ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਕੀਤਾ ਉਪਰਾਲਾ ਸੀਐੱਮ ਦੀ ਯੋਗਸ਼ਾਲਾ। ਪੰਜਾਬ ਨੂੰ ਮੁੜ ਸਿਹਤਮੰਦ ਬਣਾਉਣ ਲਈ ਇੱਕ ਵੱਡੀ ਲੋਕ ਲਹਿਰ ਸਾਬਿਤ ਹੋ ਰਹੀ ਹੈ। ਇਹ ਜੋ ਪੰਜਾਬ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ‘ਤੇ ਮਜ਼ਬੂਤ ਬਣਾਉਣ ਵੱਲ ਇਹ ਅਹਿਮ ਕਦਮ ਹੈ। ਪੰਜਾਬ ਸਰਕਾਰ ਨੇ ਭਾਰਤ ਦੀ ਇਸ ਪ੍ਰਾਚੀਨ ਪ੍ਰੰਪਰਾ ਨੂੰ ਪੰਜਾਬ ਦੇ ਨੇੜੇ ਲਿਆ ਕੇ ਸੂਬੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਜ਼ਰੀਏ ਯੋਗਾ ਹਰ ਉਮਰ ਅਤੇ ਪਿਛੋਕੜ ਦੇ ਲੋਕਾਂ ਨੂੰ ਵਧੇਰੇ ਤੰਦਰੁਸਤੀ ਅਤੇ ਆਂਤਮਿਕ ਸ਼ਾਂਤੀ ਦੇ ਰਹੀ ਹੈ। ਸੀਐੱਮ ਦੀ ਯੋਗਸ਼ਾਲਾ ਨੇ ਯੋਗਾ ਨੂੰ ਸਰੀਰਕ ਸਿਹਤ ਅਤੇ ਮਾਨਸਿਕ ਤੰਦਰੁਸਤੀ ਤੋਂ ਲੈ ਕੇ ਅਧਿਆਤਮਕ ਵਿਕਾਸ ਅਤੇ ਸਮਾਜਿਕ ਰੁਝੇਵੇਂ ‘ਚ ਬਦਲ ਦਿੱਤਾ ਹੈ।ਲੋਕ ਸਾਹ ਲੈਣ ਦੀਆਂ ਤਕਨੀਕਾਂ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਸਿੱਖ ਰਹੇ ਹਨ।ਜਿਸ ਨਾਲ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਬਹੁਤ ਫਾਇਦਾ ਮਿਲ ਰਿਹਾ ਹੈ
ਬਾਈਟ (ਭਗਵੰਤ ਮਾਨ) ਅਸੀਂ ਚਾਹੁਣੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਰੰਗਲਾ ਪੰਜਾਬ ਬਣ ਸਕਦਾ ਹੈ ਕਿਉਂਕਿ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾ ਕੇ ਉਸ ਤੋਂ ਬਾਅਦ ਅਸੀਂ ਇਸ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ। ਮੌਜੂਦਾ ਸਮੇਂ ਯੋਗਾ ਸਭ ਤੋਂ ਪ੍ਰਭਾਵਸ਼ਾਲੀ ਅਭਿਆਸਾਂ ਵਿੱਚੋਂ ਇੱਕ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਦਾ ਲਾਹਾ ਪੰਜਾਬ ਪੁਲਿਸ ਦੇ ਜਵਾਨ ਵੀ ਲੈ ਰਹੇ ਨੇ।
ਸੀਐੱਮ ਦੀ ਯੋਗਸ਼ਾਲਾ ‘ਚ ਹਿੱਸਾ ਲੈਣ ਲਈ ਵਾਲੀਆਂ ਮਹਿਲਾ ਪੁਲਿਸ ਕਰਮੀਆਂ ਵੀ ਸਰਕਾਰ ਦੇ ਇਸ ਉਪਰਾਲੇ ਤੋਂ ਬੇਹੱਦ ਖੁਸ਼ ਨੇ।ਉਹਨਾਂ ਯੋਗ ਕਲਾਸ ਦੀ ਬਹੁਤ ਸ਼ਲਾਘਾ ਕਰਦਿਆਂ ਕਿਹਾ ਯੋਗ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੇਂ ਢੰਗ ਨਾਲ ਜਿਊਣ ਅਤੇ ਤਣਾਅ ਨਾਲ ਨਜਿੱਠਣ ਲਈ ਤਿਆਰ ਕੀਤਾ ਹੈ। ਯੋਗਾ ਪੁਲਿਸ ਕਰਮਚਾਰੀਆਂ ਨੂੰ ਪੁਲਸਿੰਗ ਅਤੇ ਘਰੇਲੂ ਜ਼ਿੰਮੇਵਾਰੀਆਂ ਦੋਵਾਂ ਵਿਚਕਾਰ ਸੰਤੁਲਨ ਬਣਾਉਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ। ਇਸ ਤੇ ਮੁਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇੱਕ ਮਿਸਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ।ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਤੇ ਤੁਹਾਡੇ ਆਲੇ ਦੁਆਲੇ ਦਾ ਹੀ ਹੋਵੇਗਾ ਕੋਈ ਨਾ ਕੋਈ ਤੇ ਅਸੀਂ ਫ਼ਰੀ ਦੇ ਵਿੱਚ ਭੇਜਾਂਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐੱਮ ਦੀ ਯੋਗਸ਼ਾਲਾ ਸ਼ਹਿਰੀ ਲੋਕਾਂ ਦੀ ਜ਼ਿੰਦਗੀ ‘ਚ ਅੰਮ੍ਰਿਤ ਜਲ਼ ਦੀ ਤਰ੍ਹਾਂ ਕੰਮ ਕਰ ਰਹੀ ਹੈ।ਨੌਕਰੀ ਦੌਰਾਨ ਲੰਬੇ ਸਮੇਂ ਕੰਮ ਅਤੇ ਸ਼ਹਿਰੀ ਆਵਾਜਾਈ ਦੀ ਭੀੜ ਸ਼ਹਿਰ ਦੀ ਜ਼ਿੰਦਗੀ ਬਹੁਤ ਤਣਾਅਪੂਰਨ ਹੁੰਦੀ ਹੈ।ਸ਼ਹਿਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਸ਼ੋਰ ਅਤੇ ਰੌਸ਼ਨੀ ਦੇ ਪ੍ਰਦੂਸ਼ਣ ਕਾਰਨ ਨੀਂਦ ਦੀਆਂ ਸਮੱਸਿਆਵਾਂ ਨਾਲ ਜੂਝਦੇ ਹਨ। ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਨੇ ਸਾਬਤ ਕਰ ਦਿੱਤਾ ਹੈ ਕਿ ਇਹੋ ਪ੍ਰੋਗਰਾਮ ਪੰਜਾਬ ਦੀ ਸਰੀਰਕ ਅਤੇ ਮਾਨਸਿਕ ਤਰੱਕੀ ਨੂੰ ਮਜ਼ਬੂਤ ਕਰੇਗਾ।ਸੀਐੱਮ ਦੀ ਯੋਗਸ਼ਾਲਾ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਬਣ ਗਈ ਹੈ ਅਤੇ ਲੋਕਾਂ ਦੀ ਨਜ਼ਰ ‘ਚ ਪੰਜਾਬ ਸਰਕਾਰ ਪ੍ਰਤੀ ਸਤਿਕਾਰ ਵਧਿਆ ਹੈ।
ਯੋਗਾ ਦਾ ਮਤਲਬ ਇਹ ਹੈ ਕਿ ਸਵੇਰੇ ਸਵੇਰੇ ਤੁਸੀਂ ਅੱਧਾ-ਪੌਣਾ ਘੰਟਾ ਯੋਗਾ ਲਾ ਕੇ ਫ੍ਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫ਼ਿਸ ‘ਚ, ਫ੍ਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਸਕੂਲ-ਕਾਲਜ ਤਾਂ ਤੁਹਾਡੀ ਕੰਮ ਕਰਨ ਪੋਟੈਂਸ਼ਨਲ ਵੱਧੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐੱਮ ਦੀ ਯੋਗਸ਼ਾਲਾ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਕਿਉਂਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਲੋਕ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ।ਇਸ ਨਾਲ ਯੋਗਾ ਇੰਸਟ੍ਰਕਟਰਾਂ ਅਤੇ ਹੋਰ ਸਟਾਫ਼ ਮੈਂਬਰਾਂ ਦੇ ਲਈ ਨੌਕਰੀ ਦੇ ਮੌਕੇ ਪੈਦਾ ਕੀਤੇ ਹੋਏ ਨੇ।
ਪੰਜਾਬ ਸਰਕਾਰ ਨੇ ਯੋਗਾ ਇੰਸਟ੍ਰਕਟਰ ਬਣਨ ਲਈ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਪ੍ਰਮਾਣਿਤ ਯੋਗਾ ਸਿਖਲਾਈ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ।ਜਿਸ ਨਾਲ ਨੌਜਵਾਨ ਇੰਸਟ੍ਰਕਟਰਾਂ ਲਈ ਨੌਕਰੀ ਦੇ ਮੌਕੇ ਪੈਦਾ ਹੋਏ ਨੇ। ਯੋਗਾ ਨਾਲ ਸਬੰਧਿਤ ਉਤਪਾਦਾਂ ਜਿਵੇਂ ਕਿ ਯੋਗਾ ਮੈਟ, ਕੱਪੜੇ ਅਤੇ ਸਹਾਇਕ ਉਪਕਰਣਾਂ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ।ਇਹ ਇਨ੍ਹਾਂ ਉਤਪਾਦਾਂ ਦੇ ਨਿਰਮਾਣ, ਵੰਡ ਤੇ ਵਿਕਰੀ ਕਾਰਨ ਬਾਜ਼ਾਰ ‘ਚ ਕਾਰੋਬਾਰ ਨੂੰ ਨਵਾਂ ਉਤਸ਼ਾਹ ਮਿਲਿਆ ਹੈ।