ਨਿਯੁਕਤ ਕੀਤੇ ਹਨ। ਇਸ ਦੇ ਨਾਲ ਹੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਵੀ ਇਸ ਬਾਰੇ ਕਿਹਾ ਕਿ ਰਾਮ ਮੰਦਰ ਲਈ ਆਉਣ ਵਾਲੇ ਦਾਨ ਦੀ ਰਕਮ ਤੇਜ਼ੀ ਨਾਲ ਵੱਧ ਰਹੀ ਹੈ।
ਇਸ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਇੱਥੇ ਵੀ ਤਿਰੂਪਤੀ ਬਾਲਾਜੀ ਮੰਦਿਰ ਵਾਂਗ ਇਸ ਦੇ ਲਈ ਪ੍ਰਬੰਧ ਕੀਤੇ ਜਾਣੇ ਹਨ। ਦੱਸ ਦਈਏ ਕਿ ਤਿਰੂਪਤੀ ਬਾਲਾਜੀ ਮੰਦਰ ‘ਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਪੈਸੇ ਦੀ ਗਿਣਤੀ ਕਰਨ ਲਈ ਉੱਥੇ ਦੇ ਕਰਮਚਾਰੀ ਹੀ ਲੱਗੇ ਹੋਏ ਹਨ। ਉਹ ਇਸ ਨੂੰ ਹਰ ਰੋਜ਼ ਗਿਣਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h