ਬਠਿੰਡਾ ਵੇਲਾ ਡੋਗ ਹਾਊਸ ਦੇ ਨਾਮ ‘ਤੇ ਕਾਰੋਬਾਰ ਕਰ ਰਹੇ ਘਰੇਲੂ ਔਰਤ ਨੇ ਆਪਣੇ ਸ਼ੌਂਕ ਨੂੰ ਹੁਣ ਕਾਰੋਬਾਰ ਵਜੋਂ ਅਪਣਾ ਲਿਆ ਹੈ ਗੱਲਬਾਤ ਦੌਰਾਨ ਕਾਰੋਬਾਰੀ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਵੱਲੋਂ ਇੱਕ ਕੁੱਤੇ ਦੀ ਖਰੀਦ ਕੀਤੀ ਗਈ ਸੀ ਅਤੇ ਫਿਰ ਉਸ ਵੱਲੋਂ ਵੀ ਮੀਟਿੰਗ ਕਰਵਾ ਕੇ ਬੱਚੇ ਪ੍ਰਾਪਤ ਕੀਤੇ ਗਏ ਸ਼ੋਕ ਵਜੋਂ ਲਿਆਂਦੇ ਗਏ ਇਹ ਕੁੱਤੇ ਦੀ ਚੰਗੀ ਦੇਖਭਾਲ ਹੋਣ ਕਾਰਨ ਉਸ ਦੀ ਇਕ ਵੱਖਰੀ ਦਿੱਖ ਨੇ ਲੋਕਾਂ ਨੂੰ ਆਕਰਸਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਲੋਕ ਉਸ ਤੋਂ ਉਹ ਕੁੱਤੇ ਖਰੀਦਣ ਲਈ ਆਉਣ ਲੱਗੇ।
ਹੌਲੀ-ਹੌਲੀ ਉਸ ਨੇ ਕੁੱਤਿਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਡੋਗ-ਸ਼ੋ ਦੌਰਾਨ ਆਪਣੇ ਕੁੱਤਿਆਂ ਨੂੰ ਉਥੇ ਲਿਜਾਣਾ ਸ਼ੁਰੂ ਕੀਤਾ ਜਿੱਥੇ ਲੋਕਾਂ ਵੱਲੋਂ ਉਨ੍ਹਾਂ ਦੀ ਤਾਰੀਫ਼ ਕੀਤੀ ਜਾਣ ਲੱਗੀ ਅਤੇ ਉਸ ਵੱਲੋਂ ਹੌਲੀ-ਹੌਲੀ ਆਪਣੇ ਕਾਰੋਬਾਰ ਨੂੰ ਵਧਾਇਆ ਗਿਆ। ਇਸ ਬਿਰਿਟ ਦੇ ਇਕ ਵਾਰ ਬੱਚੇ ਹੋਣ ‘ਤੇ 45 ਦਿਨਾਂ ਬਾਅਦ ਹੀ ਇਨ੍ਹਾਂ ਦੀ ਸੇਲ ਕੀਤੀ ਜਾ ਸਕਦੀ ਹੈ ਬਾਕੀ ਇਹਨਾਂ ਦੀ ਦੇਖ-ਭਾਲ ਆਦਿ ਵੀ ਕਰਨੀ ਪੈਂਦੀ ਹੈ। ਜਿਸ ਲਈ ਇੰਜੈਕਸ਼ਨ ਆਦਿ ਲਗਵਾਉਣੇ ਪੈਂਦੇ ਹਨ, ਛੋਟੇ ਬੱਚਿਆਂ ਨੂੰ ਬਾਹਰ ਨਹੀਂ ਕਰਨਾ ਹੁੰਦਾ ਅਤੇ ਨਾ ਹੀ 45 ਦਿਨਾਂ ਤੋਂ ਪਹਿਲਾਂ ਇਨ੍ਹਾਂ ਦੇ ਇੰਜੈਕਸ਼ਨ ਲੱਗ ਸਕਦਾ ਹੈ।
ਜੇਕਰ ਇਹਨਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਭਾਰਗੋ ਨਾਮ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ। ਇਸ ਸਮੇਂ ਇਨ੍ਹਾਂ ਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਈ ਰੱਖਣ ਇਸ ਸਮੇਂ ਸਭ ਤੋਂ ਵੱਡਾ ਫਰਜ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਔਰਤ ਨੂੰ ਪਰਦੇ ਪਿੱਛੇ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ ਪਰ ਇਹ ਕਹਿ ਕੇ ਵੀ ਕਾਰੋਬਾਰ ਕੀਤਾ ਜਾ ਸਕਦਾ ਹੈ ਪਰ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਇਨ੍ਹਾਂ ਨੂੰ ਕਾਰ ‘ਤੇ ਹੀ ਬਾਹਰ ਲਿਜਾਇਆ ਜਾ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h