ਵੀਰਵਾਰ, ਨਵੰਬਰ 20, 2025 05:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

ਮਨੁੱਖੀ ਸਰੀਰ ਦਾ ਉੱਭਰਦਾ ਦੁਸ਼ਮਣ-ਕੈਂਸਰ

ਵਿਗੜ ਰਿਹਾ ਵਾਤਾਵਰਣ ਦਾ ਸੰਤੁਲਨ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਫੈਲਾਅ ਦਿਨੋਂ-ਦਿਨ ਵਧ ਰਿਹਾ ਹੈ। ਇਹਨਾਂ ਬਿਮਾਰੀਆਂ ਵਿਚੋਂ ਕੈਂਸਰ ਦੀ ਬਿਮਾਰੀ ਦਾ ਨਾਮ ਸੁਣਦੇ ਹੀ ਲੋਕ ਸਹਿਮ ਜਾਂਦੇ ਹਨ, ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਵਿਚ ਏਨਾ ਖੌਫ ਪਾਇਆ ਹੋਇਆ ਹੈ ਕਿ ਜਿਆਦਾਤਰ ਲੋਕ ਇਸ ਬਿਮਾਰੀ ਦਾ ਨਾਮ ਲੈਣ ਤੋਂ ਵੀ ਝਿਜਕਦੇ ਹਨ।

