ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਆਮ ਲੋਕਾਂ ’ਤੇ ਟੈਕਸਾਂ ਦਾ ਬੋਝ ਵਧਾਉਂਦੀ ਜਾ ਰਹੀ ਹੈ ਜਦਕਿ ਆਪਣੇ ‘ਮਿੱਤਰਾਂ’ ਦਾ ਟੈਕਸ ਘਟਾ ਰਹੀ ਹੈ। ਟਵੀਟ ਕਰਦਿਆਂ ਰਾਹੁਲ ਨੇ ਇਕ ਗ੍ਰਾਫ ਵੀ ਪੋਸਟ ਕੀਤਾ। ਰਾਹੁਲ ਨੇ ਕਿਹਾ ਕਿ ਆਮ ਲੋਕਾਂ ਉਤੇ ਟੈਕਸ ਲੱਗਣ ਨਾਲ ਜਿਹੜਾ ਮਾਲੀਆ ਇਕੱਠਾ ਹੋ ਰਿਹਾ ਹੈ, ਉਹ ਕਾਰਪੋਰੇਟਾਂ ਤੋਂ ਇਕੱਠੇ ਹੋ ਰਹੇ ਮਾਲੀਏ ਨਾਲੋਂ ਵੱਧ ਹੈ। ਇਸ ਦਾ ਕਾਰਨ ਕਾਰਪੋਰੇਟਾਂ ਉਤੇ ਟੈਕਸ ਦਾ ਘੱਟ ਹੋਣਾ ਹੈ।
Raise taxes on people, cut taxes for Mitron – the ‘natural course' of action for suit-boot-loot sarkar. pic.twitter.com/xl5BKLfvTI
— Rahul Gandhi (@RahulGandhi) August 21, 2022
ਰਾਹੁਲ ਗਾਂਧੀ ਨੇ ਟਵੀਟ ਵਿਚ ਲਿਖਿਆ, ‘ਲੋਕਾਂ ਉਤੇ ਟੈਕਸ ਵਧਾਓ, ਮਿੱਤਰਾਂ ਉਤੇ ਟੈਕਸ ਘਟਾਓ ਕਿਉਂਕਿ ਸੂਟ-ਬੂਟ-ਲੁੱਟ ਸਰਕਾਰ ਦਾ ਇਹੀ ਕੁਦਰਤੀ ਤਰੀਕਾ ਹੈ’। ਜਿਹੜਾ ਗ੍ਰਾਫ ਕਾਂਗਰਸ ਆਗੂ ਨੇ ਪੋਸਟ ਕੀਤਾ ਹੈ, ਉਸ ਵਿਚ ਦਰਸਾਇਆ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਕਾਰਪੋਰੇਟ ਟੈਕਸ ਘਟਿਆ ਹੈ ਤੇ ਲੋਕਾਂ ਉਤੇ ਟੈਕਸ ਵਧਿਆ ਹੈ। ਕਾਂਗਰਸ ਆਗੂ ਮੁਤਾਬਕ 2010 ਵਿਚ ਕਾਰਪੋਰੇਟਾਂ ਉਤੇ ਟੈਕਸ ਲਾ ਕੇ 40 ਪ੍ਰਤੀਸ਼ਤ ਮਾਲੀਆ ਕਮਾਇਆ ਜਾ ਰਿਹਾ ਸੀ ਜਦਕਿ ਲੋਕਾਂ ਉਤੇ ਟੈਕਸ ਤੋਂ 24 ਪ੍ਰਤੀਸ਼ਤ ਮਾਲੀਆ ਆ ਰਿਹਾ ਸੀ। ਜਦਕਿ 2021 ਵਿਚ ਕਾਰਪੋਰੇਟ ਟੈਕਸ ਤੋਂ ਮਾਲੀਆ ਘਟ ਕੇ 24 ਪ੍ਰਤੀਸ਼ਤ ਰਹਿ ਗਿਆ ਹੈ ਤੇ ਲੋਕਾਂ ਉਤੇ ਲਾਏ ਟੈਕਸਾਂ ਤੋਂ 48 ਪ੍ਰਤੀਸ਼ਤ ਮਾਲੀਆ ਆ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਸੂਬੇ ਵਿਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ..
https://twitter.com/Jairam_Ramesh?ref_src=twsrc%5Egoogle%7Ctwcamp%5Eserp%7Ctwgr%5Eauthor
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਇਕ ਪੱਤਰ ਵੀ ਸਾਂਝਾ ਕੀਤਾ ਜਿਸ ਵਿਚ ਜ਼ਰੂਰੀ ਵਸਤਾਂ ’ਤੇ ਜੀਐੱਸਟੀ ਵਾਧੇ ਦਾ ਵਿਰੋਧ ਕੀਤਾ ਗਿਆ ਹੈ। ਜਦਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦਾਅਵਾ ਕੀਤਾ ਸੀ ਕਿ ਕਿਸੇ ਵੀ ਰਾਜ ਨੇ ਜੀਐੱਸਟੀ ਵਿਚ ਵਾਧੇ ਦਾ ਵਿਰੋਧ ਨਹੀਂ ਕੀਤਾ।