ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਗੁੱਸਾ ਆਉਣਾ ਵੱਡੀ ਗੱਲ ਹੈ। ਹਮੇਸ਼ਾ ਮਜ਼ੇਦਾਰ ਮੂਡ ‘ਚ ਰਹਿਣ ਵਾਲੀ ਅਨੁਸ਼ਕਾ ਬਹੁਤ ਹੀ ਬੇਬਾਕ ਹੈ। ਪਰ ਉਸ ਨੂੰ ਘੱਟ ਹੀ ਗੁੱਸੇ ਹੁੰਦੇ ਦੇਖਿਆ ਜਾਂਦਾ ਹੈ। ਹਾਲਾਂਕਿ ਹੁਣ ਇੱਕ ਬ੍ਰਾਂਡ ਨੇ ਆਪਣੇ ਐਕਸ਼ਨ ਨਾਲ ਅਦਾਕਾਰਾ ਦਾ ਮੂਡ ਖਰਾਬ ਕਰ ਦਿੱਤਾ ਹੈ। ਇਸ ਦੇ ਲਈ ਅਨੁਸ਼ਕਾ ਨੇ ਬ੍ਰਾਂਡ ਨੂੰ ਜ਼ਬਰਦਸਤ ਝਾੜ ਵੀ ਲਗਾਈ ਹੈ।
ਬ੍ਰਾਂਡ ਨੇ ਬਿਨਾਂ ਇਜਾਜ਼ਤ ਦੇ ਸਾਂਝੀ ਕੀਤੀ ਫੋਟੋ
ਹੋਇਆ ਅਜਿਹਾ ਕਿ ਮਸ਼ਹੂਰ ਕੱਪੜਿਆਂ ਦੇ ਬ੍ਰਾਂਡ ਪੁਮਾ ਨੇ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਅਭਿਨੇਤਰੀ ਨੇ ਪੁਮਾ ਟਾਪ, ਕੋ-ਆਰਡ ਸੈੱਟ ਅਤੇ ਜੈਕੇਟ ਪਹਿਨੀ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬ੍ਰਾਂਡ ਨੇ ਯੂਜ਼ਰਸ ਨੂੰ ਆਪਣੀ ਸੇਲ ਦੀ ਜਾਣਕਾਰੀ ਦਿੱਤੀ। ਪਰ ਅਨੁਸ਼ਕਾ ਸ਼ਰਮਾ ਨੂੰ ਪ੍ਰਮੋਸ਼ਨ ‘ਚ ਇਸਤੇਮਾਲ ਹੋਣ ਵਾਲੀਆਂ ਆਪਣੀਆਂ ਤਸਵੀਰਾਂ ਦੇਖ ਕੇ ਗੁੱਸਾ ਆ ਗਿਆ ਕਿਉਂਕਿ ਇਸ ਦੇ ਲਈ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਗਈ ਸੀ।
ਅਦਾਕਾਰਾ ਨੇ ਲਾਈ ਝਾੜ
ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ ‘ਤੇ ਪਿਊਮਾ ਦੀ ਪੋਸਟ ਸ਼ੇਅਰ ਕਰਦੇ ਹੋਏ ਇਹੀ ਲਿਖਿਆ ਹੈ। ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਹੈਲੋ ਪੁਮਾ ਇੰਡੀਆ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਮੇਰੀਆਂ ਤਸਵੀਰਾਂ ਨੂੰ ਬਿਨਾਂ ਇਜਾਜ਼ਤ ਦੇ ਪ੍ਰਚਾਰ ਲਈ ਨਹੀਂ ਵਰਤ ਸਕਦੇ ਕਿਉਂਕਿ ਮੈਂ ਤੁਹਾਡੀ ਬ੍ਰਾਂਡ ਅੰਬੈਸਡਰ ਨਹੀਂ ਹਾਂ। ਕਿਰਪਾ ਕਰਕੇ ਉਹਨਾਂ ਨੂੰ ਹਟਾਓ।
ਅਨੁਸ਼ਕਾ ਸ਼ਰਮਾ ਨੇ ਲਗਾਈ ਝਾੜ
ਅਨੁਸ਼ਕਾ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਬ੍ਰਾਂਡ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਅਨੁਸ਼ਕਾ ਨੇ ਸਹੀ ਬ੍ਰਾਂਡ ਨੂੰ ਝਾੜ ਲਗਾ ਸਹੀ ਕੀਤਾ ਹੈ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਬ੍ਰਾਂਡ ਨੂੰ ਅਨੁਸ਼ਕਾ ਦੀ ਇਜਾਜ਼ਤ ਲੈਣੀ ਚਾਹੀਦੀ ਸੀ, ਜਦਕਿ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਪੋਸਟ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ।
ਵੈਸੇ, ਪੁਮਾ ਦੀ ਬ੍ਰਾਂਡ ਅੰਬੈਸਡਰ ਕਰੀਨਾ ਕਪੂਰ ਖਾਨ ਹੈ। ਮੰਨਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਦੀ ਪੋਸਟ ਵੀ ਮਾਰਕੀਟਿੰਗ ਰਣਨੀਤੀ ਹੋ ਸਕਦੀ ਹੈ, ਕਿਉਂਕਿ ਅਭਿਨੇਤਰੀ ਦੇ ਪਤੀ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਬ੍ਰਾਂਡ ਦੀ ਪੋਸਟ ਨੂੰ ਪਸੰਦ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਅੱਗੇ ਕੀ ਹੁੰਦਾ ਹੈ। ਇਸ ਪੋਸਟ ਨੂੰ ਅਜੇ ਤੱਕ ਹਟਾਇਆ ਨਹੀਂ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h