ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ ਇੱਕ ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਵਾਲੀ ਹੈ।
ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ ‘ਚ ਹਫਤੇ ‘ਚ ਦੋ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ।
ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੀ ਕਾਂਗਰਸ ਨੇਤਾ ਦੇ ਕਤਲ ਦੇ ਗਵਾਹਾਂ ਨੂੰ ਦਿੱਤੀ ਧਮਕੀ
ਜਦੋਂ ਕਿ ਅਕਤੂਬਰ ਮਹੀਨੇ ਲਈ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 12:45 ‘ਤੇ ਉਡਾਣ ਭਰੇਗੀ ਅਤੇ 9 ਘੰਟੇ ‘ਚ ਬਰਮਿੰਘਮ ਪਹੁੰਚੇਗੀ। ਇਸ ਦੇ ਨਾਲ ਹੀ ਬਰਮਿੰਘਮ ਤੋਂ ਇਹ ਫਲਾਈਟ ਰਾਤ 8:30 ਵਜੇ ਟੇਕ ਆਫ ਕਰੇਗੀ ਅਤੇ 8:10 ਵਜੇ ਅੰਮ੍ਰਿਤਸਰ ਪਹੁੰਚੇਗੀ।
ਹੁਣ 51 ਹਜ਼ਾਰ ਵਿੱਚ ਟਿਕਟਾਂ ਮਿਲ ਰਹੀਆਂ ਹਨ
ਇਸ ਨਵੀਂ ਉਡਾਣ ਸ਼ੁਰੂ ਹੋਣ ਦਾ ਸਿੱਧਾ ਲਾਭ ਯਾਤਰੀਆਂ ਨੂੰ ਮਿਲਣ ਵਾਲਾ ਹੈ। ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀ ਫਲਾਈਟ ਲਈ ਯਾਤਰੀਆਂ ਨੂੰ ਇਕ ਤੋਂ ਡੇਢ ਲੱਖ ਰੁਪਏ ਦੇਣੇ ਪੈਂਦੇ ਸਨ ਪਰ ਅਕਤੂਬਰ ਮਹੀਨੇ ‘ਚ ਸ਼ੁਰੂ ਹੋਈ ਫਲਾਈਟ ਲਈ ਹੁਣ ਯਾਤਰੀ 51 ਹਜ਼ਾਰ ਰੁਪਏ ‘ਚ ਵੀ ਬੁਕਿੰਗ ਕਰਵਾ ਸਕਦੇ ਹਨ। ਫਿਲਹਾਲ ਏਅਰ ਇੰਡੀਆ ਇਸ ਫਲਾਈਟ ਦੀ ਬੁਕਿੰਗ ਸਿਰਫ ਅਕਤੂਬਰ ਮਹੀਨੇ ਲਈ ਕਰ ਰਹੀ ਹੈ।
ਇਹ ਵੀ ਪੜ੍ਹੋ : Queen Elizabeth II Death: ਮਹਾਰਾਣੀ ਐਲਿਜ਼ਾਬੈਥ ਦੇ ਦਿਹਾਂਤ ‘ਤੇ ਭਾਰਤ ‘ਚ ਰਾਸ਼ਟਰੀ ਸ਼ੋਕ ਦਾ ਐਲਾਨ, 11 ਸਤੰਬਰ ਨੂੰ ਅੱਧਾ ਝੁਕਿਆ ਰਹੇਗਾ ਤਿਰੰਗਾ