ਤਰਨਤਾਰਨ: ਪਿੰਡ ਨਾਰਲਾ ਵਿਖੇ ਗੁਆਂਢ ਰਹਿੰਦੇ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਕੈਨੇਡਾ ਤੋਂ ਆਈ ਕੁੜੀ ਅਤੇ ਉਸ ਦੀ ਮਾਤਾ ਨੂੰ ਜ਼ਖ਼ਮੀ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ । ਇਸ ਸਬੰਧੀ ਹਸਪਤਾਲ ’ਚ ਦਾਖ਼ਲ ਜ਼ੇਰੇ ਇਲਾਜ ਜ਼ਖ਼ਮੀ ਅਮਰਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਵਿਦੇਸ਼ ’ਚ ਰਹਿੰਦਾ ਹੈ, ਜਦਕਿ ਮੈਂ ਅਤੇ ਮੇਰਾ ਲੜਕਾ ਪਿੰਡ ਨਾਰਲਾ ਵਿਖੇ ਰਹਿੰਦੇ ਹਾਂ । ਕੁਝ ਸਮੇਂ ਤੋਂ ਮੇਰੀ ਵਿਦੇਸ਼ ਕੈਨੇਡਾ ਰਹਿੰਦੀ ਲੜਕੀ ਮਿਲਣ ਵਾਸਤੇ ਆਈ ਹੋਈ ਹੈ ।
ਸਾਡੇ ਸ਼ਰੀਕੇ ’ਚੋਂ ਦੋਹਤਾ ਲੱਗਦਾ ਹਰਪਾਲ ਸਿੰਘ ਸਾਡੇ ਗੁਆਂਢ ’ਚ ਰਹਿੰਦਾ ਹੈ । ਉਸ ਵੱਲੋਂ ਕਈ ਤਰ੍ਹਾਂ ਦੇ ਇਲਜਾਮ ਲਗਾ ਕੇ ਸਾਡੇ ਨਾਲ ਝਗੜਾ ਕੀਤਾ ਜਾ ਰਿਹਾ ਸੀ ਉਸ ਵੱਲੋਂ ਆਪਣੀ ਪਤਨੀ ਸਮੇਤ ਸਾਡੇ ਉੱਪਰ ਬੇਬੁਨਿਆਦ ਦੋਸ਼ ਲਗਾਏ ਗਏ ਕਿ ਤੁਸੀਂ ਰੂੜੀ ਉੱਪਰ ਡਾਈਪਰ ਸੁੱਟਦੇ ਹੋ ਇਸ ਸਬੰਧੀ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੇਰੀ ਧੀ ਵੱਲੋਂ ਪੁਲਸ ਹੈਲਪਲਾਈਨ ’ਤੇ ਕਾਲ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਉਥੇ ਪੁੱਜਣ ’ਤੇ ਉਹ ਉਨ੍ਹਾਂ ਨਾਲ ਵੀ ਉਲਝਣ ਲੱਗ ਪਿਆ।
ਉਸ ਵੱਲੋਂ ਧਮਕੀ ਦਿੱਤੀ ਗਈ ਕਿ ਤੇਰੀ ਧੀ ਨੂੰ ਮੈਂ ਹੁਣ ਕੈਨੇਡਾ ਵਾਪਸ ਨਹੀਂ ਜਾਣ ਦੇਣਾ ਇਸੇ ਦੌਰਾਨ ਉਸ ਵੱਲੋਂ ਸਾਡੇ ਉ਼ੱਪਰ ਗੋਲ਼ੀ ਚਲਾਈ ਗਈ, ਜਿਸ ਦੇ ਛੱਰੇ ਮੇਰੇ ਅਤੇ ਮੇਰੀ ਧੀ ਦੇ ਲੱਗਣ ਕਾਰਨ ਅਸੀਂ ਜ਼ਖ਼ਮੀ ਹੋ ਗਈਆਂ ਜਿਸ ਤੋਂ ਬਾਅਦ ਸਾਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਮੇਰੀ ਧੀ ਨੂੰ ਡਾਕਟਰਾਂ ਵੱਲੋਂ ਇਲਾਜ ਲਈ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਲਾਇਸੈਂਸ ਰੱਦ ਕਰ ਕੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਥਾਣਾ ਖਾਲੜਾ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਔਰਤਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।
ਇਹ ਵੀ ਪੜ੍ਹੋ : ਹੁਣ ਕੁੱਤਾ ਪਾਲਣ ਲਈ ਲੈਣਾ ਹੋਵੇਗਾ ਲਾਇਸੈਂਸ, ਘੁੰਮਾਉਂਦੇ ਸਮੇਂ ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ,ਅਜਿਹਾ ਨਾ ਕਰਨ ‘ਤੇ ਜਾਣਾ ਪਵੇਗਾ ਜੇਲ੍ਹ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h
IOS: https://apple.co/3F63oER