ਬੇਮੌਸਮ ਬਾਰਿਸ਼ ਤੇ ਉਤਪਾਦਨ ‘ਚ ਕਮੀ ਨਾਲ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਾ ਸ਼ੋਰ ਸਰਕਾਰ ਤੱਕ ਵੀ ਪਹੁੰਚ ਗਿਆ।ਆਮ ਆਦਮੀ ਦੀ ਥਾਲੀ ‘ਤੇ ਜ਼ਿਆਦਾ ਅਸਰ ਨਾ ਪਵੇ ਇਸਦੇ ਲਈ ਸਰਕਾਰ ਨੇ ਤਤਕਾਲ ਪ੍ਰਭਾਵ ਨਾਲ ਵੱਡਾ ਫੈਸਲਾ ਕੀਤਾ ਹੈ।ਸਰਕਾਰ ਨੇ ਕਿਹਾ ਕਿ ਮਾਰਚ, 2024 ਤੱਕ ਪਿਆਜ਼ ਦੇ ਨਿਰਯਾਤ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਂਦੀ ਹੈ।
ਇਸ ਦੌਰਾਨ ਪਿਆਜ਼ ਦੇ ਨਿਰਯਾਤ ਪਾਲਿਸੀ ‘ਚ ਥੋੜ੍ਹਾ ਜਿਹਾ ਬਦਲਾਅ ਕੀਤਾ ਜਾ ਰਿਹਾ ਹੈ।ਇਸਦੇ ਤਹਿਤ 31 ਮਾਰਚ, 2024 ਤੱਕ ਦੇਸ਼ ਦੇ ਬਾਹਰ ਪਿਆਜ਼ ਦੇ ਨਿਰਯਾਤ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਂਦੀ ਹੈ।ਤਾਂ ਕਿ ਘਰੇਲੂ ਬਾਜ਼ਾਰ ‘ਚ ਇਸਦੀ ਸਪਲਾਈ ਬਣੀ ਰਹੀ ਤੇ ਕੀਮਤਾਂ ‘ਚ ਉਛਾਲ ਨਾ ਆ ਪਾਵੇ।ਇਸਦੇ ਨਾਲ ਹੀ ਚੀਨੀ ਦੀਆਂ ਵਧਦੀਆਂ ਕੀਮਤਾਂ ‘ਤੇ ਵੀ ਸਰਕਾਰ ਨੇ ਕਾਬੂ ਪਾਉਣ ਦੇ ਲਈ ਮਿੱਲਾਂ ਨੂੰ ਆਦੇਸ਼ ਜਾਰੀ ਕੀਤੇ ਹਨ।