ਸ਼ੁੱਕਰਵਾਰ, ਅਗਸਤ 15, 2025 07:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਸਿਹਤਮੰਦ ਪੰਜਾਬ ਲਈ ਸਮੁੱਚੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ: ਡਾ. ਬਲਬੀਰ ਸਿੰਘ

Punjab Government News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਡਾਇਲਸਿਸ ਯੂਨਿਟ ’ਚ ਇੱਕ ਦਿਨ ’ਚ ਦੋ ਸ਼ਿਫ਼ਟਾਂ ’ਚ 20 ਮਰੀਜ਼ਾਂ ਦੇ ਡਾਇਲਸਿਸ ਦੀ ਸਹੂਲਤ ਦਾ ਜਾਇਜ਼ਾ ਵੀ ਲਿਆ।

by ਮਨਵੀਰ ਰੰਧਾਵਾ
ਮਾਰਚ 17, 2023
in ਪੰਜਾਬ
0

Dr. Balbir Singh: ਪੰਜਾਬ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਹਤਮੰਦ ਪੰਜਾਬ ਦੀ ਕਾਇਮੀ ਲਈ ਸਮੁੱਚੇ ਸਿਹਤ ਸੇਵਾਵਾਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ।

ਉਨ੍ਹਾਂ ਰਾਜ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਆਪਣੇ ਬਲੱਡ ਸ਼ੂਗਰ ਤੇ ਬੀ ਪੀ ਦੀ ਨਿਰੰਤਰ ਜਾਂਚ ਕਰਵਾਉਣ ਅਤੇ ਇੱਕ ਘੰਟੇ ਦੀ ਸਰੀਰਕ ਕਸਰਤ ਦੀ ਅਪੀਲ ਕਰਦਿਆਂ ਆਪਣੀ ਜੀਵਨ-ਜਾਚ ’ਚ ਤਬਦੀਲੀ ਲਿਆਉਣ ਲਈ ਵੀ ਆਖਿਆ।

ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਧੰਨ ਮਾਤਾ ਗੁੱਜਰੀ ਜੀ ਚੈਰੀਟੇਬਲ ਟ੍ਰੱਸਟ, ਜਗਰਾਉਂ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਡਾਇਲਸਿਸ ਯੂਨਿਟ ਦੇ 10ਵੇਂ ਬੈਡ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਧਰਤੀ ਅਤੇ ਲੋਕਾਂ ਪ੍ਰਤੀ ਅਜਿਹੀਆਂ ਸੇਵਾਵਾਂ ਰਾਹੀਂ ਫ਼ਿਕਰਮੰਦ ਰਹਿਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਾਤਾ ਗੁੱਜਰੀ ਟ੍ਰੱਸਟ ਵੱਲੋਂ ਪੰਜਾਬ ’ਚ ਵੱਖ-ਵੱਖ ਥਾਂਈਂ ਸਰਕਾਰ ਨਾਲ ਮਿਲ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਨਿਰੰਤਰਤਾ ਲਈ ਸਿਹਤ ਵਿਭਾਗ ਵੱਲੋਂ ਨੋਡਲ ਅਫ਼ਸਰ ਵੀ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਡਾਇਲਸਿਸ ਯੂਨਿਟ ’ਚ ਇੱਕ ਦਿਨ ’ਚ ਦੋ ਸ਼ਿਫ਼ਟਾਂ ’ਚ 20 ਮਰੀਜ਼ਾਂ ਦੇ ਡਾਇਲਸਿਸ ਦੀ ਸਹੂਲਤ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਡਾਇਲਸਿਸ ਕਰਵਾ ਰਹੇ 18 ਸਾਲ ਅਤੇ 25 ਸਾਲ ਦੇ ਦੋ ਨੌਜੁਆਨਾਂ ਦੀ ਛੋਟੀ ਉਮਰ ’ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲਿਵਰ ਅਤੇ ਗੁਰਦਿਆਂ ਦੀ ਬਿਮਾਰੀ ਦੀ ਜੜ੍ਹ ਹਾਈ-ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਬਣਦੀ ਹੈ, ਜਿਸ ਲਈ ਆਮ ਲੋਕਾਂ ’ਚ ਅਜਿਹੇ ਯੂਨਿਟ ਚਲਾਉਣ ਦੇ ਨਾਲ-ਨਾਲ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਵੀ ਜਾਗਰੂਕਤਾ ਪੈਦਾ ਕਰਨ ’ਚ ਵੀ ਐਨ ਆਰ ਆਈ ਸੰਸਥਾਂਵਾਂ ਅੱਗੇ ਆਉਣ।

