ਪਹਿਲੀ ਤਸਵੀਰ ‘ਚ ਮਲਾਇਕਾ ਅਰੋੜਾ, ਉਸਦੀ ਭੈਣ ਅੰਮ੍ਰਿਤਾ ਅਰੋੜਾ, ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਨਜ਼ਰ ਆਏ। ਦੂਸਰੀ ਤਸਵੀਰ ‘ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਦੇਖਿਆ ਗਿਆ।
ਮਨੀਸ਼ ਮਲਹੋਤਰਾ ਦੀ ਜਨਮਦਿਨ ਪਾਰਟੀ ‘ਚ 90 ਦੇ ਦਹਾਕੇ ਦੀਆਂ ਕਈ ਖੂਬਸੂਰਤ ਹਸਤੀਆਂ ਵੀ ਪਹੁੰਚੀਆਂ। ਸੋਨਾਲੀ ਬੇਂਦਰੇ ਨੇ ਲੈਦਰ ਪੈਂਟ ‘ਚ ਸਟਾਈਲਿਸ਼ ਲੁੱਕ ਦਿਖਾਈ। ਦੂਜੀ ਫੋਟੋ ਵਿੱਚ ਸੋਫੀ ਚੌਧਰੀ ਅਤੇ ਤੀਜੀ ਸਲਾਈਡ ਵਿੱਚ ਸ਼ਿਲਪਾ ਸ਼ੈੱਟੀ ਅਤੇ ਉਸਦੀ ਭੈਣ ਸ਼ਮਿਤਾ ਸ਼ੈੱਟੀ ਦਿਖਾਈ ਦਿੱਤੇ।
ਮਨੀਸ਼ ਦੀ ਪਾਰਟੀ ‘ਚ ਮਸ਼ਹੂਰ ਐਕਟਰ ਕਰਨ ਟੈਕਰ, ਸ਼ੇਰ ਸ਼ਾਹ ਸਟਾਰ ਸਿਧਾਰਥ ਮਲਹੋਤਰਾ ਅਤੇ ਡਾਇਰੈਕਟਰ ਕਰਨ ਜੌਹਰ ਵੀ ਨਜ਼ਰ ਆਏ।
ਕਪਲਸ ਦੀ ਗੱਲ ਕਰੀਏ ਤਾਂ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਅਤੇ ਸੰਜੇ ਕਪੂਰ ਅਤੇ ਉਨ੍ਹਾਂ ਦੀ ਪਤਨੀ ਮਹੀਪ ਕਪੂਰ ਵੀ ਏਸ ਡਿਜ਼ਾਈਨਰ ਦੀ ਜਨਮਦਿਨ ਪਾਰਟੀ ‘ਚ ਸਟਾਈਲਿਸ਼ ਲੁੱਕ ‘ਚ ਨਜ਼ਰ ਆਏ।
ਕ੍ਰਿਤੀ ਸੈਨਨ ਵੀ ਮਨੀਸ਼ ਮਲਹੋਤਰਾ ਦੇ ਜਨਮਦਿਨ ਦੀ ਪਾਰਟੀ ‘ਚ ਹਾਈ ਸਲਿਟ ਪਿੰਕ ਡਰੈੱਸ ‘ਚ ਨਜ਼ਰ ਆਈ। ਉਸ ਦਾ ਨਵਾਂ ਲੁੱਕ ਸਾਰਿਆਂ ਨੂੰ ਪਸੰਦ ਆਇਆ।
ਇਸ ਫੋਟੋ ‘ਚ ਐਕਟਰਸ ਜਾਹਨਵੀ ਕਪੂਰ ਅਤੇ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਵੀ ਪਾਰਟੀ ‘ਚ ਨਜ਼ਰ ਆਈਆਂ। ਜਾਹਨਵੀ ਟਾਈਟ ਬੈਕਲੈੱਸ ਬਾਡੀਕੋਨ ਡਰੈੱਸ ‘ਚ ਡਰਾਪ ਡੈੱਡ ਖੂਬਸੂਰਤ ਨਜ਼ਰ ਆਈ ਅਤੇ ਉਸ ਦੀ ਭੈਣ ਖੁਸ਼ੀ ਵੀ ਹਾਈ ਸਲਿਟ ਫਲੋਰਲ ਡਰੈੱਸ ‘ਚ ਸ਼ਾਨਦਾਰ ਲੱਗ ਰਹੀ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER