OnePlus 11: OnePlus 11 ਭਾਰਤ ‘ਚ 7 ਫਰਵਰੀ ਨੂੰ ਲਾਂਚ ਹੋਵੇਗਾ ਤੇ ਚੀਨ ‘ਚ ਇਹ ਫੋਨ ਅਗਲੇ ਮਹੀਨੇ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਤੇ ਹੁਣ ਆਫੀਸ਼ੀਅਲ ਲਾਂਚ ਤੋਂ ਪਹਿਲਾਂ ਕੰਪਨੀ ਨੇ OnePlus 11 ਦੇ ਡਿਜ਼ਾਈਨ ਤੇ ਫੀਚਰਸ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ ਹੈ।ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ ‘ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ ‘ਚ ਹਰੇ ਰੰਗ ;ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।
ਇੰਨਾ ਹੀ ਨਹੀਂ OnePlus 11 ‘ਚ LED ਫਲੈਸ਼ ਦੇ ਨਾਲ ਤਿੰਨ ਸੈਂਸਰਾਂ ਵਾਲਾ ਸਰਕੂਲਰ ਕੈਮਰਾ ਮੋਡਿਊਲ ਹੈ। ਕੰਪਨੀ ਨੇ ਪਹਿਲਾਂ ਪੁਸ਼ਟੀ ਕੀਤੀ, ਕਿ ਉਸ ਨੇ ਫੋਨ ‘ਚ ਬਿਹਤਰੀਨ ਕੈਮਰਾ ਪਰਫਾਰਮੈਂਸ ਦੇਣ ਲਈ ਹੈਸਲਬਲਾਡ ਨਾਲ ਸਾਂਝੇਦਾਰੀ ਕੀਤੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ, ਜਦੋਂ ਕੰਪਨੀ ਨੇ ਆਪਣੇ ਸਮਾਰਟਫੋਨ ਲਈ Hassleblad ਨਾਲ ਸਾਂਝੇਦਾਰੀ ਕੀਤੀ।
ਫੀਚਰਸ ਦੀ ਗੱਲ ਕਰੀਏ ਤਾਂ OnePlus 11 ‘ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 48-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਤੇ 32-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੋ ਸਕਦਾ ਹੈ। ਫੋਟੋ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਵਨਪਲੱਸ 11 ਇੱਕ ਸਲੀਕ ਡਿਜ਼ਾਈਨ ਪੇਸ਼ ਕਰੇਗਾ ਤੇ ਸਾਈਡਾਂ ਕਰਵ ਹੋਣਗੀਆਂ, ਜਿਸ ਨਾਲ ਯੂਜ਼ਰਸ ਫੋਨ ਨੂੰ ਆਰਾਮ ਨਾਲ ਹੱਥ ‘ਚ ਫੜ ਸਕਣਗੇ।
ਫਿਲਹਾਲ ਕੰਪਨੀ ਨੇ ਫੋਨ ਦੇ ਫਰੰਟ ਡਿਜ਼ਾਈਨ ਦਾ ਖੁਲਾਸਾ ਨਹੀਂ ਕੀਤਾ, ਪਰ ਜੇਕਰ ਅਫਵਾਹਾਂ ਦੀ ਮੰਨੀਏ ਤਾਂ ਫੋਨ ਨੂੰ ਸੈਲਫੀ ਕੈਮਰੇ ਲਈ ਪੰਚ-ਹੋਲ ਨੌਚ ਦੇ ਨਾਲ ਕਰਵ ਡਿਸਪਲੇਅ ਦਿੱਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਹ ਸਮਾਰਟਫੋਨ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਨਾਲ ਲਾਂਚ ਹੋਣ ਵਾਲਾ ਕੰਪਨੀ ਦਾ ਪਹਿਲਾ ਫੋਨ ਹੈ। ਕੀਮਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਮੀਅਮ ਰੇਂਜ ਦਾ ਫੋਨ ਹੋਵੇਗਾ, ਜਿਸ ਦੀ ਕੀਮਤ 55,000 ਤੋਂ 60,000 ਰੁਪਏ ਦੇ ਵਿਚਕਾਰ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h