ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ’ ਜਦੋਂ ਪ੍ਰਮਾਤਮਾ ਦੇਣ ‘ਤੇ ਆਉਂਦਾ ਹੈ ਤਾਂ ਕਿਸੇ ਚੀਜ਼ ਦੀ ਵੀ ਘਾਟ ਨਹੀਂ ਰਹਿੰਦੀ।ਅਜਿਹਾ ਕੁਝ ਹੋਇਆ ਇਸ ਸਖਸ਼ ਨਾਲ।ਦੇਖੋ ਕਿਵੇਂ ਪਲਾਂ ‘ਚ ਬਣ ਗਿਆ 45 ਕਰੋੜ ਦਾ ਮਾਲਕ।ਆਓ ਦੱਸਦੇ ਹਾਂ ਕਿਵੇਂ ਇਸ ਸਖਸ਼ ਨੇ ਆਪਣੀ ਕਿਸਮਤ ਅਜ਼ਮਾਈ ਤੇ ਬਣ ਗਿਆ ਕਰੋੜਪਤੀ।
ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਨੂੰ ਭੱਜ ਰਹੇ ਹਨ।ਪਰ ਕੁਝ ਲੋਕ ਆਪਣੀ ਕਿਸਮਤ ਅਜ਼ਮਾਉਣ ‘ਚ ਯਕੀਨ ਰੱਖਦੇ ਹਨ।ਅਜਿਹਾ ਹੀ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਕਿਸਮਤ ਅਜ਼ਮਾਈ ਤੇ ਪਲਾਂ ‘ਚ 45 ਕਰੋੜ ਦਾ ਮਾਲਕ ਬਣ ਗਿਆ।ਦੱਸ ਦੇਈਏ ਕਿ ਇਸ ਸਖਸ਼ ਦਾ ਨਾ ਸਿਰਜੂ ਹੈ ਜੋ ਕਿ ਕੇਰਲਾ ਦਾ ਰਹਿਣ ਵਾਲਾ ਹੈ ਤੇ ਕੁਝ ਸਮਾਂ ਪਹਿਲਾਂ ਪੈਸੇ ਕਮਾਉਣ ਲਈ ਡੁਬਈ ਗਿਆ।ਸਿਰਜੂ ਨੇ ਆਪਣੀ ਕਿਸਮਤ ਲਾਟਰੀ ਰਾਹੀਂ ਅਜ਼ਮਾਈ।
ਸਿਰਜੂ ਨੇ ਬੁੱਧਵਾਰ ਨੂੰ ਆਯੋਜਿਤ ਮਹਿਜੂਜ ਸ਼ਨੀਵਾਰ ਮਿਲੀਅਨ ਡਰਾਅ ਵਿੱਚ 45 ਕਰੋੜ ਰੁ. ਜਿੱਤੇ ਹਨ।ਦੱਸ ਦੇਈਏ ਕਿ ਉਹ ਆਪਣੇ ਚੰਗੇ ਭਵਿੱਖ ਲਈ ਪਿਛਲੇ 11 ਸਾਲਾਂ ਤੋਂ ਅਰਬ ਕੰਟਰੀ ‘ਚ ਜੀਅ ਤੋੜ ਮਿਹਨਤ ਕਰ ਰਿਹਾ ਹੈ ਪਰ ਕੇਰਲ ‘ਚ ਇੱਕ ਘਰ ਵੀ ਨਹੀਂ ਬਣਾ ਸਕਿਆ।ਹੁਣ ਕੁਝ ਪਲਾਂ ‘ਚ ਹੀ ਉਸਨੂੰ ਆਪਣੇ ਸਾਰੇ ਸੁਪਨੇ ਪੂਰੇ ਦਿੰਦੇ ਹੋਏ ਦਿਖਾਈ ਦੇ ਰਹੇ ਹਨ।ਸਿਰਜੂ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ‘ਚ ਜਦੋਂ ਉਹ ਆਪਣੇ ਖਾਤੇ ‘ਚ ਇੰਨੀ ਰਕਮ ਦੇਖਦੇ ਹੈ ਉਸ ਨੂੰ ਯਕੀਨ ਨਹੀਂ ਹੁੰਦਾ।ਉਸ ਨੇ ਕਿਹਾ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੀ ਜਿੱਤ ਨੂੰ ਕਿਵੇਂ ਦੇਖਾਂ, ਤੇ ਕੀ ਕਰਾਂ ਮੈਂ ਮਹਿਜੂਜ ਦੀ ਉਸ ਫੋਨ ਕਾਲ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਮੇਰੀ ਜਿੱਤ ਹੈ ਜਾਂ ਨਹੀਂ।ਸਿਰਜੂ ਦੀ ਕਹਾਣੀ ਕੋਈ ਬਹੁਤੀ ਵੱਖਰੀ ਜਾਂ ਅਨੋਖੀ ਨਹੀਂ ਪਿਛਲੇ ਸਮੇਂ ‘ਚ ਕਈ ਭਾਰਤੀਆਂ ਨੇ ਯੂਏਈ ਡਰਾਅ ‘ਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ।ਦੱਸਣਯੋਗ ਹੈ ਕਿ ਕੇਰਲ ‘ਚ ਲਾਟਰੀਆਂ ਇਸਦੇ ਉਲਟ ਹਨ ਇਹ ਯੂਏਈ ਡਰਾਅ ਬਿਨ੍ਹਾਂ ਕਿਸੇ ਟੈਕਸ ਕੱਟ ਦੇ ਜੇਤੂ ਨੂੰ ਪੂਰੀ ਰਕਮ ਦੇਣ ਦਾ ਵਾਅਦਾ ਕਰਦੇ ਹਨ।