by Bharat Thapa
ਫਰਵਰੀ 15, 2023
in ਸਿਹਤ, ਲਾਈਫਸਟਾਈਲ
0

ਵਿਗੜ ਰਿਹਾ ਵਾਤਾਵਰਣ ਦਾ ਸੰਤੁਲਨ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਫੈਲਾਅ ਦਿਨੋਂ-ਦਿਨ ਵਧ ਰਿਹਾ ਹੈ। ਇਹਨਾਂ ਬਿਮਾਰੀਆਂ ਵਿਚੋਂ ਕੈਂਸਰ ਦੀ ਬਿਮਾਰੀ ਦਾ ਨਾਮ ਸੁਣਦੇ ਹੀ ਲੋਕ ਸਹਿਮ ਜਾਂਦੇ ਹਨ, ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਵਿਚ ਏਨਾ ਖੌਫ ਪਾਇਆ ਹੋਇਆ ਹੈ ਕਿ ਜਿਆਦਾਤਰ ਲੋਕ ਇਸ ਬਿਮਾਰੀ ਦਾ ਨਾਮ ਲੈਣ ਤੋਂ ਵੀ ਝਿਜਕਦੇ ਹਨ। ਪਿੰਡਾਂ ਵਿਚ ਲੋਕ ਇਸ ਰੋਗ ਦਾ ਨਾਂ ਜੁਬਾਨ ‘ਤੇ ਲਿਆਉਣਾ ਅਸ਼ੁਭ ਮੰਨਦੇ ਹਨ। ਅਜਗਰ ਵਾਂਗ ਇਹ ਬਿਮਾਰੀ ਮਾਨਵਤਾਂ ਨੂੰ ਨਿਗਲਦੀ ਜਾ ਰਹੀ ਹੈ, ਜੋ ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਦੇ ਮਾਲਵਾ ਖੇਤਰ ਬਠਿੰਡਾ, ਮਾਨਸਾ, ਮੁਕਤਸਰ ਸਾਹਿਬ ਤੇ ਨਾਲ ਲੱਗਦੇ ਇਲਾਕਿਆਂ ਵਿਚ ਕੈਂਸਰ ਦਾ ਕਹਿਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ, ਲੱਗ ਰਹੀਆਂ ਫੈਕਟਰੀਆਂ ਨੇ ਵਾਤਾਵਰਣ ਨੂੰ ਜਹਿਰੀਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਜਮੀਨੀ ਪਾਣੀ ਵੀ ਦੂਸ਼ਿਤ ਕਰ ਦਿੱਤਾ ਹੈ, ਤਾਪ ਬਿਜਲੀ ਘਰਾਂ ਦੇ ਕੋਲੇ ਦੇ ਧੂੰਏਂ ਅਤੇ ਰਾਖ ਨੇ ਮਾਲਵਾ ਖੇਤਰ ਨੂੰ ਦਮਘੁਟੀ ਦੀ ਦਲਦਲ ਵਿਚ ਧੱਕਿਆ ਹੈ, ਦੂਸ਼ਿਤ ਹੋਇਆ ਪਾਣੀ ਪੀਣ ਕਰਕੇ ਲੋਕ ਕਾਲਾ ਪੀਲੀਆ ਤੇ ਕੈਂਸਰ ਵਰਗੇ ਰੋਗਾਂ ਦੀ ਪਕੜ ਹੇਠ ਆਸਾਨੀ ਨਾਲ ਆ ਰਹੇ ਹਨ। ਮਾਲਵਾ ਖੇਤਰ ਜੋ ਪਹਿਲਾਂ ਕਪਾਹ ਪੱਟੀ ਨਾਮ ਨਾਲ ਮਸ਼ਹੂਰ ਸੀ ਹੁਣ ਕੈਂਸਰ ਪੱਟੀ ਕਰਕੇ ਜਾਣਿਆ ਜਾਂਦਾ ਹੈ। ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਕੈਂਸਰ ਦੇ ਇਲਾਜ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਲੋਕ ਦੂਜੇ ਸੂਬਿਆਂ ਵਿਚ ਇਲਾਜ ਲਈ ਜਾਂਦੇ ਹਨ। ਬਠਿੰਡਾ ਤੋਂ ਬੀਕਾਨੇਰ ਜਾਂਦੀ ਰੇਲਗੱਡੀ ਦਾ ਨਾਮ ਵੀ ਕੈਂਸਰ ਟਰੇਨ ਪੈ ਗਿਆ ਹੈ ਕਿਉਂਕਿ ਇਲਾਕੇ ਦੇ ਲੋਕ ਇਲਾਜ ਲਈ ਇਸ ਟਰੇਨ ਵਿਚ ਸਫਰ ਕਰਦੇ ਹਨ। ਸਿਹਤ ਵਿਭਾਗ ਦੁਆਰਾ ਕੀਤੇ ਸਰਵੇਖਣ ਅਨੁਸਾਰ ਪੰਜਾਬ ਵਿਚ ਕੈਂਸਰ ਦੇ ਮਰੀਜਾਂ ਦਾ ਅਨੁਪਾਤ 90.100000 ਹੈ, ਜਦ ਕਿ ਕੌਮੀ ਪੱਧਰ ਤੇ ਇਹ ਅਨੁਪਾਤ 80.100000 ਹੈ । ਪੰਜਾਬ ਦੇ ਮਾਲਵਾ ਖੇਤਰ ਵਿਚ ਕੈਂਸਰ ਮਰੀਜਾਂ ਦਾ ਅਨੁਪਾਤ 107.100000 ਹੈ ਦੁਆਬੇ ਵਿਚ 88.100000 ਹੈ ਅਤੇ ਮਾਝੇ ਵਿਚ 64.100000 ਹੈ, ਪਿਛਲੇ ਪੰਜ ਸਾਲ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਰੋਜਾਨਾ ਕੈਂਸਰ ਕਾਰਨ 18 ਲੋਕਾਂ ਦੀ ਮੌਤ ਹੋਈ ਹੈ।
ਕੈਂਸਰ ਦੇ ਵਧਦੇ ਪ੍ਰਕੋਪ ਅਤੇ ਇਸਦੇ ਕਾਰਨ ਮਨੁੱਖਤਾ ਦੀ ਹੋਂਦ ਨੂੰ ਪੈਦਾ ਹੋਏ ਸੰਭਾਵੀ ਖਤਰੇ ਨੂੰ ਭਾਂਪਦਿਆਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿਚ ਕੈਂਸਰ ਪ੍ਰਤੀ ਜਾਗਰੂਕਤਾ, ਰੋਗ ਦੀ ਪਹਿਚਾਣ, ਇਲਾਜ ਅਤੇ ਰੋਕਥਾਮ ਸੰਬੰਧੀ ਸੰਨ 2008 ਵਿਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ। ਇਹ ਸੰਸਥਾ ਵਿਸ਼ਵ ਸਿਹਤ ਸੰਗਠਨ ਅਤੇ ਬਾਕੀ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ ਕੈਂਸ਼ਰ ਦੀ ਰੋਕਥਾਮ ਅਤੇ ਲੋਕਾਂ ਵਿਚ ਜਾਗਰੂਕਤਾ ਹਿਤ ਤਤਪਰ ਹੈ। ਸਾਨੂੰ ਲੋੜ ਹੈ ਇਸਦਾ ਇਲਾਜ ਅਤੇ ਜਾਗਰੂਕਤਾ ਫੈਲਾਉਣ ਦੀ। ਜੇਕਰ ਸਮਾਂ ਰਹਿੰਦੇ ਇਹ ਜਾਗਰੂਕਤਾ ਨਾ ਫੈਲਾਈ ਗਈ ਤਾਂ ਲੱਖਾਂ ਲੋਕ ਇਸਦੀ ਲਪੇਟ ਵਿਚ ਆ ਜਾਣਗੇ।
