Japan Government : ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਦੁਨੀਆ ਭਰ ਦੀਆਂ ਸਰਕਾਰਾਂ ਸਮੇਂ-ਸਮੇਂ ‘ਤੇ ਕਈ ਕਦਮ ਚੁੱਕਦੀਆਂ ਰਹਿੰਦੀਆਂ ਹਨ। ਇਸ ਦੌਰਾਨ, ਜਾਪਾਨ ਨੇ ਆਪਣੇ ਸ਼ਹਿਰਾਂ ਵਿੱਚ ਆਬਾਦੀ ਦਾ ਸਹੀ ਸੰਤੁਲਨ ਬਣਾਈ ਰੱਖਣ ਲਈ ਜੋ ਨਿਵੇਕਲਾ ਤਰੀਕਾ ਅਪਣਾਇਆ ਹੈ, ਉਸ ਬਾਰੇ ਚਰਚਾ ਜ਼ੋਰ ਫੜ ਰਹੀ ਹੈ।
ਜਾਪਾਨ ਸਰਕਾਰ ਦਾ ਫੈਸਲਾ
ਜਾਪਾਨ ਦੀ ਸਰਕਾਰ ਲੰਬੇ ਸਮੇਂ ਤੋਂ ਟੋਕੀਓ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਜਧਾਨੀ ਛੱਡਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਉਹ ਪਰਿਵਾਰਾਂ ਨੂੰ ਪ੍ਰੋਤਸਾਹਨ ਵੀ ਦੇ ਰਹੀ ਸੀ, ਜਿਸ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਤਸਾਹਨ ਨੀਤੀ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦਾ ਮਕਸਦ ਅਜਿਹੇ ਖੇਤਰ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਵਧਾਉਣਾ ਹੈ ਜਿੱਥੇ ਜਨਮ ਦਰ ਪਹਿਲਾਂ ਹੀ ਘੱਟ ਹੈ ਅਤੇ ਉੱਥੇ ਦੀ ਬਾਕੀ ਆਬਾਦੀ ਬੁੱਢੀ ਹੋ ਰਹੀ ਹੈ। ਪਹਿਲਾਂ, ਜਾਪਾਨ ਸਰਕਾਰ ਇਸ ਯੋਜਨਾ ਦੇ ਭਾਗੀਦਾਰਾਂ ਨੂੰ ਪ੍ਰਤੀ ਬੱਚਾ 7 ਲੱਖ ਯੇਨ ਦੀ ਪ੍ਰੋਤਸਾਹਨ ਰਾਸ਼ੀ ਦਿੰਦੀ ਸੀ, ਹੁਣ ਇਸਨੂੰ ਵਧਾ ਕੇ 10 ਲੱਖ ਯੇਨ ਯਾਨੀ ਲਗਭਗ 6.5 ਲੱਖ ਰੁਪਏ ਪ੍ਰਤੀ ਬੱਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਰਕਾਰ ਦਾ ਨਿਸ਼ਾਨਾ
‘ਦਿ ਗਾਰਡੀਅਨ’ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 2019 ‘ਚ ਸਿਰਫ 71 ਪਰਿਵਾਰ ਹੀ ਇਸ ਯੋਜਨਾ ਦਾ ਹਿੱਸਾ ਬਣੇ, ਜੋ 2020 ਤੱਕ ਵਧ ਕੇ 290 ਹੋ ਗਏ। ਹੁਣ ਜਾਪਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ 5 ਸਾਲਾਂ ਵਿੱਚ ਇਸ ਸਕੀਮ ਵਿੱਚ ਹਿੱਸਾ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਕੀਤੀ ਜਾਵੇ। ਇਸ ਦੇ ਲਈ ਜਾਪਾਨ ਸਰਕਾਰ ਦੂਰ-ਦੁਰਾਡੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਿੱਚ ਤੇਜ਼ੀ ਨਾਲ ਵਾਧਾ ਕਰ ਰਹੀ ਹੈ।
ਇਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ
ਇਸ ਸਕੀਮ ਦਾ ਲਾਭ ਲੈਣ ਵਾਲਿਆਂ ਨੂੰ ਨਵੀਂ ਜਗ੍ਹਾ ‘ਤੇ ਜਾ ਕੇ ਅਗਲੇ ਤਿੰਨ ਮਹੀਨਿਆਂ ਤੋਂ ਇਕ ਸਾਲ ਦੇ ਅੰਦਰ ਸਥਾਨਕ ਪ੍ਰਸ਼ਾਸਨ ਕੋਲ ਪਹੁੰਚ ਕੇ ਹਲਫ਼ਨਾਮਾ ਦੇਣਾ ਹੋਵੇਗਾ ਕਿ ਉਹ ਉੱਥੇ ਰਹਿਣ ਦੇ ਮਕਸਦ ਬਾਰੇ ਜਾਣਕਾਰੀ ਦੇਣਗੇ ਅਤੇ ਇਹ ਕਿ ਉਹ ਉੱਥੇ ਪੰਜ ਸਾਲ ਰਹਿਣਗੇ। ਜੇਕਰ ਉਹ ਪੰਜ ਸਾਲ ਤੱਕ ਇੱਕੋ ਥਾਂ ‘ਤੇ ਨਹੀਂ ਰਹਿੰਦੇ ਹਨ ਤਾਂ ਸਰਕਾਰ ਉਨ੍ਹਾਂ ਤੋਂ ਇਹ ਪ੍ਰੋਤਸਾਹਨ ਰਾਸ਼ੀ ਵਾਪਸ ਲੈ ਲਵੇਗੀ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਪਰਿਵਾਰਾਂ ਨੂੰ ਵੱਧ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਨ੍ਹਾਂ ਦੇ ਇੱਕ ਤੋਂ ਵੱਧ ਬੱਚੇ ਹਨ। ਸਾਲ 2021 ਵਿੱਚ, 1184 ਪਰਿਵਾਰ ਟੋਕੀਓ ਛੱਡ ਗਏ ਜਿਨ੍ਹਾਂ ਨੂੰ ਮਦਦ ਦਿੱਤੀ ਗਈ। ਇਸ ਸਕੀਮ ਦਾ ਲਾਭ ਲੈਣ ਵਾਲੇ ਨੂੰ ਆਪਣੇ ਰੁਜ਼ਗਾਰ ਦੀ ਜ਼ਿੰਮੇਵਾਰੀ ਖੁਦ ਲੈਣੀ ਪਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h