ਹਜਾਰਾਂ ਦੀ ਗਿਣਤੀ ‘ਚ ਲੋਕ ਹਰ ਰੋਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਉੱਥੇ ਜਾਂਦੇ ਹਨ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਹਨ। ਉਥੇ ਹੀ ਇਕ ਹੋਰ ਪਰਿਵਾਰ ਦੀ ਸ਼ਰਧਾ ਦੇਖਣ ਨੂੰ ਮਿਲੀ। ਇਹ ਪਰਿਵਾਰ ਆਪਣੇ ਜਹਾਜ਼ ਵਿੱਚ ਬੈਠ ਕੇ ਅੰਮ੍ਰਿਤਸਰ ਪੁੱਜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਆਏ।
ਇਸ ਪਰਿਵਾਰ ਦਾ ਕਹਿਣਾ ਹੈ ਕਿ ਹਰ ਸਾਲ ਉਹ ਆਪਣੇ ਜਹਾਜ਼ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਘੁੰਮਣ ਲਈ ਜਾਂਦੇ ਹਨ ਤੇ ਇਸ ਵਾਰ ਉਹ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹਨ।
ਗੁਜਰਾਤ ਦੇ ਅਹਿਮਦਾਬਾਦ ਤੋਂ ਆਏ ਇਸ ਪਰਿਵਾਰ ਦੇ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪਰਿਵਾਰ ਦੀ ਚਾਰ ਪੀੜ੍ਹੀਆਂ ਦੇ ਨਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਹਾਂ ਤੇ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਜੋ ਸਾਡੇ ਪਰਿਵਾਰ ਨੂੰ ਅੱਜ ਇੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ : ਇੱਕ ਵਾਰ ਫਿਰ ਸੱਤਵੇਂ ਅਸਮਾਨ ‘ਤੇ ਪਹੁੰਚਿਆ ਕੋਹਲੀ ਦਾ ਪਾਰਾ, ਫੈਨ ਨੇ ਵਾਇਰਲ ਕੀਤਾ ਹੋਟਲ ਕਮਰੇ ਦੀ ਵੀਡੀਓ
ਅਸੀਂ ਬੜੇ ਭਾਗਾਂ ਵਾਲੇ ਹਾਂ ਇਸ ਪਰਿਵਾਰ ਦੇ ਮੁਖੀਆ ਸੋਭਾਗ ਮੱਲ ਕਟਾਰੀਆ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਬਹੁਤ ਹੀ ਚੰਗਾ ਲੱਗਾ ਜੋ ਸਾਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਪਿਆਰ ਮਿਲਿਆ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਇਸ ਮੌਕੇ ਕਟਾਰੀਆ ਨੇ ਕਿਹਾ ਕਿ ਇੱਥੇ ਆ ਕੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਹਿਗੁਰੂ ਸਭ ਲੋਕਾਂ ਦਾ ਭਲਾ ਕਰੇ ਤੇ ਸਭ ਖ਼ੁਸ਼ ਰਹਿਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵੱਲੋਂ ਇਸ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਗਿਆ