ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਐਕਸਪ੍ਰੈਸ ਟ੍ਰੇਨ ‘ਚ ਇੱਕ ਪਤੀ ਆਪਣੀ ਪਤਨੀ ਦੀ ਡੈੱਡ ਬਾਡੀ ਦੇ ਨਾਲ ਕਰੀਬ 500 ਕਿਲੋਮੀਟਰ ਤੱਕ ਸਫਰ ਕਰਦਾ ਰਿਹਾ।ਕੋਲ ਦੀ ਸੀਟ ‘ਤੇ ਬੈਠੇ ਯਾਤਰੀਆਂ ਨੇ ਇਸਦੀ ਜਾਣਕਾਰੀ ਰੇਲਵੇ ਪੁਲਿਸ ਨੂੰ ਦਿੱਤੀ।ਜਿਸਦੇ ਬਾਅਦ ਸ਼ਾਹਜਹਾਂਪੁਰ ਦੀ ਰੇਲਵੇ ਤੇ ਜੀਆਰਪੀ ਪੁਲਿਸ ਨੇ ਔਰਤ ਦੀ ਡੈਡ ਬਾਡੀ ਨੂੰ ਟ੍ਰੇਨ ਤੋਂ ਉਤਾਰਿਆ।
ਇਹ ਵੀ ਪੜ੍ਹੋ : ਯੂਨੀਵਰਸਿਟੀ ਮਾਮਲੇ ‘ਤੇ SSP ਮੋਹਾਲੀ ਦਾ ਬਿਆਨ ਆਇਆ ਸਾਹਮਣੇ, ਕਿਸਨੂੰ ਕਿਹਾ ਅਫਵਾਹਾਂ ਨਾ ਫੈਲਾਓ, ਪੜ੍ਹੋ
ਲੁਧਿਆਣਾ ਤੋਂ ਬਿਹਾਰ ਜਾ ਰਹੀ ਟ੍ਰੇਨ ‘ਚ ਪਤਨੀ ਦੀ ਮੌਤ ਹੋ ਜਾਣ ਦੇ ਬਾਅਦ ਵੀ ਉਸਦੀ ਲਾਸ਼ ਦੇ ਨਾਲ ਮ੍ਰਿਤਕਾ ਦਾ ਪਤੀ ਕਈ ਕਿਲੋਮੀਟਰ ਤੱਕ ਟ੍ਰੇਨ ‘ਚ ਹੀ ਯਾਤਰਾ ਕਰਦਾ ਰਿਹਾ।ਯਾਤਰੀਆਂ ਦੀ ਸੂਚਨਾ ‘ਤੇ ਰੇਲਵੇ ਪੁਲਿਸ ਨੇ ਸ਼ਾਹਜਹਾਂਪੁਰ ‘ਚ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ ਹੈ।ਪੁਲਿਸ ਨੇ ਦੱਸਿਆ ਕਿ ਲੁਧਿਆਣਾ ਤੋਂ ਬਿਹਾਰ ਜਾ ਰਹੀ ਮੋਰਧਵਜ ਐਕਸਪ੍ਰੈਸ ਟ੍ਰੇਨ ‘ਚ ਨਵੀਨ ਕੁਮਾਰ ਨਾਮਕ ਸ਼ਖਸ਼ ਆਪਣੀ ਪਤਨੀ ਦੇ ਨਾਲ ਬਿਹਾਰ ਦੇ ਔਰੰਗਾਬਾਦ ਜਾ ਰਿਹਾ ਸੀ।ਰਾਹ ‘ਚ ਟ੍ਰੇਨ ‘ਤੇ ਹੀ ਉਸ ਦੀ ਪਤਨੀ ਉਰਮਿਲਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਜਿਸਦੇ ਬਾਅਦ ਉਸਨੇ ਕਿਸੇ ਨੂੰ ਘਟਨਾ ਦੀ ਸੂਚਨਾ ਨਹੀਂ
ਦਿੱਤੀ ਤੇ ਪਤਨੀ ਦੇ ਲਾਸ਼ ਦੇ ਨਾਲ ਹੀ ਕਰੀਬ 500 ਕਿਲੋਮੀਟਰ ਤੱਕ ਟ੍ਰੇਨ ‘ਤੇ ਯਾਤਰਾ ਜਾਰੀ ਰੱਖੀ।
ਕਾਫੀ ਸਮੇਂ ਪਹਿਲਾਂ ਹੀ ਹੋ ਗਈ ਸੀ ਮੌਤ
ਟ੍ਰੇਨ ‘ਚ ਕੋਲ ਦੀ ਸੀਟ ‘ਤੇ ਬੈਠੇ ਯਾਤਰੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਟ੍ਰੇਨ ‘ਚ ਡੈੱਡ ਬਾਡੀ ਹੋਣ ਦੀ ਸੂਚਨਾ ਰੇਲਵੇ ਕੰਟਰੋਲ ਰੂਮ ‘ਚ ਦਿੱਤੀ।ਜਿਸਦੇ ਬਾਅਦ ਸ਼ਾਹਜਹਾਂਪੁਰ ‘ਚ ਰੇਲਵੇ ਪੁਲਿਸ ਬਲ ਤੇ ਜੀਆਰਪੀ ਨੇ ਡਾਕਟਰ ਦੇ ਨਾਲ ਮਿਲਕੇ ਔਰਤ ਦੀ ਲਾਸ਼ ਨੂੰ ਟ੍ਰੇਨ ਤੋਂ ਹੇਠਾਂ ਉਤਾਰ ਲਿਆ।
ਡਾਕਟਰਾਂ ਨੇ ਦੱਸਿਆ ਕਿ ਔਰਤ ਦੀ ਮੌਤ ਕਾਫੀ ਸਮੇਂ ਪਹਿਲਾਂ ਹੋ ਚੁੱਕੀ ਹੈ।ਫਿਲਹਾਲ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।ਅੱਗੇ ਦੀ ਜਾਂਚ ਜਾਰੀ ਹੈ, ਮ੍ਰਿਤਕਾ ਦੇ ਪਤੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਯੂਨੀਵਰਸਿਟੀ ‘ਚ 60 ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ‘ਚ ਇੱਕ ਕੁੜੀ ਨੂੰ ਲਿਆ ਹਿਰਾਸਤ ‘ਚ