ਪੰਜਾਬ ਕੈਬਨਿਟ ਵਿਚਕਾਰ ਚੱਲ ਰਹੀ ਮੀਟਿੰਗ ਖਤਮ ਹੋ ਗਈ ਹੈ ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਜਿਸ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਰਫਰੰਸ ਕਰਦਿਆਂ ਜਨਤਕ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸਕੂਲਾਂ ਲਈ ਵੱਡਾ ਫ਼ੈਸਲਾ ਲਿਆ ਹੈ ਅਤੇ ਸਾਂਭ ਸੰਭਾਲ ਲਈ ਸਕੂਲ ਦੀ ਮੈਨੇਜਮੈਂਟ ਸਫ਼ਾਈ ਕਾਮਿਆਂ ਤੇ ਚੌਂਕੀਦਾਰ ਅਤੇ ਹੋਰਨਾਂ ਕੰਮਾਂ ਦਾ ਪ੍ਰਬੰਧ ਕਰਨਗੀਆਂ। ਇਸ ਤਰ੍ਹਾਂ ਕਰਨ ਨਾਲ 14000 ਦੇ ਕਰੀਬ ਅਸਿੱਧੇ ਤੌਰ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ, ਅਧਿਆਪਕਾਂ ਕੋਲੋਂ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਿੱਛਲੇ 5 ਸਾਲਾਂ ਤੋਂ ਇਹ ਅਸਾਮੀਆਂ ਖਾਲੀ ਪਈਆਂ ਸਨ ਜਿਨ੍ਹਾਂ ਨੂੰ ਕਦੇ ਭਰਿਆ ਹੀ ਨਹੀਂ ਗਿਆ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ‘ਚ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਹਨ ਜੋ ਕਿ ਇਸ ਪ੍ਰਕਾਰ ਹਨ:-
- ਸਕੱਤਰੇਤ ‘ਚ 150 ਸੇਵਾਦਾਰ ਦੀ ਕੀਤੀ ਜਾਵੇਗੀ ਭਰਤੀ
- ਮਿਲਕਫੈੱਡ ‘ਚ ਭਰੀਆਂ ਜਾਣਗੀਆਂ 500 ਅਸਾਮੀਆਂ
- ਵੇਰਕਾ ਮਲਕ ਪਲਾਂਟ ‘ਚ ਵੀ ਹੋਣਗੀਆਂ ਨਵੀਆਂ ਭਰਤੀਆਂ
- ਗਰੁੱਪ ਸੀ ਤੇ ਗਰੁੱਪ ਡੀ ਪੋਸਟਾਂ ‘ਤੇ ਹੋਵੇਗੀ ਭਰਤੀ
- ਕਰੀਬ 5 ਸਾਲਾਂ ਤੋਂ ਖਾਲੀ ਸਨ ਅਸਾਮੀਆਂ
- ਸਕੂਲਾਂ ‘ਚ ਸਫਾਈ ਤੇ ਸੁਰੱਖਿਆ ਲਈ 33 ਕਰੋੜ ਰੁਪਏ ਜਾਰੀ
- ਸਕਰੈਪਿੰਗ ਪਾਲਿਸੀ ਅਧੀਨ ਨਵੀਆਂ ਗੱਡੀਆਂ ਦੀ ਰਜਿਸਟਰੇਸ਼ਨ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h