ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦੁਬਈ ਥੀਮ ‘ਤੇ ਆਧਾਰਿਤ ਮੇਲੇ ਲਗਾਏ ਜਾ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਲੋਹੇ ਦੇ ਬਣੇ ਹੋਏ ਟਾਵਰ ਵੀ ਸਥਾਪਤ ਕੀਤੇ ਜਾਂਦੇ ਹਨ ਪਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਮੇਲੇ ਵਾਲੀ ਥਾਂ ਉਤੇ ਵੱਡਾ ਹਾਦਸਾ ਵਾਪਰ ਗਿਆ ਜਿਸ ਵਿਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਕੁਮਾਰ ਵਜੋਂ ਹੋਈ ਹੈ ਤੇ ਉਸ ਦੀ ਉਮਰ 26 ਸਾਲ ਸੀ। ਇਸ ਤੋਂ ਇਲਾਵਾ ਹਾਦਸੇ ਵਿਚ ਇਕ ਹੋਰ ਨੌਜਵਾਨ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਮੇਲੇ ਵਿਚ ਅਚਾਨਕ ਟਾਵਰ ਦਾ ਮਾਡਲ ਡਿੱਗ ਗਿਆ ਜਿਸ ਦੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਕ ਤੌਰ ‘ਤੇ ਬਆਨ ਸਾਹਮਣੇ ਨਹੀਂ ਆਇਆ। ਮੇਲੇ ਦੀ ਗਰਾਊਂਡ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।
ਟਾਵਰ ਕਿਉਂ ਡਿੱਗਿਆ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਜਾਂ ਤਾਂ ਤੇਜ਼ ਹਵਾਵਾਂ ਕਾਰਨ ਟਾਵਰ ਡਿੱਗ ਗਿਆ ਜਾਂ ਕੋਈ ਇਸ ਵਿਚ ਤਕਨੀਕੀ ਖਰਾਬੀ ਆਈ ਸੀ। ਗਨੀਮਤ ਰਹੀ ਕਿ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਜੇਕਰ ਲੋਕ ਇਸ ਦੇ ਹੇਠਾਂ ਆ ਜਾਂਦੇ ਤਾਂ ਵੱਡਾ ਹਾਦਸਾ ਹੋ ਜਾਣਾ ਸੀ, ਕਿਉਂਕਿ ਟਾਵਰ ਲੋਹੇ ਦਾ ਬਣਿਆ ਹੋਇਆ ਸੀ।