ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਇਨ੍ਹੀਂ ਦਿਨੀਂ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫਾਂ ਹਾਸਲ ਕਰ ਰਹੀ ਹੈ। ਬਾਲੀਵੁੱਡ ‘ਚ ਆਪਣੇ ਡੈਬਿਊ ਨਾਲ ਸਾਰਾ ਅਲੀ ਖਾਨ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ।
ਸਾਰਾ ਕੋਲ ਆਉਣ ਵਾਲੇ ਸਮੇਂ ‘ਚ ਕਈ ਵੱਡੇ ਪ੍ਰੋਜੈਕਟ ਹਨ।ਇਸ ਫਿਲਮ ਦਾ ਦਰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਪਰ ਇਸ ਦੌਰਾਨ ਫਿਲਮ (The Immortal Ashwatthama) ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜੋ ਸਾਰਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ।
ਖਬਰਾਂ ਮੁਤਾਬਕ ਸਾਰਾ ਅਲੀ ਖਾਨ ਦਾ ਪੱਤਾ ਫਿਲਮ ‘ਦਿ ਅਮਰ ਅਸ਼ਵਥਾਮਾ’ ਤੋਂ ਕੱਟਿਆ ਗਿਆ ਹੈ। ਫਿਲਮ ‘ਚ ਵਿੱਕੀ ਕੌਸ਼ਲ ਦੇ ਨਾਲ ਸਾਰਾ ਅਲੀ ਖਾਨ ਨੂੰ ਕਾਸਟ ਕੀਤਾ ਗਿਆ ਸੀ ਪਰ ਹੁਣ ਸਾਰਾ ਨੂੰ ਹੁਣ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ
ਇਸ ਫਿਲਮ ਦਾ ਦਰਸ਼ਕ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਪਰ ਇਸ ਦੌਰਾਨ ਫਿਲਮ (The Immortal Ashwatthama)l ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜੋ ਸਾਰਾ ਦੇ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖਬਰ ਹੈ।
ਦਰਅਸਲ ਫਿਲਮ ਦੀ ਕਹਾਣੀ ‘ਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਕਾਰਨ ਫਿਲਮ ‘ਚ ਵਿੱਕੀ ਕੌਸ਼ਲ ਤੋਂ ਵੱਡੀ ਦਿੱਖ ਵਾਲੀ ਅਭਿਨੇਤਰੀ ਦੀ ਜ਼ਰੂਰਤ ਸੀ ਪਰ ਸਾਰਾ ਇਸ ਭੂਮਿਕਾ ਨੂੰ ਪੂਰਾ ਨਹੀਂ ਕਰ ਰਹੇ ਸਨ।
ਫਿਲਮ ਦੀ ਕਹਾਣੀ ਪਹਿਲਾਂ ਵਿੱਕੀ ਤੋਂ ਛੋਟੀ ਅਦਾਕਾਰਾ ਚਾਹੁੰਦੀ ਸੀ, ਜਿਸ ਕਾਰਨ ਸਾਰਾ ਅਲੀ ਖਾਨ ਨੂੰ ਕਾਸਟ ਕੀਤਾ ਗਿਆ ਸੀ।ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ‘ਚ ਸਾਰਾ ਅਲੀ ਖਾਨ ਦੀ ਥਾਂ ਹੁਣ ਮੇਕਰਸ ਨੇ ਸਮੰਥਾ ਰੂਥ ਪ੍ਰਭੂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਖਬਰਾਂ ‘ਤੇ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਫਿਲਮ ‘The Immortal Ashwatthama’ ਦਾ ਪ੍ਰੀ-ਪ੍ਰੋਡਕਸ਼ਨ ਸ਼ੁਰੂ ਹੋ ਗਿਆ ਹੈ ਅਤੇ ਫਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਸੰਭਾਵਨਾ ਹੈ।