ਜੇਕਰ ਭਾਰਤ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਨੂੰ ਇਲੈਕਟ੍ਰਿਕ ਟਰੱਕਾਂ ‘ਚ ਬਦਲਦਾ ਹੈ, ਤਾਂ ਦੇਸ਼ 2070 ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਟੀਚੇ ਨੂੰ ਪੂਰਾ ਕਰਨ ਦੇ ਯੋਗ ਹੋ ਜਾਵੇਗਾ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ‘ਚ ਦੁਨੀਆ ਦਾ ਮੋਹਰੀ ਬਣ ਸਕਦਾ ਹੈ। ਵਰਤਮਾਨ ਵਿੱਚ ਭਾਰਤ 88 ਪ੍ਰਤੀਸ਼ਤ ਤੇਲ ਨੂੰ ਇਮੋਪਰਟ ਕਰਦਾ ਹੈ। ਜਦੋਂ ਕਿ ਦੇਸ਼ ਦੇ ਟਰਾਂਸਪੋਰਟ ਸੈਕਟਰ ਵਲੋਂ ਖਪਤ ਕੀਤੇ ਜਾਣ ਵਾਲੇ ਕੁੱਲ ਪੈਟਰੋਲੀਅਮ ਦਾ ਲਗਪਗ 60 ਪ੍ਰਤੀਸ਼ਤ ਹਿੱਸਾ ਕਾਰਗੋ ਟਰੱਕ ਵਰਤਦੇ ਹਨ।
ਲਾਰੈਂਸ ਬਰਕਲੇ ਨੈਸ਼ਨਲ ਲੈਬਾਰਟਰੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਊਰਜਾ ਵਿਭਾਗ ਵਲੋਂ ਇੱਕ ਅਧਿਐਨ ਨੇ ਦਿਖਾਇਆ ਹੈ ਕਿ ਇਲੈਕਟ੍ਰਿਕ ਟਰੱਕ ਡੀਜ਼ਲ ਨਾਲੋਂ ਚਲਾਉਣ ਲਈ ਵਧੇਰੇ ਕਿਫ਼ਾਇਤੀ ਹੋਣਗੇ।
ਖੋਜ ਦਰਸਾਉਂਦੀ ਹੈ ਕਿ ਇਹ ਬਦਲਾਅ ਭਾਰਤ ਨੂੰ ਆਯਾਤ ਤੇਲ ‘ਤੇ ਨਿਰਭਰਤਾ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਅਧਿਐਨ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਦੇਸ਼ ਭਰ ‘ਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ 2070 ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗਾ।
ਬਰਕਲੇ ਲੈਬ ਦੇ ਖੋਜ ਵਿਗਿਆਨੀ ਅਤੇ ਰਿਪੋਰਟ ਦੇ ਲੇਖਕ ਨਿਕਿਤ ਅਭਿਅੰਕਰ ਨੇ ਕਿਹਾ, “ਇਲੈਕਟ੍ਰਿਕ ਟਰੱਕ ਭਾਰਤ ਦੀ ਊਰਜਾ ਸੁਰੱਖਿਆ ਨੂੰ ਵਧਾਉਣ ਅਤੇ ਮਾਲ ਢੋਆ-ਢੁਆਈ ਦੀਆਂ ਲਾਗਤਾਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।” ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਮੌਜੂਦਾ ਗਰਿੱਡ ਨਿਕਾਸ ਦੇ ਆਧਾਰ ‘ਤੇ ਇਲੈਕਟ੍ਰਿਕ ਟਰੱਕ ਡੀਜ਼ਲ ਟਰੱਕਾਂ ਦੇ ਮੁਕਾਬਲੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ 35 ਪ੍ਰਤੀਸ਼ਤ ਪ੍ਰਤੀ ਕਿਲੋਮੀਟਰ ਤੋਂ ਨੌਂ ਪ੍ਰਤੀਸ਼ਤ ਤੱਕ ਘਟਾ ਦੇਣਗੇ।
ਰਿਪੋਰਟ ਦੇ ਲੇਖਕ ਅਤੇ ਬਰਕਲੇ ਲੈਬ ਅਤੇ UCLA ਦੇ ਫੈਕਲਟੀ ਸਾਇੰਟਿਸਟ ਦੀਪਕ ਰਾਜਗੋਪਾਲ ਨੇ ਕਿਹਾ, “ਭਾਰਤ ਨੇ ਪਹਿਲਾਂ ਵੀ ਬਹੁਤ ਅਭਿਲਾਸ਼ੀ ਬਿਜਲੀਕਰਨ ਨੀਤੀਆਂ ਅਪਣਾਈਆਂ ਹਨ। “ਬਰਕਲੇ ਲੈਬ ਵੱਲੋਂ ਜਾਰੀ ਬਿਆਨ ‘ਚ ਰਾਜਗੋਪਾਲ ਨੇ ਕਿਹਾ, “ਇਹ ਸਾਹਮਣੇ ਆਇਆ ਹੈ ਕਿ ਭਾਰਤ ‘ਚ ਟਰੱਕਾਂ ਨੂੰ ਇਨ੍ਹਾਂ ਨੀਤੀਆਂ ਵਿੱਚ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ।”
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER