ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਝੋਕ ਨੋਧ ਸਿੰਘ ਦਾ ਰਹਿਣ ਵਾਲਾ ਗੁਰਦਿੱਤ ਸਿੰਘ ਜਿਸ ਦਾ 13 ਸਾਲ ਪਹਿਲਾਂ ਫਿਰੋਜ਼ਪੁਰ ਦੇ ਬਾਸੀ ਗੇਟ ਵਿਆਹ ਹੋਇਆ ਸੀ। ਪਰ ਵੱਡੀ ਗੱਲ ਇਹ ਹੈ ਕਿ ਇਹ ਵਿਆਹ ਵੱਟੇ ਵਿਆਹ ਬਦਲੇ ਹੋਇਆ ਸੀ। ਯਾਨੀ ਇੱਕ ਕੁੜੀ ਜਿਸ ਘਰ ਤੋਰੀ ਗਈ ਉਸੇ ਘਰੋਂ ਇਕ ਕੁੜੀ ਨੂੰ ਵਿਆਹ ਕੇ ਵੀ ਲਿਆਂਦਾ ਗਿਆ।
ਮਾਮਲਾ ਗੁਰਦਿੱਤ ਸਿੰਘ ਜੋ ਕਿ ਖਾਈ ਫੇਮੇ ਕੀ ਵਿਖੇ ਗੈਸ ਵੈਲਡਿੰਗ ਦਾ ਕੰਮ ਕਰਦਾ ਹੈ ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੋ ਸਾਲ ਪਹਿਲਾਂ ਜਲਾਲਾਬਾਦ ਵਿਖੇ ਇੱਕ ਲਹਿੰਗਾ ਹਾਊਸ ‘ਤੇ ਕੰਮ ਕਰਨ ਲੱਗੀ ਸੀ ਜਿਥੇ ਬਿੱਟੂ ਨਾਮ ਦੇ ਇੱਕ ਸ਼ਖਸ ਦੇ ਨਾਲ ਉਸ ਦੇ ਨਜਾਇਜ਼ ਸਬੰਧ ਬਣ ਗਏ। ਜਿਸ ਤੋਂ ਬਾਅਦ ਦੋ ਘਰਾਂ ਦੀ ਬਰਬਾਦੀ ਸ਼ੁਰੂ ਹੋ ਗਈ। ਗੁਰਦਿੱਤ ਸਿੰਘ ਦੇ ਘਰ ਤਿੰਨ ਬੇਟੀਆਂ ਹਨ ਅਤੇ ਇਸ ਸ਼ਖਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸ ਦੀ ਪਤਨੀ ਨੂੰ ਵਾਪਸ ਉਸਦੇ ਘਰ ਲਿਆਉਣ ਵਿਚ ਮੱਦਦ ਕੀਤੀ ਜਾਵੇ।
ਉਧਰ ਇਸ ਮਾਮਲੇ ‘ਤੇ ਜਲਾਲਾਬਾਦ ਸਬ ਡਵੀਜ਼ਨ ਦੇ ਡੀ. ਐੱਸ. ਪੀ. ਅਤੁਲ ਸੋਨੀ ਦਾ ਕਹਿਣਾ ਹੈ ਕੀ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਔਰਤ ਨੂੰ ਬੁਲਾਇਆ ਗਿਆ ਸੀ ਅਤੇ ਉਸ ਔਰਤ ਨੂੰ ਸਮਝਾ ਬੁਝਾ ਕੇ ਇਕ ਵਾਰ ਵਾਪਸ ਘਰ ਭੇਜ ਦਿੱਤਾ ਗਿਆ ਸੀ ਪਰ ਫਿਰ ਉਹ ਦੁਬਾਰਾ ਘਰ ਤੋਂ ਭੱਜ ਗਈ ਤੇ ਉਕਤ ਔਰਤ ਵੱਲੋਂ ਪੁਲਸ ਨੂੰ ਲਿਖਤ ਬਿਆਨ ਦਿੱਤਾ ਗਿਆ ਕਿ ਉਹ ਘਰ ਵਾਪਸ ਨਹੀਂ ਜਾਣਾ ਚਾਹੁੰਦੀ।
ਇਸ ਮਾਮਲੇ ‘ਤੇ ਜਦ ਚਮਨ ਲਾਲ ਉਰਫ਼ ਬਿੱਟੂ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਪੁੱਛਿਆ ਗਿਆ ਕਿ ਤੁਹਾਡੇ ‘ਤੇ ਜੋ ਇਲਜ਼ਾਮ ਲੱਗੇ ਹਨ ਕਿ ਤੁਸੀਂ ਇਕ ਔਰਤ ਦੇ ਨਾਲ ਨਜਾਇਜ਼ ਸਬੰਧ ਬਣਾਏ ਹਨ ਅਤੇ ਉਸ ਨੂੰ ਉਸ ਦੇ ਘਰ ਨਹੀਂ ਜਾਣ ਦਿੰਦੇ ਤਾਂ ਉਸਨੇ ਇਕ ਵੱਖਰੀ ਹੀ ਕਹਾਣੀ ਦੱਸੀ ਅਤੇ ਕਿਹਾ ਕਿ ਉਸ ਨੇ ਇਨਸਾਨੀਅਤ ਦੇ ਨਾਤੇ ਮਦਦ ਕੀਤੀ ਸੀ। ਜਿਸ ਦਾ ਖਮਿਆਜ਼ਾ ਭੁਗਤ ਰਿਹਾ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h