Farmer Protest News: ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਕਿਸਾਨ ਨੇ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦੇਈਏ ਕਿ ਇਹ ਕਿਸਾਨ ਰੇਸ਼ਮ ਸਿੰਘ ਉਮਰ 55 ਸਾਲ ਜਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਕਿਸਾਨ ਨੇ ਸ਼ੰਭੂ ਬਾਰਡਰ ਤੇ ਸਲਫਾਸ ਨਿਗਲ ਲਈ ਇਹ ਕਿਸਾਨ ਆਗੂ ਪਿਛਲੇ 11 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿੱਚ ਬੈਠਾ ਸੀ ਅਤੇ ਕੇਂਦਰ ਨਾਲ ਗੱਲਬਾਤ ਨਾ ਹੋਣ ‘ਤੇ ਕਾਫੀ ਨਰਾਜ ਸੀ। ਇਸ ਲਈ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਸੀ। ਕਿਸਾਨ ਰੇਸ਼ਮ ਸਿੰਘ ਦੇ ਸਲਫਾਸ ਨਿਗਲਣ ਕਾਰਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ ਅਤੇ ਇਲਾਜ ਦੌਰਾਨ ਕਿਸਾਨ ਦੀ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ ਹੈ।
ਮੌਕੇ ਤੇ ਮੌਜੂਦ ਕਿਸਾਨਾਂ ਵੱਲੋਂ ਦੱਸਿਆ ਗਿਆ ਕੇ ਸਵੇਰੇ ਹੀ ਲੰਗਰ ਹਾਲ ਕੋਲ ਕਿਸਾਨ ਵੱਲੋਂ ਸਲਫਾਸ ਨਿਗਲੀ ਗਈ ਸੀ ਜਿਵੇਂ ਹੀ ਬਾਕੀ ਕਿਸਾਨਾਂ ਨੂੰ ਪਤਾ ਲੱਗਾ ਉਹਨਾਂ ਨੇ ਰੇਸ਼ਮ ਸਿੰਘ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਵੱਲੋਂ ਵੀ ਸਲਫਾਸ ਨਿਗਲ ਲਈ ਗਈ ਸੀ ਜਿਸ ਤੋਂ ਬਾਅਦ ਉਸਨੂੰ ਬਾਕੀ ਕਿਸਾਨਾਂ ਵੱਲੋਂ ਰਜਿੰਦਰ ਹਸਪਤਾਲ ਦਾਖਿਲ ਕਰਵਾਇਆ ਗਿਆ ਪਰ 4 ਦਿਨ ਬਾਅਦ ਕਿਸਾਨ ਵੱਲੋਂ ਹਸਪਤਾਲ ਵਿਖੇ ਦਮ ਤੋੜ ਦਿੱਤਾ ਗਿਆ।
ਦੂਸਰੇ ਪਾਸੇ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਨਸ਼ਨ ਦਾ 45ਵਾਂ ਦਿਨ ਹੈ।