ਪਹਾੜਾਂ ‘ਚ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ‘ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।ਮੌਸਮ ਵਿਭਾਗ ਵਲੋਂ ਸੀਤ ਲਹਿਰ, ਕੋਲਡ ਡੇਅ ਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਤਹਿਤ 19 ਜਨਵਰੀ ਤੱਕ ਪੰਜਾਬ ‘ਚ ਆਰੇਂਜ ਅਲਰਟ ਰਹੇਗਾ।ਉਥੇ ਹੀ ਵਿਜ਼ੀਬਿਲਟੀ ਵੀ ਬੇਹਦ ਘੱਟ ਹੋਣ ਸਬੰਧੀ ਦੱਸਿਆ ਗਿਆ ਹੈ, ਜੋ ਕਿ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇਗਾ।
ਦੂਜੇ ਪਾਸੇ, ਪੰਜਾਬ ਦਾ ਘੱਟੋ ਘੱਟ ਤਾਪਮਾਨ 1.5 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਕਿ ਠੰਡ ਦਾ ਕਹਿਰ ਬਿਆਨ ਕਰ ਰਿਹਾ ਹੈ।ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ‘ਚ 2.9 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਅਤੇ ਸੀਤ ਲਹਿਰ ਵਿਚਕਾਰ ਪੰਜਾਬ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ, ਜਿਸ ਕਾਰਨ ਹਾਲਾਤ ਖਰਾਬ ਹੋ ਰਹੇ ਹਨ ਅਤੇ ਆੳੇੁਣ ਵਾਲੇ ਕੁਝ ਦਿਨਾਂ ‘ਚ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ।
ਆਰੇਂਜ ਅਲਰਟ ਕਾਰਨ ਪੰਜਾਬ ‘ਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ।ਪਿਛਲੇ 2 ਦਿਨਾਂ ਦੌਰਾਨ ਜਲੰਧਰ ‘ਤ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੋਂ ਉਪਰ ਦਰਜ ਹੋਇਆ।ਦੂਜੇ ਪਾਸੇ, ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਜਲੰਧਰ ਦੇ ਤਾਪਮਾਨ ‘ਚ ਗਿਰਾਵਟ ਦਰਜ ਹੋਈ ਹੈ।ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਪਠਾਨਕੋਟ ‘ਚ 1.5 ਡਿਗਰੀ ਦੇ ਕਰੀਬ ਘੱਟੋ ਘੱਟ ਤਾਪਮਾਨ ਰਿਕਾਰਡ ਹੋਇਆ ਹੈ।