ਕੇਰਲ ‘ਚ ਅੰਤਿਮ ਸੰਸਕਾਰ ਦੌਰਾਨ ਕਲਿੱਕ ਕੀਤੀ ਗਈ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਪਰਿਵਾਰਕ ਮੈਂਬਰ ਹੱਸਦੇ ਹੋਏ ਅਤੇ ਤਾਬੂਤ ਦੇ ਆਲੇ-ਦੁਆਲੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਪਠਾਨਥਿੱਟਾ ਜ਼ਿਲ੍ਹੇ ਦੇ ਪਿੰਡ ਮਾਲਾਪੱਲੀ ਦੀ ਹੈ ਜਿੱਥੇ ਪਿਛਲੇ ਹਫ਼ਤੇ 95 ਸਾਲਾ ਮਰੀਅਮਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਫੇਸਬੁੱਕ ‘ਤੇ ਕੁਝ ਨੇ ਖੁਸ਼ੀ ਨਾਲ ਪੋਜ਼ ਦੇਣ ਲਈ ਪਰਿਵਾਰ ਦੀ ਆਲੋਚਨਾ ਕੀਤੀ, ਜਦੋਂ ਕਿ ਦੂਜਿਆਂ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਫੋਟੋ ਵਿੱਚ ਕੁਝ ਵੀ ਗਲਤ ਨਹੀਂ ਹੈ।
ਇਕ ਮੀਡਿਆ ਰਿਪੋਰਤਟ ਮੁਤਾਬਕ ਮਰਿਅਮਾ ਸਿਹਤ ਕਾਰਨ ਇੱਕ ਸਾਲ ਤੋਂ ਬਿਸਤਰ ‘ਤੇ ਸੀ, ਜੋ ਪਿਛਲੇ ਕੁਝ ਹਫ਼ਤਿਆਂ ਤੋਂ ਵਿਗੜ ਗਈ ਸੀ। ਉਸਦੇ 9 ਬੱਚੇ ਅਤੇ 19 ਪੋਤੇ-ਪੋਤੀਆਂ ਹਨ, ਜੋ ਦੁਨੀਆ ਦੇ ਵੱਖ ਵੱਖ ਦੇਸ਼ਾਂ ‘ਚ ਕੰਮ ਕਾਜ ਰਹੇ ਹਨ , ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਵਿੱਚ ਸਨ।
ਇਹ ਵੀ ਪੜ੍ਹੋ : ਨਿਤੀਸ਼ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ,ਪੱਖ ’ਚ 160 ਵਿਧਾਇਕਾਂ…
ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਦਾ ਤਸਵੀਰ ਵਾਇਰਲ ਕਰਨ ਦਾ ਇਰਾਦਾ ਨਹੀਂ ਸੀ। ਬਾਬੂ ਉਸਮਾਨ ਨਾਂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਮਰਿਅਮਾ 95 ਸਾਲਾਂ ਤੱਕ ਖੁਸ਼ੀ ਨਾਲ ਰਹਿੰਦੀ ਸੀ ਅਤੇ ਆਪਣੇ ਸਾਰੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਪਿਆਰ ਕਰਦੀ ਸੀ। ਉਸਨੇ ਅੱਗੇ ਕਿਹਾ ਕਿ ਇਹ ਫੋਟੋ ਉਨ੍ਹਾਂ ਪਲਾਂ ਨੂੰ ਯਾਦ ਕਰਨ ਲਈ ਲਈ ਗਈ ਸੀ ਜੋ ਪਰਿਵਾਰ ਨੇ ਉਸਦੇ ਨਾਲ ਬਿਤਾਏ ਸਨ।
ਇਸ ਬਾਰੇ ਕੇਰਲ ਦੇ ਸਿੱਖਿਆ ਮੰਤਰੀ ਵੀ ਸ਼ਿਵੰਕੁਟੀ ਨੇ ਪਰਿਵਾਰ ਦੇ ਹੱਕ ‘ਚ ਗੱਲ ਕੀਤੀ। ਉਨ੍ਹਾਂ ਨੇ ਫੇਸਬੁੱਕ ‘ਤੇ ਲਿਖਿਆ, “ਮੌਤ ਦੁਖਦਾਈ ਹੈ। ਪਰ ਇਹ ਇੱਕ ਵਿਦਾਈ ਵੀ ਹੈ। ਖੁਸ਼ੀ ਨਾਲ ਜਿਉਣ ਵਾਲਿਆਂ ਨੂੰ ਮੁਸਕਰਾਉਂਦੇ ਹੋਏ ਵਿਦਾਇਗੀ ਦੇਣ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ? ਇਸ ਤਸਵੀਰ ਨੂੰ ਕਿਸੇ ਵੀ ਨਕਾਰਾਤਮਕ ਟਿੱਪਣੀ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਪਾਇਲਟ ਨੇ ਜਹਾਜ਼ ‘ਚ ਪੰਜਾਬੀ-ਅੰਗਰੇਜ਼ੀ ਮਿਕਸ ਕੀਤੀ,ਵੀਡੀਓ ਵੀ ਵੇਖੋ..