ਨਾਸਿਕ ਤੋਂ ਐੱਨਸੀਪੀ ਵਿਧਾਇਕ ਸਰੋਜ ਅਹੀਰੇ ਸੋਮਵਾਰ ਨੂੰ ਆਪਣੇ ਢਾਈ ਮਹੀਨੇ ਦੇ ਬੱਚੇ ਨੂੰ ਲੈ ਕੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ‘ਚ ਪਹੁੰਚੀ। ਸਰੋਜ ਦੇ ਬੱਚੇ ਦਾ ਜਨਮ 30 ਸਤੰਬਰ ਨੂੰ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਢਾਈ ਸਾਲਾਂ ਤੋਂ ਨਾਗਪੁਰ ‘ਚ ਕੋਰੋਨਾ ਕਾਰਨ ਵਿਧਾਨ ਸਭਾ ਸੈਸ਼ਨ ਨਹੀਂ ਹੋ ਰਹੇ ਸਨ। ਮੈਂ ਵੀ ਹੁਣ ਮਾਂ ਹਾਂ, ਪਰ ਮੈਂ ਆਪਣੇ ਵੋਟਰਾਂ ਲਈ ਜਵਾਬ ਮੰਗਣ ਆਈ ਹਾਂ।
ਮਹਾਰਾਸ਼ਟਰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 19 ਦਸੰਬਰ ਨੂੰ ਨਾਗਪੁਰ ਵਿੱਚ ਸ਼ੁਰੂ ਹੋਇਆ ਸੀ। ਇਜਲਾਸ ਦੇ ਪਹਿਲੇ ਦਿਨ ਦੇਵਲੀ ਦੀ ਵਿਧਾਇਕਾ ਸਰੋਜ ਦਾ ਢਾਈ ਮਹੀਨੇ ਦਾ ਬੱਚਾ ਖਿੱਚ ਦਾ ਕੇਂਦਰ ਰਿਹਾ।
‘ਆਪ’ ਵਿਧਾਇਕ ਨੇ ਕਿਹਾ ਸੀ- ਲੋਕ ਸੇਵਕ ਨੂੰ ਮੈਟਰਨਿਲੀ ਲੀਵ ਨਹੀਂ
2018 ਵਿੱਚ ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਿਤਾ ਸਿੰਘ ਆਪਣੇ ਬੇਟੇ ਅਦਵੈਤ ਦੇ ਨਾਲ ਜਾਂਦੀ ਸੀ। ਜਦੋਂ ਉਹ ਸਦਨ ਵਿੱਚ ਬੋਲ ਰਹੀ ਸੀ ਤਾਂ ਉਸ ਦੇ ਪੁੱਤਰ ਨੂੰ ਹੋਰ ਵਿਧਾਇਕਾਂ ਵੱਲੋਂ ਸੰਭਾਲਿਆ ਜਾ ਰਿਹਾ ਸੀ। ਰੋਹਤਾਸ ਨਗਰ ਤੋਂ ਵਿਧਾਇਕ ਰਹੀ ਸਰਿਤਾ ਨੇ ਕਿਹਾ ਕਿ ਜੇਕਰ ਅਸੀਂ ਲੋਕ ਸੇਵਕ ਹਾਂ ਤਾਂ ਸਾਨੂੰ ਜਣੇਪਾ ਛੁੱਟੀ ਲੈਣ ਦਾ ਅਧਿਕਾਰ ਨਹੀਂ ਹੈ।
ਵਿਧਾਇਕ ਚੰਦਰਕਲਾ ਵੀ ਨਵਜੰਮੀ ਬੇਟੀ ਨੂੰ ਲੈ ਕੇ ਆਈ ਸੀ
ਇਸ ਤੋਂ ਪਹਿਲਾਂ 2013 ਵਿੱਚ ਸੀਪੀਆਈ ਵਿਧਾਇਕ ਚੰਦਰਕਲਾ ਨੇ ਵੀ ਅਜਿਹੀ ਹੀ ਮਿਸਾਲ ਪੇਸ਼ ਕੀਤੀ ਸੀ। 18 ਦਸੰਬਰ 2013 ਨੂੰ ਹੈਦਰਾਬਾਦ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਉਹ ਆਪਣੀ ਨਵਜੰਮੀ ਧੀ ਨਾਲ ਪਹੁੰਚੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h