ਨਾਕਾਬੰਦੀ ਦੌਰਾਨ ਸੰਨੀ ਇਨਕਲੇਵ ਪੁਲੀਸ ਨੇ ਟਰੱਕ ਵਿੱਚ ਸਵਾਰ ਔਰਤ ਨੂੰ 15 ਕਿਲੋ ਭੁੱਕੀ ਸਮੇਤ ਕਾਬੂ ਕਰ ਲਿਆ, ਜਦੋਂਕਿ ਟਰੱਕ ਚਾਲਕ ਤੇ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਔਰਤ ਨੂੰ ਉਸ ਦੇ ਭਗੌੜੇ ਪਤੀ ਸਮੇਤ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੌਕੀ ਇੰਚਾਰਜ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਖਰੜ-ਚੰਡੀਗੜ੍ਹ ਮੁੱਖ ਮਾਰਗ ‘ਤੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਟਰੱਕ ਨੰਬਰ ਪੀ.ਬੀ. 11 CY 1389 ਆਉਂਦਾ ਦਿਖਾਈ ਦਿੱਤਾ। ਜਦੋਂ ਪੁਲੀਸ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਕੁਝ ਦੂਰੀ ’ਤੇ ਰੁਕ ਕੇ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਪਾਰਟੀ ਨੇ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰਾਲੇ ਤੋਂ ਹੇਠਾਂ ਉਤਰ ਗਿਆ ਅਤੇ ਟਰੈਫਿਕ ਦਾ ਫਾਇਦਾ ਉਠਾਉਂਦੇ ਹੋਏ ਹਾਈਵੇਅ ਤੋਂ ਫਰਾਰ ਹੋ ਗਿਆ।
ਜਦੋਂ ਪੁਲਸ ਨੇ ਟਰੱਕ ਦੇ ਨੇੜੇ ਪਹੁੰਚ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸਾਈਡ ‘ਤੇ ਬੈਠੀ ਇਕ ਔਰਤ ਨੇ ਵੀ ਹੇਠਾਂ ਉਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਜਦੋਂ ਉਸ ਦੀ ਪਛਾਣ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਕੌਰ ਅਤੇ ਆਪਣੇ ਪਤੀ ਟਰੱਕ ਡਰਾਈਵਰ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ। ਟਰੱਕ ਦੀ ਤਲਾਸ਼ੀ ਲੈਣ ‘ਤੇ ਡਰਾਈਵਰ ਦੀ ਸੀਟ ਹੇਠਾਂ ਲੁਕੋ ਕੇ ਰੱਖੀ ਗਈ 15 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਉਕਤ ਔਰਤ ਸਮੇਤ ਉਸ ਦੇ ਫਰਾਰ ਪਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।