ਜਿਕਰਯੋਗ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ’ਚ ਪੰਜ-ਪਿਆਰਿਆਂ ਨੇ ਅੱਠ ਘੰਟੇ ਤੋਂ ਵੱਧ ਸਮੇਂ ਦੀ ਵਿਚਾਰ ਚਰਚਾ ਤੋਂ ਬਾਅਦ ਐਤਵਾਰ ਰਾਤ ਨੂੰ ਇਸ ਮਾਮਲੇ ’ਚ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ ਸੀ ਜਥੇਦਾਰ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਹੁੰਦਾ ਤਾਂ ਉਹ ਪੰਜਾਹ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦੀ ਖ਼ਾਤਰ ਇਕ ਕਰੋੜ ਤੋਂ ਵੱਧ ਹਰ ਮਹੀਨੇ ਤਖ਼ਤ ਸਾਹਿਬ ਵਿਖੇ ਸੰਗਤ ਪਾਸੋਂ ਲਿਆਂਦੀ ਗਈ ਮਾਇਆ ਦੀਆਂ ਰਸੀਦਾਂ ਨਾ ਕਟਵਾਉਂਦੇ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ‘ਤੇ ਬਾਦਲ ਡਰਾਮੇਬਾਜੀ ਕਰ ਰਹੇ : ਬਲਦੇਵ ਸਿੰਘ ਚੂੰਘਾਂ …
ਗਿਆਨੀ ਗੌਹਰ ਨੇ ਕਿਹਾ ਕਿ ਪਿਛਲੇ ਦਿਨੀਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਬੋਰਡ ਦੇ ਪ੍ਰਧਾਨ ਮਰਹੂਮ ਅਵਤਾਰ ਸਿੰਘ ਹਿੱਤ ਨੇ ਕਿਹਾ ਸੀ ਕਿ 35 ਕਰੋੜ ਤੋਂ ਵੱਧ ਉਨ੍ਹਾਂ ਵੱਲੋਂ ਤਖ਼ਤ ਸਾਹਿਬ ਵਿਖੇ ਸੰਗਤਾਂ ਪਾਸੋਂ ਮਾਇਆ ਲਿਆ ਕੇ ਜਮ੍ਹਾ ਕਰਵਾਈ ਗਈ ਹੈ। ਜਮ੍ਹਾ ਕਰਵਾਈ ਗਈ ਮਾਇਆ ਦੀਆਂ ਰਸੀਦਾਂ ਦਿਖਾਉਂਦੇ ਹੋਏ ਗਿਆਨੀ ਗੌਹਰ ਨੇ ਕਿਹਾ ਕਿ ਸੰਗਤ ਪਾਸੋਂ ਜਿੰਨੀ ਵੀ ਮਾਇਆ ਲਿਆਂਦੀ ਹੈ, ਉਸ ਨੂੰ ਤਖ਼ਤ ਸਾਹਿਬ ’ਤੇ ਜਮ੍ਹਾ ਕਰਵਾਉਣ ਤੋਂ ਬਾਅਦ ਰਸੀਦ ਸਬੰਧਤ ਪਾਸ ਭੇਜੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਇਆ ਦੇ ਨਾਲ ਕੋਈ ਲਾਲਚ ਨਹੀਂ, ਉਨ੍ਹਾਂ ਨੇ ਸਿਰਫ ਹਮੇਸ਼ਾ ਕੌਮ ਦੀ ਸੇਵਾ ਹੀ ਕੀਤੀ ਹੈ।
ਇਹ ਵੀ ਪੜ੍ਹੋ: ਚੱਲਦੀ ਪ੍ਰੈਸ ਕਾਨਫਰੰਸ ‘ਚ MP ਸਿਮਰਨਜੀਤ ਸਿੰਘ ਮਾਨ ਨੂੰ ਆਇਆ ਗੁੱਸਾ, ਆਪਣੇ ਸਮਰਥਕ ਨੂੰ ਕਿਹਾ Get Out (ਵੀਡੀਓ)
ਜਿਕਰਯੋਗ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ’ਚ ਪੰਜ-ਪਿਆਰਿਆਂ ਨੇ ਅੱਠ ਘੰਟੇ ਤੋਂ ਵੱਧ ਸਮੇਂ ਦੀ ਵਿਚਾਰ ਚਰਚਾ ਤੋਂ ਬਾਅਦ ਐਤਵਾਰ ਰਾਤ ਨੂੰ ਇਸ ਮਾਮਲੇ ’ਚ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ ਸੀ । ਉੱਥੇ ਹੀ ਦਾਨਕਰਤਾ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਮਨ੍ਹਾਂ ਕਰਨ ਦੇ ਬਾਵਜੂਦ ਮੀਡੀਆ ’ਚ ਬਿਆਨ ਦੇਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਤੇ ਇਸ ਲਈ ਇਕ ਅਖੰਡ ਪਾਠ, 1100 ਰੁਪਏ ਦਾ ਕੜਾਹ ਪ੍ਰਸਾਦ ਤੇ ਤਿੰਨ ਦਿਨਾਂ ਭਾਂਡੇ ਮਾਂਜਣ ਤੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।