Marriage Contract: ਵਿਆਹ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਹੈ। ਨਵੀਆਂ ਜ਼ਿੰਮੇਵਾਰੀਆਂ, ਨਵੇਂ ਸਾਹਸ ਤੇ ਨਵੀਆਂ ਇੱਛਾਵਾਂ…. ਪਰ ਹਰ ਕੋਈ ਇਸ ਨੂੰ ਪਸੰਦ ਨਹੀਂ ਕਰਦਾ। ਕਈ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਦਗੀ ‘ਚ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਇਸ ਬੰਧਨ ਨੂੰ ਬਣਾਈ ਰੱਖਣਾ ਮੁਸ਼ਕਲ ਚੁਣੌਤੀ ਹੈ। ਅਕਸਰ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਦੋਸਤਾਂ ਨਾਲ ਮੇਲ-ਜੋਲ ਬੰਦ ਹੋ ਜਾਂਦਾ ਹੈ।
ਇਸ ਦੇ ਲਈ ਕੇਰਲ ਦੇ ਇੱਕ ਜੋੜੇ ਨੇ ਅਨੋਖਾ ਤਰੀਕਾ ਲੱਭਿਆ ਅਤੇ ਉਨ੍ਹਾਂ ਨੇ ਇਸ ਦੇ ਲਈ ਇੱਕ ਕਾਨਟ੍ਰੈਕਟ ਵੀ ਸਾਈਨ ਕੀਤਾ ਹੈ। ਇਹ ਸਭ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ। ਖ਼ਬਰਾਂ ਮੁਤਾਬਕ ਦੋਵਾਂ ਦਾ ਵਿਆਹ 5 ਨਵੰਬਰ ਨੂੰ ਪਲੱਕੜ ਦੇ ਕਾਂਜੀਕੋਡ ‘ਚ ਹੋਇਆ। ਰਘੂ ਦੇ ਦੋਸਤਾਂ ਨੇ ਲਾੜੀ ਨੂੰ ਤੋਹਫ਼ੇ ਵਜੋਂ ਇੱਕ ਇਕਰਾਰਨਾਮਾ ਦਾ ਕਾਗਜ਼ ਦਿੱਤਾ। ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਤੋਂ ਬਾਅਦ ਵਾਇਰਲ ਹੋ ਗਿਆ।
ਸਟੈਂਪ ਪੇਪਰ ‘ਤੇ ਕੀਤੇ ਦਸਤਖਤ
ਲਾੜੀ ਅਰਚਨਾ ਨੇ 50 ਰੁਪਏ ਦੇ ਸਟੈਂਪ ਪੇਪਰ ਵਾਲੇ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਜਿਸ ‘ਤੇ ਲਿਖਿਆ ਸੀ, ‘ਵਿਆਹ ਤੋਂ ਬਾਅਦ ਵੀ, ਮੇਰੇ ਪਤੀ ਰਘੂ ਐੱਸ ਕੈਡੀਆਰ ਰਾਤ 9 ਵਜੇ ਤੱਕ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਇਸ ਦੌਰਾਨ ਉਨ੍ਹਾਂ ਨੂੰ ਫੋਨ ‘ਤੇ ਤੰਗ ਨਹੀਂ ਕਰਾਂਗੀ।
ਇਹ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਘੂ 17 ਬੈਡਮਿੰਟਨ ਖਿਡਾਰੀਆਂ ਦੇ ਵ੍ਹੱਟਸਐਪ ਗਰੁੱਪ ਦਾ ਹਿੱਸਾ ਹੈ। ਉਹ ਅਕਸਰ ਆਪਣੇ ਵਿਆਹਾਂ ‘ਚ ਇੱਕ ਦੂਜੇ ਨੂੰ ਸਰਪ੍ਰਾਈਜ਼ ਦਿੰਦੇ ਹਨ। ਇਕਰਾਰਨਾਮਾ ਉਨ੍ਹਾਂ ਦੀਆਂ ਯੋਜਨਾਵਾਂ ਚੋਂ ਇੱਕ ਸੀ।
ਵਿਆਹ ਦੇ ਕਾਨਟ੍ਰੈਕਟ ਦੀ ਸ਼ੁਰੂਆਤ
ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਹਾਲ ਹੀ ‘ਚ ਅਸਾਮ ਦੀ ਇੱਕ ਲਾੜੀ ਨੂੰ ਵਿਆਹ ਤੋਂ ਬਾਅਦ ਇਕਰਾਰਨਾਮੇ ‘ਤੇ ਦਸਤਖਤ ਕਰਨ ਲਈ ਕਿਹਾ ਗਿਆ ਸੀ। ਇਕਰਾਰਨਾਮੇ ਵਿਚ ਕੁਝ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਵਿਚ ਮਹੀਨੇ ਵਿਚ ਇੱਕ ਪੀਜ਼ਾ ਖੁਆਉਣਾ ਵੀ ਸ਼ਾਮਲ ਸੀ। ਉਨ੍ਹਾਂ ਨੇ ਇੱਕ ਵਿਸ਼ੇਸ਼ ਇਕਰਾਰਨਾਮੇ ‘ਤੇ ਵੀ ਦਸਤਖਤ ਕੀਤੇ ਸੀ। ਜਿਸ ਵਿੱਚ ਉਹ ਸਾਰੀਆਂ ਮਜ਼ੇਦਾਰ ਚੀਜ਼ਾਂ ਇਕੱਠੇ ਕਰਨਾ ਚਾਹੁੰਦੇ ਹਨ…. ਜਿਸ ਵਿੱਚ ਹਰ ਰੋਜ਼ ਜਿਮ ਜਾਣਾ, ਹਰ 15 ਦਿਨਾਂ ਬਾਅਦ ਖਰੀਦਦਾਰੀ ਕਰਨਾ ਅਤੇ ਹਰ ਮਹੀਨੇ ਇੱਕ ਵਾਰ ਪੀਜ਼ਾ ਡੇਟ ‘ਤੇ ਜਾਣਾ ਸ਼ਾਮਲ ਹੈ।