ਪੰਜਾਬ ਸਰਕਾਰ ਦੀ ਈਟੀਟੀ ਦੇ 5994 ਅਹੁਦਿਆਂ ਦੀ ਭਰਤੀ ਪ੍ਰਕ੍ਰਿਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਹਰੀ ਝੰਡੀ ਮਿਲ ਗਈ ਹੈ।ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੁਦੀਪਿਤ ਸ਼ਰਮਾ ਦੀ ਬੈਂਚ ਨੇ ਭਰਤੀ ਲਈ ਲਾਜ਼ਮੀ ਪੰਜਾਬੀ ਭਾਸ਼ਾ ਦੇ ਸਿਲੇਬਸ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਵਿਚਾਲੇ ਅੰਤਰ ਨੂੰ ਸਮਝ ਨਹੀਂ ਸਕੀ ਹੈ।
ਪੰਜਾਬੀ ਭਾਸ਼ਾ ਤੋਂ ਕਿਸੇ ਦੀ ਪੰਜਾਬੀਅਤ ਨੂੰ ਨਹੀਂ ਪਰਖਿਆ ਜਾ ਸਕਦਾ।ਬੈਂਚ ਨੇ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਨਾਲ ਪੰਜਾਬ ਦੀ ਸੰਸਕ੍ਰਿਤੀ, ਧਰਮ ਅਤੇ ਇਤਿਹਾਸ ਨੂੰ ਨਹੀਂ ਸਮਝਿਆ ਜਾ ਸਕਦਾ ਭਾਸ਼ਾ ਨਾਲ ਅਸੀਂ ਵਿਆਕਰਨ ਸਬੰਧੀ ਪਹਿਲੂ ਦੀ ਜਾਣਕਾਰੀ ਤੱਕ ਹੀ ਸੀਮਿਤ ਰਹਿੰਦੇ ਹਾਂ।
ਅਜਿਹੇ ‘ਚ ਪੰਜਾਬ ਦੀ ਸੰਸਕ੍ਰਿਤੀ, ਧਰਮ ਅਤੇ ਇਤਿਹਾਸ ਨਾਲ ਜੋੜਕੇ ਪੰਜਾਬੀ ਭਾਸ਼ਾ ਦਾ ਪ੍ਰੀ ਕਵਾਲੀਫਾਈ ਟੈਸਟ ਕਰਾਉਣ ਦੀ ਆਗਿਆ ਨਹੀਂ ਦੇ ਦਿੱਤੀ ਜਾ ਸਕਦੀ।ਇਸ ਨਾਲ ਪੰਜਾਬ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਚੋਣ ਪ੍ਰਕ੍ਰਿਆ ਦਾ ਹਿੱਸਾ ਬਣਨ ‘ਚ ਪ੍ਰੇਸ਼ਾਨੀ ਹੋਵੇਗੀ।