Crash Detection Feature: ਆਈਫੋਨ 14 ਦੇ ਕਰੈਸ਼ ਡਿਟੈਕਸ਼ਨ ਫੀਚਰ ਲਈ ਐਪਲ ਦੀ ਕਾਫੀ ਤਾਰੀਫ ਹੋ ਰਹੀ ਹੈ। ਦਰਅਸਲ, ਇ$ਕ ਵਿਅਕਤੀ ਨੂੰ ਇਸ ਫੀਚਰ ਕਾਰਨ ਆਪਣੀ ਪਤਨੀ ਦੇ ਕਾਰ ਹਾਦਸੇ ਦੀ ਜਾਣਕਾਰੀ ਮਿਲੀ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ‘ਤੇ ਪਹੁੰਚਿਆ ਤੇ ਉਹ ਵੀ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ।
ਐਪਲ ਆਈਫੋਨ ਯੂਜ਼ਰ ਨੇ ਇੱਕ Reddit ਪੋਸਟ ਵਿੱਚ ਘਟਨਾ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਉਹ ਆਪਣੀ ਪਤਨੀ ਨਾਲ ਫੋਨ ‘ਤੇ ਸੀ ਜਦੋਂ ਉਸਨੇ ਆਪਣੀ ਪਤਨੀ ਦੀ ਚੀਕ ਸੁਣੀ। ਸਕਿੰਟਾਂ ਦੇ ਅੰਦਰ ਹੀ ਫੋਨ ਦੇ ਕਰੈਸ਼ ਡਿਟੈਕਸ਼ਨ ਫੀਚਰ ਨੇ ਪਤੀ ਨੂੰ ਉਸਦੀ ਪਤਨੀ ਦੇ ਦੁਰਘਟਨਾ ਹੋਣ ਬਾਰੇ ਸੁਚੇਤ ਕੀਤਾ। ਇਸ ਫੀਚਰ ਨੇ ਨਾ ਸਿਰਫ਼ ਵਿਅਕਤੀ ਨੂੰ ਦੁਰਘਟਨਾ ਵਾਲੀ ਥਾਂ ‘ਤੇ ਪਹੁੰਚਣ ਵਿਚ ਮਦਦ ਕੀਤੀ, ਸਗੋਂ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹਾਦਸੇ ਵਾਲੀ ਥਾਂ ‘ਤੇ ਪਹੁੰਚਾਇਆ।
ਦੱਸ ਦਈਏ ਕਿ ਆਈਫੋਨ ਦਾ ਕਰੈਸ਼ ਡਿਟੈਕਸ਼ਨ ਫੀਚਰ ਐਮਰਜੈਂਸੀ ਐਸਓਐਸ ਨੂੰ ਚਾਲੂ ਕਰਦਾ ਹੈ, ਜੋ ਪਹਿਲੇ ਜਵਾਬ ਦੇਣ ਵਾਲਿਆਂ ਤੇ ਉਪਭੋਗਤਾ ਦੀ ਐਮਰਜੈਂਸੀ ਸੰਪਰਕ ਸੂਚੀ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਦੀ ਹੈ। ਹੈਲਥ ਐਪ ਦੇ ਅੰਦਰ, ਉਪਭੋਗਤਾ ਐਮਰਜੈਂਸੀ ਸੰਪਰਕ ਜੋੜ ਸਕਦੇ ਹਨ। ਆਈਫੋਨ 14, ਆਈਫੋਨ 14 ਪ੍ਰੋ, ਐਪਲ ਵਾਚ ਸੀਰੀਜ਼ 8 ਅਤੇ ਐਪਲ ਵਾਚ ਅਲਟਰਾ ਸਾਰੇ ਕਾਰ ਹਾਦਸੇ ਦਾ ਪਤਾ ਲਗਾਉਣ ਲਈ ਅਡਵਾਂਸ ਸੈਂਸਰਾਂ ਨਾਲ ਬਣਾਏ ਗਏ ਹਨ। ਐਲਗੋਰਿਦਮ ਡਿਵਾਈਸ ਤੋਂ ਜਾਣਕਾਰੀ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕਰਦਾ ਹੈ ਕਿ ਕੀ ਕੋਈ ਹਾਦਸਾ ਹੋਇਆ ਹੈ ਤੇ ਮਦਦ ਲਈ ਕਾਲ ਕੀਤੀ ਜਾਵੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h