ਅੱਜਕੱਲ੍ਹ ਪੰਜਾਬ ‘ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਿਲ ਹੈ।ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ।ਜਿੱਥੇ ਇੱਕ ਲਾੜਾ ਵਿਆਹ ਤੋਂ ਪਹਿਲਾਂ ਹੀ ਫਰਾਰ ਹੋ ਗਿਆ।ਫ਼ਰੀਦਕੋਟ ਦੇ ਸਾਦਿਕ ਕਸਬੇ ‘ਚ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ, ਉਸ ਸਮੇਂ ਅਧੂਰੀਆਂ ਰਹਿ ਗਈਆਂ, ਜਦੋਂ ਲੜਕੇ ਨੂੰ ਸ਼ਗਨ ਦੇਣ ਲਈ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਪਿੰਡ ਢੋਡ ਪਹੁੰਚਿਆ, ਪਰ ਮੁੰਡਾ ਘਰੋਂ ਭੱਜ ਗਿਆ।
ਕਿੱਥੇ ਮੁੰਡੇ ਨੇ ਕੁੜੀ ਘਰੇ ਬਰਾਤ ਲੈ ਕੇ ਜਾਣਾ ਸੀ, ਪਰ ਉਹ ਤਾਂ ਆਪ ਹੀ ਭੱਜ ਗਿਆ। ਜਿਸ ਮਗਰੋਂ ਕੁੜੀ ਦੇ ਪਰਿਵਾਰ ਵਾਲੇ ਥਾਣੇ ਪਹੁੰਚੇ। ਪੁਲਿਸ ਵੱਲੋਂ ਦੂਜੀ ਧਿਰ ਨੂੰ ਵੀ ਬੁਲਾਇਆ ਜਾ ਰਿਹਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h