ਕਢਾਈ ਦਾ ਕੰਮ ਕਰਨ ਵਾਲੇ ਗੌਰਵ ਦਾ ਵਿਆਹ ਸੋਨਮ ਨਾਲ ਹੋਇਆ ਸੀ। ਦੋਵਾਂ ਦਾ 11 ਸਾਲ ਦਾ ਬੇਟਾ ਵੀ ਹੈ। ਘਰੇਲੂ ਮਾਮਲਿਆਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਵਿਚਾਲੇ ਕਈ ਵਾਰ ਝਗੜਾ ਵੀ ਹੋਇਆ।
ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ‘ਚ ਘਰੇਲੂ ਝਗੜੇ ਕਾਰਨ ਇਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਪਤੀ ਸੌਂ ਗਿਆ ਅਤੇ ਘੁਰਾੜੇ ਮਾਰਨ ਲੱਗਾ। ਪਹਿਲਾਂ ਹੀ ਗੁੱਸੇ ‘ਚ ਆਈ ਔਰਤ ਨੇ ਕਢਾਈ ਵਾਲੇ ਕਟਰ ਨਾਲ ਆਪਣੇ ਪਤੀ ਦੀ ਗਰਦਨ ‘ਤੇ ਹਮਲਾ ਕਰ ਦਿੱਤਾ। ਜ਼ਿਆਦਾ ਖੂਨ ਵਹਿਣ ਕਾਰਨ ਵਿਅਕਤੀ ਦੀ ਮੌਤ ਹੋ ਗਈ।
ਸੂਚਨਾ ਮਿਲਣ ਦੇ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਗੌਰਵ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਾਲਾਂਕਿ ਪੁਲਸ ਇਸ ਮਾਮਲੇ ‘ਚ ਅਜੇ ਕੁਝ ਵੀ ਸਪੱਸ਼ਟ ਨਹੀਂ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਦੀ ਮੌਤ ਕਟਰ ਨਾਲ ਵੱਜਣ ਕਾਰਨ ਹੋਈ ਹੈ।
ਜਾਣਕਾਰੀ ਮੁਤਾਬਕ ਕਢਾਈ ਦਾ ਕੰਮ ਕਰਨ ਵਾਲੇ ਗੌਰਵ ਦਾ ਵਿਆਹ ਸੋਨਮ ਨਾਲ ਹੋਇਆ ਸੀ। ਦੋਵਾਂ ਦਾ 11 ਸਾਲ ਦਾ ਬੇਟਾ ਵੀ ਹੈ। ਘਰੇਲੂ ਮਾਮਲਿਆਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਵਿਚਾਲੇ ਕਈ ਵਾਰ ਝਗੜਾ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਰਾਤ ਨੂੰ ਇਕ ਵਾਰ ਫਿਰ ਦੋਹਾਂ ਵਿਚਕਾਰ ਲੜਾਈ ਹੋਈ। ਇਸ ਤੋਂ ਬਾਅਦ ਗੌਰਵ ਸੌਂ ਗਿਆ।
ਜਾਣਕਾਰੀ ਮੁਤਾਬਕ ਗੌਰਵ ਸੌਂਦੇ ਸਮੇਂ ਘੁਰਾੜੇ ਮਾਰ ਰਿਹਾ ਸੀ। ਇਸ ਮਾਮਲੇ ਦੀ ਸ਼ਿਕਾਇਤ ਉਸ ਦੀ ਪਤਨੀ ਨੇ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਸੋਨਮ ਨੇ ਉਥੇ ਪਏ ਕਟਰ ਨੂੰ ਚੁੱਕ ਲਿਆ ਅਤੇ ਗੌਰਵ ਦੀ ਗਰਦਨ ‘ਤੇ ਸਿੱਧਾ ਹਮਲਾ ਕਰ ਦਿੱਤਾ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਅਸਲ ਵਿੱਚ ਲੜਾਈ ਕਿਸ ਕਾਰਨ ਹੋਈ।