Ram Setu on Ott: ਇਸ ਸਾਲ ਅਕਸ਼ੇ ਕੁਮਾਰ ਦੀਆਂ ਚਾਰ ਫਿਲਮਾਂ ਸਿਨੇਮਾਘਰਾਂ ‘ਚ ਰਿਲੀਜ਼ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਫਿਲਮ ਰਾਮ ਸੇਤੂ, ਰਿਲੀਜ਼ ਹੋਣ ਜਾ ਰਹੀ ਹੈ। ‘ਰਾਮਸੇਤੂ’ ਨਾਮ ਦੀ ਇਸ ਫਿਲਮ ਦੀ ਕਹਾਣੀ ਰਾਮਾਇਣ ਦੇ ਦੌਰਾਨ ਬਣੇ ਰਾਮ ਸੇਤੂ ‘ਤੇ ਅਧਾਰਿਤ ਹੈ, ਪਰ ਇਹ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ‘ਚ ਅਕਸ਼ੈ ਕੁਮਾਰ ਤੇ ਜੈਕਲੀਨ ਫਰਨਾਂਡੀਜ਼ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਦੋਵਾਂ ਦੀ ਜੋੜੀ ਵੀ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ ‘ਚ ਅਸਫਲ ਰਹੀ, ਪਰ ਹੁਣ ਫਿਲਮ ਓਟੀਟੀ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਤੁਸੀਂ ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਨਹੀਂ ਦੇਖ ਸਕੇ ਤਾਂ ਹੁਣ ਤੁਸੀਂ ਘਰ ਬੈਠੇ ਇਸ ਫਿਲਮ ਨੂੰ ਦੇਖ ਸਕਦੇ ਹੋ।
View this post on Instagram
ਦੋ ਮਹੀਨੇ ਪਹਿਲਾਂ ਦੀਵਾਲੀ ਦੇ ਮੌਕੇ ‘ਤੇ 25 ਅਕਤੂਬਰ ਨੂੰ ਅਭਿਸ਼ੇਕ ਸ਼ਰਮਾ ਦੇ ਡਾਇਰੈਕਸਨ ‘ਚ ਬਣੀ ‘ਰਾਮ ਸੇਤੂ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਅਕਸ਼ੈ ਕੁਮਾਰ ਦੀ ਇਹ ਫਿਲਮ ਹੁਣ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ। ਅਕਸ਼ੈ ਕੁਮਾਰ ਨੇ ਫਿਲਮ ‘ਰਾਮ ਸੇਤੂ’ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ ਦੇ ਨਾਲ ਐਕਟਰ ਨੇ ਇੱਕ ਦਿਲਚਸਪ ਕੈਪਸ਼ਨ ਲਿਖਿਆ। ਅਕਸ਼ੈ ਕੁਮਾਰ ਲਿਖਦੇ ਹਨ, ’23 ਦਸੰਬਰ ਤੋਂ ਸਾਡੇ ਨਾਲ ਇੱਕ ਰੋਮਾਂਚਕ ਯਾਤਰਾ ‘ਤੇ ਆਓ… Amazon Prime ‘ਤੇ ਰਾਮ ਸੇਤੂ ਆ ਰਹੀ ਹੈ।’
ਦੱਸ ਦੇਈਏ ਕਿ ‘ਰਾਮ ਸੇਤੂ’ ਦੀ ਕਹਾਣੀ ਆਰਯਨ ਕੁਲਸ਼੍ਰੇਸਥ ਦੇ ਆਲੇ-ਦੁਆਲੇ ਬਣੀ ਹੈ, ਜੋ ਕਿ ਇੱਕ ਪੁਰਾਤੱਤਵ ਵਿਗਿਆਨੀ ਹੈ, ਜੋ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਬਣੇ ਰਾਮ ਸੇਤੂ ਦੀ ਅਸਲੀਅਤ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਕਿਰਦਾਰ ਅਕਸ਼ੈ ਕੁਮਾਰ ਨੇ ਨਿਭਾਇਆ ਹੈ। ਫਿਲਮ ‘ਚ ਦਿਖਾਇਆ ਗਿਆ ਕਿ ਸਰਕਾਰ ਨੇ ਰਾਮ ਸੇਤੂ ਨੂੰ ਤੋੜਨ ਲਈ ਸੁਪਰੀਮ ਕੋਰਟ ਤੋਂ ਮੰਗ ਕੀਤੀ। ਇਸ ਤੋਂ ਬਾਅਦ ਇੱਕ ਪੁਰਾਤੱਤਵ ਵਿਗਿਆਨੀ ਯਾਨੀ ਅਕਸ਼ੈ ਨੂੰ ਖੋਜ ਕਰਨ ਲਈ ਭੇਜਿਆ ਜਾਂਦਾ ਹੈ ਕਿ ਰਾਮਸੇਤੂ ਅਸਲ ‘ਚ ਹੈ ਜਾਂ ਨਹੀਂ। ਇਸ ਨਾਲ ਕਹਾਣੀ ਸਸਪੈਂਸ ਤੇ ਐਕਸ਼ਨ ਨਾਲ ਅੱਗੇ ਵਧਦੀ ਹੈ।