ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਖ਼ਤਮ ਹੋ ਗਈ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਅਸਮਾਨ ‘ਚ ਹਲਕੇ ਬੱਦਲ ਨਜ਼ਰ ਆਉਣਗੇ ਪਰ ਕਿਤੇ ਕਿਤੇ ਭਾਰੀ ਮੀਂਹ ਵੀ ਪਵੇਗਾ।
ਦੱਸ ਦੇਈਏ ਇਨ੍ਹਾਂ ਜ਼ਿਲਿ੍ਹਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਕਿਤੇ-ਕਿਤੇ ਮੌਸਮ ਸਾਫ਼ ਰਹੇਗਾ ਤੇ ਕਿਤੇ ਕਿਤੇ ਸੰਘਣੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਇਸ ਕੰਪਨੀ ਨੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਕਾਰ ‘ਤੇ ਲਿਖਿਆ 295 ਤੇ ‘ਦਿਲ ਦਾ ਨੀਂ ਮਾੜਾ’
ਆਉ ਤੁਹਾਨੂੰ ਦੱਸਦੇ ਹਾਂ ਮਾਲਵੇ ਦਾ ਹਾਲ:
ਜ਼ਿਲ੍ਹਾ ਲੁਧਿਆਣਾ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਦੱਸ ਦੇਈਏ ਕਿ ਐਤਵਾਰ ਤੱਕ ਮੌਸਮ ਸਾਫ਼ ਰਹੇਗਾ।
ਅਗਲੇ ਹਫ਼ਤੇ ਸੋਮਵਾਰ ਤੇ ਮੰਗਲਵਾਰ ਮੀਂਹ ਪਵੇਗਾ ਤੇ ਬੁੱਧਵਾਰ ਹਲਕੇ ਬੱਲਦ ਛਾਏ ਰਹਿਣਗੇ।
ਜਿਲ੍ਹਾ ਮੋਗਾ ‘ਚ ਇਸੇ ਹਫ਼ਤੇ ਮੌਸਮ ਸਾਫ਼ ਰਹੇਗਾ ਤੇ ਅਗਲੇ ਹਫ਼ਤੇ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਬਣੀ ਰਹੇਗੀ।ਜਲੰਧਰ ‘ਚ ਇਸੇ ਹਫਤੇ ਮੌਸਮ ਸਾਫ਼ ਰਹੇਗਾ।ਪਰ ਅਗਲੇ ਮੀਂਹ ਪਵੇਗਾ।
ਮੋਹਾਲੀ ‘ਚ ਬੁੱਧਵਾਰ ਤੇ ਵੀਰਵਾਰ ਤੋਂ ਬਾਅਦ ਪੂਰਾ ਹਫ਼ਤਾ ਮੀਂਹ ਪੈਣ ਦੀ ਸੰਭਾਵਨਾ ਹੈ।ਸ਼ੁੱਕਰਵਾਰ, ਸ਼ਨੀਵਾਰ, ਐਵਤਾਰ ਮੀਂਹ ਪਵੇਗਾ।ਸੋਮਵਾਰ ਨੂੰ ਹਲਕੇ ਬੱਦਲ ਛਾਏ ਰਹਿਣਗੇ।ਮੰਗਲਵਾਰ ਤੇ ਬੁੱਧਵਾਰ ਨੂੰ ਮੋਹਾਲੀ ‘ਚ ਮੀਂਹ ਪਵੇਗਾ।ਬਰਨਾਲਾ ‘ਚ ਮੌਸਮ ਸਾਫ ਵੀ ਰਹੇਗਾ ਤੇ ਕਿਤੇ ਕਿਤੇ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ।ਸੋਮਵਾਰ ਨੂੰ ਪੂਰੇ ਦਿਨ ‘ਚ ਮੀਂਹ ਪੈਣ ਦੇ ਆਸਾਰ ਹਨ।ਮੰਗਲਵਾਰ ਤੇ ਬੁੱਧਵਾਰ ਨੂੰ ਹਲਕੇ ਬੱਦਲ ਛਾਏ ਰਹਿਣਗੇ।
ਇਹ ਵੀ ਪੜ੍ਹੋ : ਇਨ੍ਹਾਂ 10 ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