ਮਾਤਾ ਗੁੱਜਰੀ ਟ੍ਰੱਸਟ ਦੇ ਚੇਅਰਮੈਨ ਗੁਰਤਾਜ ਸਿੰਘ ਨੇ ਦੱਸਿਆ ਕਿ ਐਨ ਆਰ ਆਈਜ਼ ਦੀ ਪਹਿਲਕਦਮੀ ’ਤੇ ਇਸ ਮੌਕੇ ਜਗਰਾਉਂ, ਨਵਾਂਸ਼ਹਿਰ ਅਤੇ ਭੁਲੱਥ ਦੇ ਸਰਕਾਰੀ ਹਸਪਤਾਲਾਂ ’ਚ ਚਲਾਏ ਜਾ ਰਹੇ ਇਨ੍ਹਾਂ ਡਾਇਲਸਿਸ ਸੈਂਟਰਾਂ ’ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲਾ ਯੂਨਿਟ ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਲਾਇਆ ਵਜਾ ਰਿਹਾ ਹੈ।

ਇਸ ਮੌਕੇ ਮੌਜੂਦ ਟ੍ਰੱਸਟ ਨਾਲ ਸਬੰਧਤ ਐਨ ਆਰ ਆਈਜ਼ ’ਚ ਕੁਲਵਰਨ ਸਿੰਘ ਸ਼ੇਰਗਿੱਲ ਸਿਆਟਲ, ਬਾਪੂ ਸਤਨਾਮ ਸਿੰਘ ਯੂ ਐਸ ਏ, ਬਾਪੂ ਮੋਹਣ ਸਿੰਘ ਯੂ ਐਸ ਏ, ਅਵਤਾਰ ਸਿੰਘ ਯੂ ਐਸ ਏ, ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਪਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਨਿਊਜ਼ੀਲੈਂਡ ਦੇ ਨਾਮ ਜ਼ਿਕਰਯੋਗ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸਮੁੱਚੇ ਸਿਹਤ ਢਾਂਚੇ ਨੂੰ ਦਰੁੱਸਤ ਕਰਨ, ਕਮੀਆਂ ਪੂਰੀਆਂ ਕਰਨ ਅਤੇ ਹੋਰ ਮੁਸ਼ਕਿਲਾਂ ਜਾਣਨ ਲਈ ਉਹ ਸੂਬੇ ਦੀਆਂ ਸਿਹਤ ਸੰਸਥਾਂਵਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਢਲੇ ਪੱਧਰ ’ਤੇ ਲੋਕਾਂ ਦੀ ਸਿਹਤ ਸੰਭਾਲ ਲਈ ਖੋਲ੍ਹੇ ਗਏ 504 ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਹਸਪਤਾਲਾਂ ’ਚ ਐਮਰਜੈਂਸੀ ਤੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।

ਆਪਣੇ ਜੱਦੀ ਜ਼ਿਲ੍ਹੇ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਨੂੰ ਅਗਲੇ ਦਿਨਾਂ ’ਚ ਅਪਗ੍ਰੇਡ ਕਰਨ ਦੀ ਰਣਨੀਤੀ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਮੌਜੂਦਾ 100 ਬਿਸਤਰਿਆਂ ਨੂੰ ਪਹਿਲਾਂ 200 ਤੇ ਫ਼ਿਰ 330 ’ਤੇ ਲਿਜਾਣ ਦੀ ਪ੍ਰਕਿਰਿਆ ਵਿਚਾਰ ਅਧੀਨ ਹੈ। ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਟ੍ਰੌਮਾ ਯੂਨਿਟ, ਜੱਚਾ ਬੱਚਾ ਯੂਨਿਟ ਅਤੇ ਕਿ੍ਰਟੀਕਲ ਕੇਅਰ ਯੂਨਿਟ ਦੀ ਸਥਾਪਨਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ’ਚ ਜ਼ਿਲ੍ਹਾ ਹਸਪਤਾਲਾਂ ਨੂੰ ਹਰ ਤਰ੍ਹਾਂ ਦੀਆਂ ਘਾਟਾਂ ਪੂਰੀਆਂ ਕਰਕੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਲੋਕਾਂ ਦੇ ਇਲਾਜ ਲਈ ਆਉਣ ਦੇ ਮੱਦੇਨਜ਼ਰ ਇੱਥੇ ਓ ਪੀ ਡੀ ਦੇ ਕਾਊਂਟਰ ਅਗਲੇ ਦਿਨਾਂ ’ਚ ਵਧਾ ਕੇ 10 ਕਰ ਦਿੱਤੇ ਜਾਣਗੇ।

ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਐਮ ਐਲ ਏ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਸੀਨੀਅਰ ਆਪ ਆਗੂਆਂ ’ਚ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ ਤੇ ਅਸ਼ੋਕ ਕਟਾਰੀਆ ਬਲਾਚੌਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ, ਪ੍ਰਧਾਨ ਮਹਿਲਾ ਵਿੰਗ ਰਾਜਦੀਪ ਸ਼ਰਮਾ ਮੌਜੂਦ ਰਹੇ।

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਐਸਡੀਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਪੀ (ਪੀਬੀਆਈ) ਇਕਬਾਲ ਸਿੰਘ, ਐਸਐਮਓ ਜ਼ਿਲ੍ਹਾ ਹਸਪਤਾਲ ਡਾ. ਸਤਵਿੰਦਰ ਕੌਰ ਵਾਲੀਆ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Dialysis FacilitDr. Balbir SinghHealthy PunjabNawanshahrpro punjab tvpunjab governmentPunjab Health MinisterPunjab Health Structurepunjab newspunjabi newsSDM NawanshahrSDM Shivraj Bal
Share200Tweet125Share50

Related Posts

ਪੰਜਾਬ ਸਰਕਾਰ ਨੇ LAND POOLING POLICY ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਅਗਸਤ 14, 2025

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਜਰੂਰੀ ਖ਼ਬਰ, ਨਹੀਂ ਚੱਲਣਗੀਆਂ PRTC ਬੱਸਾਂ

ਅਗਸਤ 14, 2025

ਮੋਗਾ ਦੇ BEPO ਦੇ ਪਤਨੀ ਨਾਲ ਡਾਂਸ ਕਰਨ ਦੀ ਵੀਡੀਓ ਹੋਈ ਵਾਇਰਲ,ਸਿੱਖਿਆ ਵਿਭਾਗ ਨੇ ਲਿਆ ਐਕਸ਼ਨ

ਅਗਸਤ 13, 2025

ਆਪ MLA ਦਾ ਹੋਇਆ ਐਕਸੀਡੈਂਟ, ਦਿੱਲੀ ਤੋਂ ਪਰਤ ਰਹੇ ਸੀ ਵਾਪਸ

ਅਗਸਤ 13, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਭਾਰਤ ਵਾਪਸ ਪਰਤੇ ਮਸ਼ਹੂਰ ਗਾਇਕ ਕਰਨ ਔਜਲਾ, ਮਹਿਲਾ ਆਯੋਗ ਸਾਹਮਣੇ ਹੋਣਗੇ ਪੇਸ਼

ਅਗਸਤ 12, 2025
Load More

Recent News

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ‘ਚ ਫਟੇ ਬੱਦਲ ਤੋਂ ਬਾਅਦ ਜਾਣੋ ਕੀ ਹੈ ਉਥੋਂ ਦਾ ਹਾਲ

ਅਗਸਤ 15, 2025

PM ਮੋਦੀ ਨੇ ਨੌਜਵਾਨਾਂ ਲਈ ਕੀਤਾ ਖ਼ਾਸ ਐਲਾਨ, ਅੱਜ ਤੋਂ ਲਾਗੂ ਹੋਵੇਗੀ 1 ਕਰੋੜ ਵਾਲੀ ਸਕੀਮ, ਜਾਣੋ ਕਿਵੇਂ ਮਿਲਣਗੇ 15 ਹਜ਼ਾਰ ਰੁਪਏ

ਅਗਸਤ 15, 2025

ਟਰੰਪ TARRIF ਵਿਚਾਲੇ ਅਮਰੀਕੀ ਕਰੈਡਿਟ ਏਜੰਸੀ ਨੇ ਵਧਾਈ ਭਾਰਤ ਦੀ ਰੇਟਿੰਗ, ਜਾਣੋ ਕੀ ਹੈ ਇਸਦਾ ਅਰਥ, ਭਾਰਤ ਨੂੰ ਕਿੰਝ ਹੋਵੇਗਾ ਫਾਇਦਾ

ਅਗਸਤ 15, 2025

Weather Update: ਪੰਜਾਬ ਦੇ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਪਏਗਾ ਭਾਰੀ ਮੀਂਹ

ਅਗਸਤ 15, 2025

ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਨ ‘ਤੇ ਇੱਥੇ ਮਿਲਦਾ ਹੈ ਇਨਾਮ

ਅਗਸਤ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.