ਇਕੱਲਾ ਸਾਡਾ ਦੇਸ਼ ਹੀ ਨਹੀਂ ਬਲਕਿ ਵਿਕਸਤ ਦੇਸ਼ਾਂ ਵਿਚ ਵੀ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਹਨ। ਲੱਖਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਫ ਕੈਂਸਰ ਦੀ ਇੱਕ ਰਿਪੋਰਟ ਅਨੁਸਾਰ ਵਿਸ਼ਵ ਦੇ 184 ਦੇਸ਼ਾਂ ਵਿਚ 14 ਮਿਲੀਅਨ ਕੈਂਸਰ ਦੇ ਨਵੇਂ ਮਰੀਜਾਂ ਦੀ ਪੁਸ਼ਟੀ ਹੋਈ ਸੀ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਨ 2018 ਵਿਚ 11.6 ਲੱਖ ਕੈਂਸਰ ਦੇ ਨਵੇਂ ਮਰੀਜਾਂ ਦੀ ਪਹਿਚਾਣ ਹੋਈ ਸੀ, ਜਿਸ ਵਿਚੋਂ 7.84 ਲੱਖ ਮਰੀਜਾਂ ਦੀ ਮੌਤ ਹੋਈ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ 10 ਭਾਰਤੀਆਂ ਵਿਚੋਂ ਇੱਕ ਆਪਣੀ ਜਿੰਦਗੀ ਵਿਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ। ਸਾਡੇ ਦੇਸ਼ ਵਿਚ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਇੰਸਟੀਚਿਊਟ ਆਫ ਆਨਕੋਲੋਜੀ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਸੀ ਰਮੇਸ਼ ਅਨੁਸਾਰ ਭਾਰਤ ਵਿਚ ਔਸਤਨ ਹਰ ਸਾਲ ਸੱਤ ਲੱਖ ਤੋਂ ਜਿਆਦਾ ਕੈਂਸਰ ਦੇ ਨਵੇਂ ਮਰੀਜ ਸਾਹਮਣੇ ਆਉਂਦੇ ਹਨ ਅਤੇ ਔਸਤਨ 3.5 ਲੱਖ ਲੋਕ ਕੈਂਸਰ ਕਰਕੇ ਮਰਦੇ ਹਨ । ਔਰਤਾਂ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਬਹੁਤ ਜਿਆਦਾ ਫੈਲ ਰਿਹਾ ਹੈ। ਇੱਕ ਅੰਦਾਜੇ ਮੁਤਾਬਕ ਭਾਰਤ ਵਿਚ ਔਰਤਾਂ ਵਿਚ ਛਾਤੀ ਦੇ ਕੈਂਸਰ ਦੇ ਮਰੀਜ ਸੰਨ 2025 ਤੱਕ ਦੁਗਣੇ ਹੋ ਜਾਣਗੇ।
ਕੈਂਸਰ ਸਾਡੀ ਜਿੰਦਗੀ ਨੂੰ ਘੁਣ ਵਾਂਗ ਖਾ ਰਿਹਾ ਹੈ, ਵਧ ਰਹੇ ਪ੍ਰਦੂਸ਼ਣ ,ਬਦਲਦੇ ਜਿੰਦਗੀ ਜਿਊਂਣ ਦੇ ਢੰਗ ਨੇ ਕੈਂਸਰ ਅਤੇ ਹੋਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ, ਓਜੋਨ ਪਰਤ ਦੀ ਘਣਤਾ ਪਤਲੀ ਹੋਣ ਕਾਰਨ ਪਰਾਵੈਂਗਣੀ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਹਨ ਜੋ ਚਮੜੀ ਦਾ ਕੈਂਸਰ ਅਤੇ ਅੰਨੇਪਣ ਲਈ ਜਿੰਮੇਵਾਰ ਹਨ। ਖੇਤੀ ਵਿਚ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਦੀ ਵਰਤੋਂ, ਵਾਹਨਾਂ ਦੇ ਪ੍ਰਦੂਸ਼ਣ, ਮੋਬਾਇਲ ਫੋਨ ਦੀਆਂ ਤਰੰਗਾਂ ਵੀ ਕੈਂਸਰ ਲਈ ਜਿੰਮੇਵਾਰ ਹਨ। 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਜਖਮ ਅਜੇ ਵੀ ਹਰੇ ਹਨ।
ਜੇਕਰ ਸਮਾਂ ਰਹਿੰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਬਚ ਜਾਣਗੇ। ਸਭ ਤੋਂ ਪਹਿਲਾਂ ਲੋੜ ਹੈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਨ ਦੀ। ਤੰਬਾਕੂ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪਰਹੇਜ ਕੀਤਾ ਜਾਵੇ। ਸਮੇਂ-ਸਮੇਂ ਡਾਕਟਰੀ ਜਾਂਚ ਜਰੂਰੀ ਹੈ ਤਾਂ ਜੋ ਬਿਮਾਰੀ ਨੂੰ ਸਮੇਂ ਸਿਰ ਫੜਿਆ ਜਾ ਸਕੇ ਅਤੇ ਉਸਦਾ ਇਲਾਜ ਹੋ ਸਕੇ। ਇਹ ਬਿਮਾਰੀ ਸੰਕ੍ਰਮਣ ਨਾਲ ਨਹੀਂ ਫੈਲਦੀ ਤੇ ਕੈਂਸਰ ਪ੍ਰਤੀ ਪਾਏ ਜਾਂਦੇ ਵਹਿਮਾਂ ਭਰਮਾਂ ਨੂੰ ਛੱਡ ਕੇ ਸਹੀ ਇਲਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੈਂਸਰ ਦੇ ਇਲਾਜ ਲਈ ਜਨਤਕ ਸਿਹਤ ਸਹੂਲਤਾਂ ਦਾ ਪ੍ਰੰਬਧ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਵੀ ਆਪਣਾ ਇਲਾਜ ਕਰਵਾ ਸਕਣ, ਸਸਤੇ ਭਾਅ ਤੇ ਦਵਾਈਆਂ ਉਪਲਬਧ ਕਰਵਾਈਆਂ ਜਾਣ, ਤੜਫ ਰਹੇ ਕੈਂਸਰ ਮਰੀਜਾਂ ਦੀ ਸਾਰ ਲਈ ਜਾਵੇ।

-ਲਵਪ੍ਰੀਤ ਕੌਰ ਕੋਟਲੀ ਕਲਾਂ

 

Tags: canceremerging enemyhuman bodypropunjabtv
Share218Tweet137Share55

Related Posts

ਨਾ ਸਬਜ਼ੀਆਂ ‘ਚ ਨਾ ਹੀ ਥਾਲੀ ‘ਚ… ਦੇਸ਼ ਦਾ ਇੱਕੋ ਇੱਕ ਸ਼ਹਿਰ ਜਿੱਥੇ ਪਿਆਜ਼ ‘ਤੇ ਹੈ ਪਾਬੰਦੀ ਹੈ, ਕਾਰਨ ਜਾਣ ਹੋ ਜਾਓਗੇ ਹੈਰਾਨ

ਨਵੰਬਰ 18, 2025

Winter Health Tips: ਸ਼ਕਰਕੰਦੀ ਖਾਣ ਨਾਲ ਠੀਕ ਹੁੰਦੀਆਂ ਹਨ ਕਿੰਨੀਆਂ ਬਿਮਾਰੀਆਂ, ਜਾਣੋ ਸਰੀਰ ਲਈ ਹੈ ਕਿੰਨੀ ਗੁਣਕਾਰੀ

ਨਵੰਬਰ 18, 2025

ਸੋਨੇ ਤੋਂ ਮਹਿੰਗੀ ਹੈ ਇਹ ਧਾਤ, 1 ਗ੍ਰਾਮ ਦੀ ਕੀਮਤ ਤੇ ਆ ਜਾਵੇਗਾ 200 ਕਿਲੋਗ੍ਰਾਮ ਸੋਨਾ

ਨਵੰਬਰ 18, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਨਵੰਬਰ 7, 2025

ਦਮੇ ਦੇ ਮਰੀਜ਼ਾਂ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ ਵਧਦਾ ਪ੍ਰਦੂਸ਼ਣ, ਡਾਕਟਰਾਂ ਨੇ ਦਿੱਤੀ ਇਹ ਸਲਾਹ

ਨਵੰਬਰ 6, 2025
Load More

Recent News

350ਵਾਂ ਸ਼ਹੀਦੀ ਦਿਹਾੜਾ : ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ‘ਚ ਵੰਡਿਆ

ਨਵੰਬਰ 19, 2025
ਸੰਕੇਤਕ ਤਸਵੀਰ

ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦੀਆਂ ਬਦਲੀਆਂ

ਨਵੰਬਰ 19, 2025

ਆਮ ਆਦਮੀ ਪਾਰਟੀ ਨੇ ਬਲਤੇਜ ਪੰਨੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਨਵੰਬਰ 19, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਕੀਤੀ ਸ਼ਿਰਕਤ

ਨਵੰਬਰ 19, 2025

”ਬਹੁਤ ਘਟੀਆ ਰਿਪੋਰਟਰ ਹੋ” ਜਦੋਂ ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ ਤਾਂ ਭੜਕ ਗਏ ਟ੍ਰੰਪ

ਨਵੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.