12ਵੀਂ ‘ਚ ਪੜ੍ਹਦੀ ਕੁੜੀ ਨੂੰ 4 ਬਦਮਾਸ਼ ਇਨੋਵਾ ਗੱਡੀ ‘ਚ ਕਿਡਨੈਪ ਕਰਨ ਆਏ।ਜਿਨ੍ਹਾਂ ਨੂੰ ਕਿਸਾਨ ਨੇ ਆਪਣੀ ਜਾਨ ਨੂੰ ਜੋਖਮ ‘ਚ ਪਾ ਕੇ ਬਚਾਇਆ।ਦੱਸ ਦੇਈਏ ਕਿ ਜਦੋਂ ਕਿਸਾਨ ਆਪਣੇ ਖੇਤਾਂ ‘ਚੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ
ਉਸਨੇ ਰਾਹ ‘ਚ ਦੇਖਿਆ ਕਿ ਇਨੋਵਾ ਗੱਡੀ ‘ਚ ਲੜਕੀ ਨੂੰ ਕੋਈ ਬਦਮਾਸ਼ ਅਗਵਾ ਕਰਕੇ ਲਿਜਾ ਰਹੇ ਹਨ ਤੇ ਲੜਕੀ ਦੀ ਜ਼ਿੰਦਗੀ ਖਤਰੇ ‘ਚ ਹੈ ਤਾਂ ਕਿਸਾਨ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਇਨੋਵਾ ਗੱਡੀ ਦੇ ਮੂਹਰੇ ਆਪਣਾ ਟ੍ਰੈਕਟਰ ਖੜਾ ਕਰ ਦਿੱਤਾ ਤੇ ਗੱਡੀ ਰੋਕ ਬਦਮਾਸ਼ਾਂ ਦੀ ਕੁੱਟ ਕੁੱਟ ਰੇਲ ਬਣਾਈ।
ਇਨ੍ਹੇ ਸਮੇਂ ‘ਚ ਪਿੰਡ ਵਾਲਿਆਂ ਨੂੰ ਵੀ ਇਸ ਘਟਨਾ ਦਾ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਵੀ ਕਿਸਾਨ ਦਾ ਸਾਥ ਦਿੱਤਾ ਨਾਲੇ ਤਾਂ ਲੜਕੀ ਦੀ ਜਾਨ ਬਚਾਈ ਇਸ ਤੋਂ ਇਲਾਵਾ ਬਦਮਾਸ਼ਾਂ ਨੂੰ ਕੁੱਟ ਕੁੱਟ ਮੋਰ ਬਣਾਇਆ ਤੇ ਉਨ੍ਹਾਂ ਦੀ ਇਨੋਵਾ ਗੱਡੀ ਵੀ ਭੰਨ ਦਿੱਤੀ।