ਇੰਟਰਨੈੱਟ ਉਹ ਚੀਜ਼ ਹੈ, ਜਿੱਥੇ ਅਸੀਂ ਹਰ ਰੋਜ਼ ਸਾਨੂੰ ਨਵੀਆਂ ਤੇ ਅਦਭੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਹੀ ਅਸੀਂ ਮੱਛੀ ਨੂੰ ਪਾਣੀ ‘ਚੋਂ ਬਾਹਰ ਕੱਢਦੇ ਹਾਂ ਤਾਂ ਉਹ ਕੁਝ ਦੇਰ ਬਾਅਦ ਹੀ ਉਹ ਮਰ ਜਾਂਦੀ ਹੈ। ਪਾਣੀ ਤੋਂ ਬਾਹਰ ਆਉਣ ਤੋਂ ਬਾਅਦ ਮੱਛੀਆਂ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦੀਆਂ ਪਰ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ ਕਿਉਂਕਿ ਇਸ ਵੀਡੀਓ ਵਿੱਚ ਜੋ ਦਿਖਾਇਆ ਗਿਆ ਹੈ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
ਵਾਇਰਲ ਹੋ ਰਹੀ ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਕੋਈ ਵਿਅਕਤੀ ਮੱਛੀ ਨੂੰ ਤਲ਼ਣ ਲਈ ਸਟੋਵ ‘ਤੇ ਗਰਮ ਤੇਲ ਨਾਲ ਭਰੇ ਪੈਨ ‘ਚ ਮਸਾਲੇ ਪਾਉਣ ਤੋਂ ਬਾਅਦ ਪਾਉਂਦਾ ਹੈ ਤਾਂ ਮੱਛੀ ਅਚਾਨਕ ਜ਼ਿੰਦਾ ਹੋ ਜਾਂਦੀ ਹੈ ਅਤੇ ਕੜਾਹੀ ‘ਚ ਤੇਜ਼ੀ ਨਾਲ ਉਛਲਣ ਲੱਗਦੀ ਹੈ। ਉਹ ਵਿਅਕਤੀ ਝੱਟ ਸਟੋਵ ਤੋਂ ਕੜਾਹੀ ਕੱਢ ਕੇ ਦੂਜੇ ਪਾਸੇ ਰੱਖ ਦਿੰਦਾ ਹੈ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਮੱਛੀ ਤੇਲ ਵਿੱਚ ਕਿਵੇਂ ਤੜਫ ਰਹੀ ਹੈ।
When the fish does not accept death from Damnthatsinteresting
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਦੇਖ ਕੇ ਕਾਫੀ ਹੈਰਾਨ ਹਨ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਮੱਛੀ ਪਾਣੀ ਵਿੱਚੋਂ ਬਾਹਰ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਮਰ ਜਾਂਦੀ ਹੈ। ਪਰ ਇਹ ਮੱਛੀ ਇੰਨੀ ਦੇਰ ਤੱਕ ਜ਼ਿੰਦਾ ਕਿਵੇਂ ਰਹੀ ਅਤੇ ਗਰਮ ਤੇਲ ਵਿੱਚ ਪਾਉਣ ‘ਤੇ ਜਿਉਂਦੀ ਕਿਵੇਂ ਹੋ ਗਈ। ਇਸ ਵੀਡੀਓ ਨੂੰ Reddit ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ‘ਤੇ ਲੋਕ ਹੈਰਾਨੀਜਨਕ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h